Breaking NewsD5 specialNewsSports

ਬਬੀਤਾ ਫੋਗਾਟ ਅਤੇ ਕਵਿਤਾ ਦਲਾਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਖੇਡ ਵਿਭਾਗ ‘ਚ ਮਿਲਿਆ ਇਹ ਅਹੁਦਾ

ਨਵੀਂ ਦਿੱਲੀ : ਰਾਸ਼ਟਰਮੰਡਲ ਖੇਡਾਂ ‘ਚ ਸੋਨਾ ਤਮਗਾ ਜਿੱਤਣ ਵਾਲੀ ਪਹਿਲਵਾਨ ਬਬੀਤਾ ਫੋਗਾਟ ਅਤੇ WWE ਰੈਸਲਰ ਕਵਿਤਾ ਦਲਾਲ ਨੂੰ ਹਰਿਆਣਾ ਸਰਕਾਰ ਨੇ ਖੇਡ ਵਿਭਾਗ ‘ਚ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਹੈ। ਹਰਿਆਣਾ ਸਰਕਾਰ ਨੇ ਇੱਕ ਲੈਟਰ ਦੇ ਜ਼ਰੀਏ ਇਨ੍ਹਾਂ ਦੋਵਾਂ ਦੇ ਖੇਡ ਵਿਭਾਗ ‘ਚ ਡਿਪਟੀ ਡਾਇਰੈਕਟਰ ਬਨਣ ਦੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਬਬੀਤਾ ਫੋਗਾਟ ਨੇ ਕਾਮਨਵੈਲਥ ਗੇਂਮਸ 2014 ‘ਚ ਗੋਲਡ ਮੈਡਲ ਜਿੱਤਿਆ ਸੀ।

ਗਗਨ ਮਾਨ ਨੇ ਸਿੱਧਾ ਕੈਪਟਨ ਨਾਲ ਲਿਆ ਪੰਗਾ, ਸਭ ਦੇ ਸਾਹਮਣੇ ਕੀਤੀ ਲਾਹ-ਪਾਹ, ਦੇਖੋ ਮੌਕੇ ਦੀ Live Video

ਬਬੀਤਾ ਫੋਗਾਟ ਨੇ 2010 ਅਤੇ 2018 ਕਾਮਨਵੈਲਥ ਗੇਂਮਸ ‘ਚ ਸਿਲਵਰ ਮੈਡਲ ‘ਤੇ ਕਬਜ਼ਾ ਕੀਤਾ ਸੀ। 2012 ਵਰਲਡ ਰੈਸਲਿੰਗ ਚੈਂਪੀਅਨਸ਼ਿਪ ‘ਚ ਬਬੀਤਾ ਨੇ ਬ੍ਰਾਊਨਜ ਮੈਡਲ ਆਪਣੇ ਨਾਮ ਕੀਤਾ ਸੀ। ਬਬੀਤਾ ਫੋਗਾਟ ਨੇ ਪਿਛਲੇ ਸਾਲ ਹੀ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ।

P.P ਗੋਲਡੀ ਬਾਰੇ ਸਭ ਤੋਂ ਵੱਡਾ ਖੁਲਾਸਾ,ਹਣ ਜਵਾਬ ਦੇਣਾ ਹੋਵੇਗਾ ਔਖਾ,ਕੀ ਐਹੋ ਜਿਹਾ ਹੈ ਗੋਲਡੀ?

ਕਵਿਤਾ ਦਲਾਲ ਦੀ ਗੱਲ ਕਰੀਏ ਤਾਂ ਉਹ ਭਾਰਤੀ ਪੇਸ਼ੇਵਰ ਪਹਿਲਵਾਨ ਹੈ, ਜੋ WWE ‘ਚ ਜਾਣ ਵਾਲੀ ਭਾਰਤ ਦੀ ਪਹਿਲੀ ਭਾਰਤੀ ਰੈਸਲਰ ਹੈ। ਕਵਿਤਾ ਦਲਾਲ ਦਾ ਰਿੰਗ ਨੇਮ ਕਵਿਤਾ ਦੇਵੀ ਹੈ। ਹਰਿਆਣਾ ਦੇ ਜੀਂਦ ਜਿਲ੍ਹੇ ਦੀ ਰਹਿਣ ਵਾਲੀ ਰੈਸਲਰ ਕਵਿਤਾ ਦਲਾਲ ‘ਦ ਗ੍ਰੇਟ ਖਲੀ ਦੀ ਚੇਲੀ ਹੈ। ਕਵਿਤਾ ਨੇ ਆਪਣੇ ਭਰਾ ਦੇ ਕਹਿਣ ‘ਤੇ ਭਲਵਾਨੀ ‘ਚ ਕਦਮ ਰੱਖਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button