Breaking NewsD5 specialInternationalNews

ਗੂਗਲ ਦੀ ਆਸਟ੍ਰੇਲੀਆ ਨੂੰ ਚਿਤਾਵਨੀ, ਬੰਦ ਹੋ ਸਕਦੀ ਹੈ ਮੁਫ਼ਤ ਸਰਚ ਸੇਵਾ

ਕੈਨਬਰਾ : ਗੂਗਲ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਤੋਂ ਮੁਫਤ ਸਰਚ ਸੇਵਾਵਾਂ ਨੂੰ ਵਾਪਸ ਲਿਆ ਜਾ ਸਕਦਾ ਹੈ। ਆਸਟ੍ਰੇਲੀਆ ਸਰਕਾਰ ਗੂਗਲ ਤੋਂ ਸਮਾਚਾਰ ਸਮੱਗਰੀ ਲਈ ਭੁਗਤਾਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਇਸ ਦੀ ਪ੍ਰਤੀਕਿਰਿਆ ‘ਚ ਗੂਗਲ ਨੇ ਸੋਮਵਾਰ ਨੂੰ ਇਹ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ ਹੈ।

ਵੱਡੀ ਖ਼ਬਰ-ਕੋਰੋਨਾ ਦੇ ਨਾਲ ਕੈਬਨਿਟ ਮੰਤਰੀ ਦੀ ਹੋਈ ਮੌਤ

ਅਮਰੀਕਾ ਦੀ ਕੰਪਨੀ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ ‘ਖੁੱਲ੍ਹੇ ਪੱਤਰ’ ਵਿਚ ਇਹ ਚੇਤਾਵਨੀ ਦਿੱਤੀ। ਆਸਟ੍ਰੇਲੀਆ ਇਕ ਕਾਨੂੰਨ ਦੇ ਡਰਾਫਟ ‘ਤੇ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਗੂਗਲ ਅਤੇ ਫੇਸਬੁੱਕ ਦੋਹਾਂ ਨੂੰ ਵਪਾਰਕ ਮੀਡੀਆ ਕੰਪਨੀਆਂ ਤੋਂ ਲਈਆਂ ਗਈਆਂ ਸਮਾਚਾਰ ਸਮੱਗਰੀਆਂ ਦੇ ਲਈ ਭੁਗਤਾਨ ਕਰਨਾ ਪੈ ਸਕਦਾ ਹੈ। ਇਸ ਕਾਨੂੰਨ ‘ਤੇ ਜਨਤਕ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਇਕ ਹਫਤੇ ਵਿਚ ਪੂਰੀ ਹੋਣੀ ਹੈ।

ਕੋਟਕਪੁਰਾ ਗੋਲੀ ਕਾਂਡ ਮਾਮਲੇ ‘ਚ ਢੱਡਰੀਆਂ ਵਾਲੇ ‘ਤੇ SIT ਦਾ ਵੱਡਾ ਫ਼ੈਸਲਾ, ਦੇਖੋ ਕਿਹੜੇ-ਕਿਹੜੇ ਲੋਕ ਆਏ ਸ਼ਿਕੰਜੇ ‘ਚ

ਗੂਗਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਬੰਧ ਨਿਦੇਸ਼ਕ ਮੇਲ ਸਿਲਵਾ ਨੇ ਪੱਤਰ ਵਿਚ ਕਿਹਾ ਹੈ,”ਇਸ ਪ੍ਰਸਤਾਵਿਤ ਕਾਨੂੰਨ ਦੇ ਕਾਰਨ ਸਾਨੂੰ ਤੁਹਾਨੂੰ ਕਾਫੀ ਖਰਾਬ ਗੂਗਲ ਸਰਚ ਅਤੇ ਯੂ-ਟਿਊਬ ਉਪਲਬਧ ਕਰਾਉਣ ਲਈ ਮਜਬੂਰ ਹੋਣਾ ਪਵੇਗਾ। ਨਾਲ ਹੀ ਪ੍ਰਯੋਗਕਰਤਾਵਾਂ ਦਾ ਡਾਟਾ ਵੱਡੀਆਂ ਸਮਾਚਾਰ ਕੰਪਨੀਆਂ ਨੂੰ ਦਿੱਤਾ ਜਾ ਸਕਦਾ ਹੈ। ਇਸ ਦੇ ਇਲਾਵਾ ਆਸਟ੍ਰੇਲੀਆ ਵਿਚ ਤੁਹਾਨੂੰ ਗੂਗਲ ਸਰਚ ਦੀ ਮੁਫਤ ਸਹੂਲਤ ਵੀ ਗਵਾਉਣੀ ਪੈ ਸਕਦੀ ਹੈ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button