Breaking NewsD5 specialNewsPoliticsPunjab

ਪਾਰਲੀਮੈਂਟ ‘ਚ ਗਰਜਿਆ ਭਗਵੰਤ ਮਾਨ ,ਦੋ-ਦੋ ਮੋਂਦੀਆਂ ਦੀ ਬਣਾਈ ਪੂਰੀ ਰੇਲ! ਫੇਰ ਸਪੀਕਰ ਵੱਲ ਨੂੰ ਹੋ ਗਿਆ ਸਿੱਧਾ!

ਪਟਿਆਲਾ : ਕੇਂਦਰ ਵੱਲੋਂ ਲਿਆਂਦੇ ਗਏ ਕਿਸਾਨ ਵੋਰੋਧੀ ਬਿੱਲਾਂ ਦੀ ਵਿਰੋਧਤਾ ਨੇ ਸੰਸਦ ਅੰਦਰ ਤੂਫ਼ਾਨ ਲਿਆ ਦਿੱਤਾ ਹੈ। ਪਾਰਲੀਮੈਂਟ ਦੇ ਇਜਲਾਸ ‘ਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੱਖ ਵੱਖ ਮੁੱਦੇ ਚੁੱਕਦਿਆਂ ਪ੍ਰਧਾਨ ਮੰਤਰੀ ਮੋਦੀ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਆਪਣੇ ਤਾਬੜਤੋੜ ਭਾਸ਼ਣ ਦੌਰਾਨ ਜਿੱਥੇ ਮਾਨ ਨੇ ਮੋਦੀ ਤੇ ਨਿਸ਼ਾਨੇ ਲਗਾਏ।

🔴 Live 🔴ਖ਼ਾਲਿਸਤਾਨੀਆਂ ਦਾ ਪੰਜਾਬ ‘ਚ ਫਿਰ ਵੱਡਾ ਕਾਂਡ?| ਭਗਵੰਤ ਮਾਨ ਤੇ ਸੁਖਬੀਰ ਪਾਰਲੀਮੈਂਟ ‘ਚ ਆਹਮੋ ਸਾਹਮਣੇ!

ਉੱਥੇ ਹੀ ਅਕਾਲੀ ਅਤੇ ਕਾਂਗਰਸ ਸਰਕਾਰ ਤੇ ਵੀ ਜੰਮਕੇ ਤਿੱਖੇ ਵਾਰ ਕੀਤੇ। ਭਗਵੰਤ ਮਾਨ ਦੀ ਇਸ ਗੂੰਜ ਨੇ ਸਾਰਾ ਸੰਸਦ ਹਿਲਾ ਕੇ ਰੱਖ ਦਿੱਤਾ। ਭਗਵੰਤ ਮਾਨ ਨੇ ਹੈਰਾਨਗੀ ਜਤਾਉਂਦਿਆਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਗੱਲਾਂ ਕਰਨ ਵਾਲੀ ਅਤੇ ਕਿਸਾਨਾਂ ਦਾ ਮਸੀਹਾ ਕਹਾਉਣ ਵਾਲੀ ਸ੍ਰੋਮਣੀ ਅਕਾਲੀ ਦਲ ਪਾਰਟੀ ਦੋਗਲੀ ਰਾਜਨੀਤੀ ਖੇਡ ਰਹੀ ਹੈ। ਨਾਲ ਹੀ ਮਾਨ ਨੇ ਕਿਹਾ ਕਿ ਇੱਕ-ਇੱਕ ਕਰਕੇ ਸੂਬਿਆਂ ਤੋਂ ਅਧਿਕਾਰ ਖੋਹੇ ਜਾ ਰਹੇ ਹਨ। ਹੁਣ ਖੇਤੀ ਆਰਡੀਨੈਸਾਂ ਦੇ ਰਾਹੀਂ ਸਰਕਾਰ ਅਰਥ ਵਿਵਸਥਾ ਨੂੰ ਹੋਰ ਖਤਮ ਕਰ ਰਹੀ ਹੈ ਅਤੇ ਕਿਹਾ ਕਿ ਨੋਟਬੰਦੀ ਦੇ ਨੁਕਸਾਨ ਤੋਂ ਲੋਕ ਉੱਭਰੇ ਨਹੀਂ, ਬੈਂਕਾਂ ‘ਤੇ ਲੋਕਾਂ ਦਾ ਵਿਸ਼ਵਾਸ਼ ਉੱਠ ਗਿਆ ਹੈ।

ਕਿਸਾਨਾਂ ਦੇ ਹੱਕ ‘ਚ ਰੈਸਲਰ ਗਰੇਟ ਖਲੀ ਦਾ ਵੱਡਾ ਬਿਆਨ || The Great Khali ||

ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਬੈਂਕਾਂ ਦਾ ਦਿਵਾਲਾ ਨਿਕਲਿਆ ਹੈ ਉਹ ਆਰ.ਬੀ.ਆਈ ਅੰਡਰ ਹੀ ਚੱਲ ਰਹੀ ਹੈ। ਮੋਦੀ ਤੇ ਨੀਰਵ ਮੋਦੀ ਤੇ ਤੰਜ ਕੱਸਦਿਆਂ ਮਾਨ ਨੇ ਕਿਹਾ ਕਿ ਘਰੇ ਲੋਕਾਂ ਦੇ ਪੈਸੇ ਨੋਟਬੰਦੀ ਜਰੀਏ ਪ੍ਰਧਾਨ ਮੰਤਰੀ ਮੋਦੀ ਲੈ ਜਾਂਦੇ ਹਨ ਅਤੇ ਬੈਂਕਾ ਤੋਂ ਨੀਰਵ ਮੋਦੀ ਲੈ ਜਾਂਦਾ ਹੈ। ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਪੈਸੇ ਕਿੱਥੇ ਰੱਖਣ। ਸੋ ਕਿਸਾਨ ਸੜਕਾਂ ਤੇ ਗੂੰਜ ਰਹੇ ਹਨ ਤੇ ਕਿਸਾਨਾਂ ਦੇ ਹੱਕਾਂ ਲਈ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਸੰਸਦ ਵਿਚ। ਹੁਣ ਦੇਖਣਾ ਇਹ ਹੋਵੇਗਾ ਕਿ ਅਖੀਰ ਕੇਂਦਰ ਸਰਕਾਰ ਕਿਸਾਨਾਂ ਦੀ ਇਹ ਗੂੰਜ ਕਦੋਂ ਤੱਕ ਸੁਣਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button