NewsBreaking NewsD5 specialPoliticsPunjab

ਖੇਤੀਬਾੜੀ ਬਿਲ ਖਿਲਾਫ ਕੱਲ੍ਹ ਅੰਮ੍ਰਿਤਸਰ ‘ਚ ਧਰਨਾ ਦੇਣਗੇ ਸਿੱਧੂ, ‘ਮੋਦੀ ਸਰਕਾਰ ਨੂੰ ਭਾਰੀ ਪਵੇਗੀ ਭੁੱਲ’

ਪਟਿਆਲਾ : ਰਾਜ ਸਭਾ ‘ਚ ਖੇਤੀਬਾੜੀ ਬਿਲ ਪਾਸ ਹੋਣ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਵਿਰੋਧੀ ਪਾਰਟੀਆਂ ਲਗਾਤਾਰ ਮੋਦੀ ਸਰਕਾਰ ਨੂੰ ਆੜੇ ਹੱਥੀ ਲੈ ਰਹੀਆਂ ਹਨ। ਇਸ ਕੜੀ ‘ਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਿਸਾਨਾਂ ਦੇ ਹੱਕ ‘ਚ ਖੇਤੀਬਾੜੀ ਬਿਲ ਖਿਲਾਫ ਕੱਲ੍ਹ ਅੰਮ੍ਰਿਤਸਰ ‘ਚ ਧਰਨਾ ਦੇਣਗੇ।

ਦੱਸ ਦਈਏ ਕਿ ਉਨ੍ਹਾਂ ਨੇ ਟਵਿੱਟਰ ‘ਤੇ ਵੀ ਖੇਤੀਬਾੜੀ ਬਿਲ ਨੂੰ ਲੈ ਕੇ ਆਪਣੀ ਭੜਾਸ ਕੱਢੀ ਹੈ। ਉਨ੍ਹਾਂ ਨੇ ਲਿਖਿਆ ਕਿ ਕਾਲੇ ਬਿਲ ਪਾਸ, ਪੂੰਜੀਪਤੀਆਂ ਦੀ ਕਮਾਈ ਦਾ ਰਸਤਾ ਸਾਫ਼। ਕਿਸਾਨ ਦੇ ਰਸਤੇ ‘ਚ ਕੰਡੇ, ਪੂੰਜੀਪਤੀਆਂ ਦੇ ਰਸਤੇ ‘ਚ ਫੁੱਲ। ਭਾਰੀ ਪਵੇਗੀ ਭੁੱਲ…ਇੱਕ ਹੋਰ ਟਵੀਟ ‘ਚ ਉਨ੍ਹਾਂ ਨੇ ਕਿਹਾ ਕਿ ਆਵਾਜ਼ – ਏ – ਕਿਸਾਨ। ਜਿਨ੍ਹਾਂ ਨੂੰ ਅਸੀ ਹਾਰ ਸਮਝਦੇ ਸੀ ਗਲਾ ਆਪਣਾ ਸਜਾਉਣ ਨੂੰ, ਉਹੀ ਹੁਣ ਨਾਗ ਬਣ ਬੈਠੇ ਸਾਡੇ ਕੱਟ ਖਾਣ ਨੂੰ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button