PunjabTop News

ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ‘ਚ 1.5 ਫ਼ੀਸਦੀ ਮਰੀਜ਼ ਠੀਕ ਹੋਏ, ਜਦੋਂ ਕਿ ਪ੍ਰਾਈਵੇਟ ‘ਚ ਇਹ ਅੰਕੜਾ 0.04 ਫ਼ੀਸਦੀ ਹੈ :- ਡਾ ਬਲਵੀਰ ਸਿੰਘ

ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੀ ਦੁਨੀਆ ‘ਚ 168 ਮਿਲੀਅਨ ਲੋਕ ਪੀੜਤ ਹਨ। ਪੰਜਾਬ ‘ਚ 528 ਓਟ ਕਲੀਨਿਕ, ਸਰਕਾਰੀ ਨਸ਼ਾ ਛੁਡਾਊ ਕੇਂਦਰ 36 ਅਤੇ ਪ੍ਰਾਈਵੇਟ 185 ਹਨ। ਇਨ੍ਹਾਂ ‘ਚ 2 ਲੱਖ 62 ਹਜ਼ਾਰ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਦੋਂ ਕਿ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ‘ਚ 6 ਲੱਖ 12 ਹਜ਼ਾਰ ਲੋਕਾਂ ਦਾ ਇਲਾਜ ਹੋ ਰਿਹਾ ਹੈ।ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ‘ਚ 1.5 ਫ਼ੀਸਦੀ ਮਰੀਜ਼ ਠੀਕ ਹੋਏ, ਜਦੋਂ ਕਿ ਪ੍ਰਾਈਵੇਟ ‘ਚ ਇਹ ਅੰਕੜਾ 0.04 ਫ਼ੀਸਦੀ ਹੈ ਕਿਉਂਕਿ ਖ਼ਰਚਾ ਜ਼ਿਆਦਾ ਹੋਣ ਕਾਰਨ ਮਰੀਜ਼ ਇੱਥੋਂ ਚਲੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2019 ‘ਚ ਨਸ਼ੇ ਵਾਲੀਆਂ ਗੋਲੀਆਂ ‘ਤੇ 15 ਕਰੋੜ ਖ਼ਰਚਿਆ ਗਿਆ ਸੀ, ਜਦੋਂ ਕਿ ਸਾਲ 2022 ‘ਚ ਇਹ ਖ਼ਰਚਾ ਵੱਧ ਕੇ 51 ਕਰੋੜ ਹੋ ਗਿਆ। ਇਨ੍ਹਾਂ ‘ਚ ਵੀ ਉਹ ਲੋਕ ਸ਼ਾਮਲ ਹਨ, ਜੋ ਟੀਕੇ ਲਾਉਂਦੇ ਹਨ ਅਤੇ ਖ਼ੁਦ ਨਸ਼ਾ ਛੱਡਣ ਲਈ ਆਉਂਦੇ ਹਨ, ਜਦੋਂ ਕਿ ਇਨ੍ਹਾਂ ਦੀ ਅਸਲੀ ਗਿਣਤੀ ਜ਼ਿਆਦਾ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button