Breaking NewsD5 specialEntertainmentNews

ਸੋਨੂੰ ਸੂਦ ਨੂੰ ਡੋਸਾ ਬਣਾਉਂਦਿਆਂ ਦੇਖ, ਇੰਨੀ ਖੁਸ਼ ਹੋਈ ਫਰਾਹ ਖ਼ਾਨ ਨੇ ਕਹੀ ਇਹ ਗੱਲ

ਮੁੰਬਈ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਕਾਲ ’ਚ ਸਿਰਫ ਗਰੀਬਾਂ ਲਈ ਫ਼ਰਿਸ਼ਤਾ ਬਣ ਕੇ ਹੀ ਨਹੀਂ, ਸਗੋਂ ਲੋਕਾਂ ਲਈ ਇਕ ਪ੍ਰੇਰਣਾਸ੍ਰੋਤ ਬਣ ਕੇ ਵੀ ਉੱਭਰੇ ਹਨ। ਅਦਾਕਾਰ ਦੇ ਚੰਗੇ ਕੰਮਾਂ ਦੀ ਚਰਚਾ ਹੁਣ ਬੇਹੱਦ ਆਮ ਗੱਲ ਹੋ ਗਈ ਹੈ ਕਿਉਂਕਿ ਉਹ ਹਰ ਇਕ ਮੌਕੇ ’ਤੇ ਆਪਣੀ ਦਰਿਆਦਿਲੀ ਸਾਬਿਤ ਕਰਦੇ ਆ ਰਹੇ ਹਨ। ਇਸ ਲਈ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਹੁਣ ਸੋਨੂੰ ਸੂਦ ਆਪਣੀ ਇਕ ਵੀਡੀਓ ਨੂੰ ਲੈ ਕੇ ਚਰਚਾ ‘ਚ ਹਨ। ਖ਼ਾਸ ਗੱਲ ਇਹ ਹੈ ਕਿ ਇਸ ਵੀਡੀਓ ’ਚ ਸੋਨੂੰ ਸੂਦ ਦੂਜਿਆਂ ਲਈ ਨਹੀਂ, ਸਗੋਂ ਆਪਣੇ ਲਈ ਕੁਝ ਕਰਦੇ ਨਜ਼ਰ ਆ ਰਹੇ ਹਨ।

ਕੇਂਦਰ ਨੇ ਹੁਣੇ ਲਿਆ ਬਹੁਤ ਵੱਡਾ ਫੈਸਲਾ,ਵਿਸਾਖੀ ‘ਤੇ ਦਿੱਤਾ ਕਿਸਾਨਾਂ ਨੂੰ ਤੋਹਫਾ,ਖੁਸ਼ ਕਰਤੇ ਕਿਸਾਨ

ਇਸ ਵੀਡੀਓ ’ਚ ਸੋਨੂੰ ਸੂਦ ਦਾ ਲੁਕਿਆ ਟੈਲੇਂਟ ਬਾਹਰ ਆ ਗਿਆ ਹੈ, ਜਿਸ ’ਚ ਉਹ ਸ਼ੂਟਿੰਗ ਸੈੱਟ ’ਤੇ ਨਜ਼ਰ ਆ ਰਹੇ ਹਨ। ਵੀਡੀਓ ’ਚ ਸੋਨੂੰ ਸੂਦ ਨੂੰ ਡੋਸਾ ਬਣਾਉਂਦੇ ਦੇਖਿਆ ਜਾ ਸਕਦਾ ਹੈ। ਅਦਾਕਾਰ ਨੇ ਸ਼ੋਸ਼ਲ ਮੀਡੀਆ ’ਤੇ ਇਹ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ, ਜਿਸ ’ਚ ਉਹ ਸਾਰਿਆਂ ਨੂੰ ਵਧੀਆ ਤੇ ਕੁਰਕੁਰਾ ਡੋਸਾ ਬਣਾਉਣ ਦੇ ਗੁਰ ਸਿਖਾ ਰਹੇ ਹਨ। ਸੋਨੂੰ ਸੂਦ ਦਾ ਇਹ ਲੁਕਿਆ ਟੈਲੇਂਟ ਦੇਖ ਕੇ ਉਸ ਦੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹੋ ਗਏ ਹਨ, ਜੋ ਕੁਮੈਂਟਸ ’ਚ ਉਸ ਦੀ ਖੂਬ ਤਾਰੀਫ਼ ਕਰ ਰਹੇ ਹਨ।

 

View this post on Instagram

 

A post shared by Sonu Sood (@sonu_sood)

ਸੋਨੂੰ ਸੂਦ ਦੀ ਇਸ ਕਲਾ ਤੋਂ ਹੁਣ ਫਰਾਹ ਖ਼ਾਨ ਵੀ ਕਾਫੀ ਖੁਸ਼ ਨਜ਼ਰ ਆ ਰਹੀ ਹੈ, ਜਿਸ ਨੇ ਸੋਨੂੰ ਦੀ ਕੁਕਿੰਗ ਤੋਂ ਖੁਸ਼ ਹੋ ਕੇ ਉਸ ਨੂੰ ਘਰ ਆਉਣ ਦਾ ਸੱਦਾ ਦਿੱਤਾ ਹੈ। ਸੋਨੂੰ ਦੀ ਵੀਡੀਓ ’ਤੇ ਕੁਮੈਂਟ ਕਰਦਿਆਂ ਫਰਾਹ ਖ਼ਾਨ ਨੇ ਲਿਖਿਆ, ‘ਘਰ ਆ ਜਾ ਫਿਰ।’ ਵੀਡੀਓ ’ਚ ਸੋਨੂੰ ਸੂਦ ਮਜ਼ਾਕੀਆ ਅੰਦਾਜ਼ ’ਚ ਕਹਿੰਦੇ ਹਨ ਕਿ ਮੇਕਰਜ਼ ਨੇ ਡੋਸਾ ਬਣਾਉਣ ਲਈ ਆਫ ਵਾਲੇ ਦਿਨ ਵੀ ਉਨ੍ਹਾਂ ਨੂੰ ਸੈੱਟ ’ਤੇ ਬੁਲਾ ਲਿਆ, ਜਦਕਿ ਅੱਜ ਉਨ੍ਹਾਂ ਦੀ ਛੁੱਟੀ ਸੀ।’ ਸੋਨੂੰ ਸੂਦ ਦਾ ਡੋਸਾ ਬਣਾਉਣ ਦਾ ਅੰਦਾਜ਼ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋ ਗਏ ਹਨ। ਜਿਸ ਤਰ੍ਹਾਂ ਨਾਲ ਉਹ ਡੋਸਾ ਪਰੋਸਦੇ ਹਨ, ਉਨ੍ਹਾਂ ਦਾ ਇਹ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button