canadaInternationalNews

ਮੇਂਗ ਦੀ ਗ੍ਰਿਫਤਾਰੀ ਤੋਂ ਬਾਅਦ ਚੀਨ ਨੇ ਕੈਨੇਡਾ ਦੇ ਸਾਬਕਾ ਡਿਪਲੋਮੈਟ ਨੂੰ ਹਿਰਾਸਤ ‘ਚ ਲਿਆ

ਓਟਾਵਾ: ਪਿਛਲੇ ਦਿਨੀਂ ਕੈਨੇਡਾ ਦੇ ਨਿਆਂ ਅਧਿਕਾਰੀਆਂ ਵਲੋਂ ਚੀਨੀ ਕੰਪਨੀ ਹੁਆ-ਵੇਈ ਦੀ ਵਿੱਤੀ ਡਾਇਰੈਕਟਰ ਮੇਂਗ ਵਾਂਗਝੂ ਨੂੰ ਵੈਨਕੂਵਰ ਏਅਰ ਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ ਮਗਰੋਂ ਚੀਨ ਦੀ ਸਰਕਾਰ ਵਲੋਂ ਲਗਾਤਾਰ ਕੈਨੇਡਾ ਨੂੰ ਮੇਂਗ ਵਾਂਗਝੂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਸੀ।

ਪਰ ਹੁਣ ਇਸੇ ਦੇ ਚਲਦਿਆ ਚੀਨ ਨੇ ਬਦਲੇ ਦੀ ਕਾਰਵਾਈ ਕਰਦੇ ਹੋਏ ਕੈਨੇਡਾ ਦੇ ਸਾਬਕਾ ਡਿਪਲੋਮੈਂਟ ਮਾਇਕਲ ਕੋਵਰਿਗ ਨੂੰ ਹਿਰਾਸਤ ਵਿੱਚ ਲੈ ਲਿਆ ਹੈ।ਪਰ ਹਾਲੇ ਤੱਕ ਅਧਿਕਾਰਤ ਤੌਰ ਤੇ ਕੈਨੇਡਾ ਸਰਕਾਰ ਨੇ ਇਸ ਦੀ ਕੋਈ ਪੁਸ਼ਟੀ ਕੀਤੀ ਹੈ। ਚੀਨੀ ਸਰਕਾਰ ਵਲੋਂ ਵੀ ਮਾਇਕਲ ਕੋਵਰਿਗ ਦੀ ਗ੍ਰਿਫਤਾਰੀ ਬਾਰੇ ਕੋਈ ਵੀ ਜਾਣਕਾਰੀ ਅੰਤਰਰਾਸ਼ਟਰੀ ਮੀਡੀਏ ਸਾਹਮਣੇ ਨਹੀਂ ਰੱਖੀ ਗਈ।

ਕੈਨੇਡਾ ਵਲੋਂ ਮੇਂਗ ਵਾਂਗਝੂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਚੀਨ ਨੇ ਸਖਤ ਰੁਖ ਅਪਣਾ ਲਿਆ ਸੀ। ਜਿਸ ਮਗਰੋਂ ਸ਼ੰਕਾ ਜਿਤਾਈ ਜਾ ਰਹੀ ਸੀ ਕਿ ਚੀਨ ਆਪਣੇ ਨਾਗਰਿਕਾਂ ਦੇ ਹਿੱਤਾ ਦੀ ਰਾਖੀ ਲਈ ਹੋਰ ਵੀ ਸਖਤ ਹੋ ਸਕਦਾ ਹੈ।

ਪਿਛਲੇ ਦਿਨੀਂ ਚੀਨ ਵਲੋਂ ਅਮਰੀਕਾ ਅਤੇ ਕੈਨੇਡਾ ਦੇ ਰਾਜਦੂਤਾਂ ਨੂੰ ਵੀ ਤਲਬ ਕੀਤਾ ਗਿਆ ਸੀ। ਚੀਨ ਦੀ ਸਰਕਾਰ ਇਸ ਮਾਮਲੇ ‘ਚ ਸਖਤ ਸੁਨੇਹਾ ਦੇਣਾ ਚਾਹੁੰਦੀ ਹੈ ਕੇ ਉਹ ਆਪਣੇ ਨਾਗਰਿਕਾਂ ਦੇ ਅਧਿਕਾਰਾਂ ਲਈ ਖੜੇਗੀ ਹੁਣ ਦੇਖਣਾ ਹੋਵੇਗਾ ਕਿ ਚੀਨ ਦੀ ਇਸ ਕਾਰਵਾਈ ਤੋਂ ਬਾਅਦ ਵਿਸ਼ਵ ਅੰਦਰ ਕਿਸ ਤਰ੍ਹਾਂ ਦੇ ਰਾਜਨੀਤਕ ਅਤੇ ਵਪਾਰਿਕ ਹਲਾਤ ਪੈਦਾ ਹੁੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button