Breaking NewsD5 specialIndiaNewsPunjab

ਹੈਦਰਾਬਾਦ ‘ਚ ਮਹਿਲਾ ਡਾਕਟਰ ਦੇ ਨਾਲ ਰੇਪ ਤੇ ਮਰਡਰ ਕਰਨ ਵਾਲੇ ਸਾਰੇ ਦੋਸ਼ੀਆਂ ਦਾ ਐਨਕਾਊਂਟਰ (ਵੀਡੀਓ)

ਨਵੀਂ ਦਿੱਲੀ : ਤੇਲੰਗਾਨਾ ‘ਚ ਰੇਪ ਕਾਂਡ ਦੇ ਚਾਰੋਂ ਦੋਸ਼ੀਆਂ ਦਾ ਐਨਕਾਉਂਟਰ ਕਰ ਦਿੱਤਾ ਗਿਆ ਹੈ। ਇਨ੍ਹਾਂ ਚਾਰੋਂ ਦੋਸ਼ੀਆਂ ‘ਤੇ ਮਹਿਲਾ ਵੈਟਰਨਰੀ ਡਾਕਟਰ ਦੇ ਨਾਲ ਰੇਪ ਦਾ ਇਲਜ਼ਾਮ ਸੀ। ਪੁਲਿਸ ਦਾ ਦਾਅਵਾ ਹੈ ਕਿ ਇਹ ਸਾਰੇ ਆਰੋਪੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਸ ਦੌਰਾਨ ਪੁਲਿਸ ਵਲੋਂ ਹੋਈ ਫਾਇਰਿੰਗ ‘ਚ ਸਾਰੇ ਦੋਸ਼ੀ ਮਾਰੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਐਨਕਾਉਂਟਰ ਅੱਜ ਤੜਕੇ 3 ਵਜੇ ਹੋਇਆ ਹੈ।

Read Also ਆਸਟ੍ਰੇਲੀਆ ‘ਚ ਭਾਰਤੀ ਡਾਕਟਰ ਦੀ ਹੱਤਿਆ, ਸੂਟਕੇਸ ‘ਚੋਂ ਮਿਲੀ ਲਾਸ਼

ਮਿਲੀ ਜਾਣਕਾਰੀ ਮੁਤਾਬਕ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕਰਨ ਤੋਂ ਬਾਅਦ ਇਨ੍ਹਾਂ ਚਾਰੋਂ ਦੋਸ਼ੀਆਂ ਨੂੰ ਘਟਨਾ ਸਥਲ ‘ਤੇ ਲੈ ਗਈ ਸੀ ਤਾਂ ਕਿ ‘ਸੀਨ ਆਫ ਕਰਾਇਮ’ ਦੀ ਜਾਂਚ ਕਰ ਲਈ ਜਾਵੇ ਪਰ ਉਨ੍ਹਾਂ ਵਿਚੋਂ ਇੱਕ ਦੋਸ਼ੀ ਪੁਲਿਸ ਕਰਮਚਾਰੀ ਦਾ ਹਥਿਆਰ ਖੌਹ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਇਹ ਦੋਸ਼ੀ ਭੱਜ ਜਾਂਦਾ ਤਾਂ ਵੱਡਾ ਹੰਗਾਮਾ ਖੜਾਾ ਹੋ ਜਾਂਦਾ ਇਸ ਲਈ ਪੁਲਿਸ ਦੇ ਕੋਲ ਦੂਜਾ ਕੋਈ ਰਸਤਾ ਨਹੀਂ ਸੀ ਅਤੇ ਜਵਾਬੀ ਫਾਇਰਿੰਗ ਵਿੱਚ ਚਾਰੋਂ ਦੋਸ਼ੀ ਮਾਰੇ ਗਏ।

ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਪੂਰੀ ਜਾਣਕਾਰੀ ਲਈ ਪੁਲਿਸ ਕਮਿਸ਼ਨਰ ਪ੍ਰੈਸ ਕਾਨਫਰੰਸ ਕਰ ਸਕਦੇ ਹਨ।  ਜ਼ਿਕਰਯੋਗ ਹੈ ਕਿ 28 ਨਵੰਬਰ ਨੂੰ ਇਨ੍ਹਾਂ ਚਾਰੋਂ ਦੋਸ਼ੀਆਂ ਦੀ ਜਿਨ੍ਹਾਂ ਦੀ ਉਮਰ 20 ਤੋਂ 26 ਸਾਲ ਦੇ ਵਿੱਚ ਸੀ। ਮਹਿਲਾਂ ਡਾਕਟਰ ਨੂੰ ਟੋਲ ਬੂਥ ‘ਤੇ ਸਕੂਟੀ ਪਾਰਕ ਕਰਦੇ ਦੇੇਖਿਆ ਸੀ। ਇਲਜ਼ਾਮ ਹੈ ਕਿ ਇਨ੍ਹਾਂ ਲੋਕਾਂ ਨੇ ਜਾਣ ਬੁੱਝ ਕੇ ਉਸਦੀ ਸਕੂਟੀ ਪੈਂਚਰ ਕੀਤੀ ਸੀ। ਇਸ ਤੋਂ ਬਾਅਦ ਮਦਦ ਕਰਨ ਦੇ ਬਹਾਨੇ ਉਸ ਨੂੰ ਇੱਕ ਸੁੰਨਸਾਨ ਜਗ੍ਹਾ ‘ਤੇ ਲੈ ਕੇ ਗੈਂਗਰੇਪ ਕੀਤਾ ਅਤੇ ਬਾਅਦ ਵਿੱਚ ਪੈਟਰੋਲ ਪਾ ਕੇ ਅੱਗ ਦੇ ਹਵਾਲੇ ਕਰ ਦਿੱਤਾ।

https://youtu.be/nYSMvhfS49I

ਪੁਲਿਸ ਮੁਤਾਬਕ ਘਟਨਾ ਤੋਂਂ ਪਹਿਲਾਂ ਇਨ੍ਹਾਂ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ। ਰੇਪ ਅਤੇ ਮਰਡਰ ਦੀ ਘਟਨਾ ਤੋਂ ਬਾਅਦ ਪੂਰੇ ਦੇਸ਼ ‘ਚ ਗੁੱਸਾ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਲਈ ਫਾਸਟ ਟ੍ਰੈਕ ਕੋਰਟ ਦਾ ਗਠਨ ਕੀਤਾ ਗਿਆ ਸੀ। ਉਥੇ ਹੀ ਇਸ ਐਨਕਾਉਂਟਰ ਤੋਂ ਬਾਅਦ ਲੋਕਾਂ ਦੀ ਵੱਖ – ਵੱਖ ਪ੍ਰਤੀਕਿਰਆ ਦੇਖਣ ਨੂੰ ਮਿਲ ਰਹੀ ਹਨ।

ਇੱਕ ਨਿਜੀ ਚੈੱਨਲ ਨਾਲ ਗੱਲਬਾਤ ਕਰਦੇ ਹੋਏ ਐਕਟੀਵਿਸਟ ਅਤੇ ਵਕੀਲ ਵਰਿੰਦਾ ਗਰੋਵਰ ਨੇ ਸਵਾਲ ਚੁੱਕਿਆ ਹੈ।ਉਨ੍ਹਾਂ ਨੇ ਕਿਹਾ ਕਿ ਉਹ ਸਾਰੇ ਲਈ ਨਿਆਂ ਚਾਹੁੰਦੀ ਹੈ ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਉਥੇ ਹੀ ਇਸ ਮੁੱਦੇ ‘ਤੇ ਵਰਤ ‘ਤੇ ਬੈਠੀ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਜੋ ਹੋਇਆ ਚੰਗਾ ਹੈ ਘੱਟੋਂ ਘੱਟੋਂ ਉਹ ਸਰਕਾਰੀ ਜੁਆਈ ਬਣਕੇ ਰਹਿਣਗੇ ਜਿਵੇਂ ਕੀ ਦਿੱਲੀ ਦੇ ਨਿਰਭਿਆ ਕੇਸ ‘ਚ ਹੋਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button