D5 specialIndiaNewsPunjab

ਮਾਇਆਵਤੀ ਨੇ ਓਨਾਵ ਰੇਪ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਦੀ ਕੀਤੀ ਅਪੀਲ

ਵੀਰਵਾਰ ਸਵੇਰ ਨੂੰ 5 ਲੋਕਾਂ ਨੇ ਰੇਪ ਪੀੜਤਾ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। 90 ਫੀਸਦੀ ਸੜੀ ਹਾਲਤ ਵਿਚ ਪੀੜਤਾ ਨੂੰ ਉਨਾਵ ਤੋਂ ਲਖਨਊ ਰੈਫਰ ਕਰ ਦਿੱਤਾ ਗਿਆ, ਜਿੱਥੋਂ ਉਸ ਨੂੰ ਬਿਹਤਰ ਇਲਾਜ ਲਈ ਵੀਰਵਾਰ ਦੇਰ ਰਾਤ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਸੀ। ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਡਾਕਟਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਜਿਹੀ ਸਥਿਤੀ ਵਿਚ ਬਚਣ ਦੀ ਉਮੀਦ ਘੱਟ ਹੈ। ਸ਼ੁੱਕਰਵਾਰ ਰਾਤ 11.40 ਵਜੇ ਉਸ ਨੇ ਦਮ ਤੋੜ ਦਿੱਤਾ।


ਇਸ ‘ਤੇ ਮਾਇਆਵਤੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਾਇਆਵਤੀ ਨੇ ਅਪੀਲ ਕੀਤੀ ਕਿ ਉੱਤਰ ਪ੍ਰਦੇਸ਼ ਸਰਕਾਰ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਜਲਦ ਪਹਿਲ ਕਰੇ। ਮਾਇਆਵਤੀ ਨੇ ਟਵੀਟ ਕੀਤਾ,”ਜਿਸ ਓਨਾਵ ਰੇਪ ਪੀੜਤਾ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਉਸ ਦੀ ਸ਼ੁੱਕਰਵਾਰ ਰਾਤ ਦਿੱਲੀ ‘ਚ ਦਰਦਨਾਕ ਮੌਤ ਬਹੁਤ ਦਰਦਨਾਕ ਹੈ। ਇਸ ਦੁਖ ਦੀ ਘੜੀ ‘ਚ ਬਸਪਾ ਪੀੜਤ ਪਰਿਵਾਰ ਨਾਲ ਹੈ।

Read also… ਹੈਦਰਾਬਾਦ ‘ਚ ਮਹਿਲਾ ਡਾਕਟਰ ਦੇ ਨਾਲ ਰੇਪ ਤੇ ਮਰਡਰ ਕਰਨ ਵਾਲੇ ਸਾਰੇ ਦੋਸ਼ੀਆਂ ਦਾ ਐਨਕਾਊਂਟਰ (ਵੀਡੀਓ)

ਉੱਤਰ ਪ੍ਰਦੇਸ਼ ਸਰਕਾਰ ਪੀੜਤ ਪਰਿਵਾਰ ਨੂੰ ਸਹੀ ਨਿਆਂ ਦਿਵਾਉਣ ਹੇਤੂ ਜਲਦ ਹੀ ਵਿਸ਼ੇਸ਼ ਪਹਿਲ ਕਰੇ, ਇਹੀ ਇਨਸਾਫ਼ ਅਤੇ ਜਨਤਾ ਦੀ ਮੰਗ ਹੈ।” ਉਨ੍ਹਾਂ ਨੇ ਇਕ ਹੋਰ ਟਵੀਟ ‘ਚ ਕਿਹਾ,”ਨਾਲ ਹੀ, ਇਸ ਕਿਸਮ ਦੀਆਂ ਦਰਦਨਾਕ ਘਟਨਾਵਾਂ ਨੂੰ ਉੱਤਰ ਪ੍ਰਦੇਸ਼ ਸਮੇਤ ਪੂਰੇ ਦੇਸ਼ ‘ਚ ਰੋਕਣ ਹੇਤੂ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ‘ਚ ਕਾਨੂੰਨ ਦਾ ਡਰ ਪੈਦਾ ਕਰੇ ਅਤੇ ਕੇਂਦਰ ਵੀ ਅਜਿਹੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਦੋਸ਼ੀਆਂ ਨੂੰ ਤੈਅ ਸਮੇਂ ਦੇ ਅੰਦਰ ਹੀ ਫਾਂਸੀ ਦੀ ਸਖਤ ਸਜ਼ਾ ਦਿਵਾਉਣ ਦਾ ਕਾਨੂੰਨ ਜ਼ਰੂਰ ਬਣਾਏ।”

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button