ਅਕਾਲੀ ਦਲ ਤੇ ਜੀ.ਕੇ ਆਹਮੋ-ਸਾਹਮਣੇ, ਇੱਕ ਦੂਜੇ ਦੇ ਪਰਿਵਾਰ ਦੇ ਫਰੋਲੇ ਪੋਤੜੇ, ਦੇਖੋ ਕਿਵੇਂ ਹੋਏ ਮਿਹਣੋ-ਮਿਹਣੀ
ਨਵੀਂ ਦਿੱਲੀ : ਦਿੱਲੀ ਤੋਂ ਜਾਗੋ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੇ ਦਾਦਾ ਜਸਵੰਤ ਸਿੰਘ ਕਾਲਕਾ ਤੇ ਪੰਥ ਵਿਰੋਧੀ ਗੱਲਾਂ ਕਰਨ ਤੇ ਦੋਸ਼ ਲਗਾਏ ਹਨ ਪਰ ਦੂਜੇ ਪਾਸੇ ਹਰਮੀਤ ਸਿੰਘ ਕਾਲਕਾ ਨੇ ਬਿਆਨ ਦਿੱਤਾ ਹੈ ਕਿ ਜਾਗੋ ਪਾਰਟੀ ਦੇ ਇਲਜ਼ਾਮ ਬੇਬੁਨਿਆਦ ਹਨ। ਜਾਗੋ ਪਾਰਟੀ ਨੇ ਨਕਲੀ ਕਾਗਜ ਪੇਸ਼ ਕਰਕੇ ਜਸਵੰਤ ਸਿੰਘ ਕਾਲਕਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਗੋ ਪਾਰਟੀ ਤੋਂ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਹਰਮੀਤ ਸਿੰਘ ਕਾਲਕਾ ਨੂੰ ਜੇਕਰ ਲਗਦਾ ਹੈ ਅਸੀ ਝੂਠ ਬੋਲ ਰਹੇ ਹਨ ਤਾਂ ਕਿਉਂ ਨਹੀ ਹਰਮੀਤ ਸਿੰਘ ਕਾਲਕਾ ਸਾਡੇ ਤੇ ਕਾਨੂੰਨੀ ਕਾਰਵਾਈ ਕਰਦੇ। ਨਾਲ ਹੀ ਹਰਮੀਤ ਸਿੰਘ ਕਾਲਕਾ ਦੇ ਜੱਥੇਦਾਰ ਸੰਤੋਖ ਸਿੰਘ ਜੀ ਤੇ ਸਵਾਲ ਕਰਨ ਤੇ ਜਵਾਬ ਦਿੰਦਿਆ ਕਿਹਾ ਕਿ ਜੱਥੇਦਾਰ ਜੀ ਨੇ ਕਦੀ ਵੀ ਪੰਥ ਵਿਰੋਧੀ ਗੱਲ ਨਹੀਂ ਕੀਤੀ ਅਤੇ ਨਾ ਹੀ ਅਕਾਲ ਤਖ਼ਤ ਸਾਹਿਬ ਦੇ ਕਿਸੇ ਫੈਸਲੇ ਨੂੰ ਚੁਣੌਤੀ ਦਿੱਤੀ।
🔴 LIVE 🔴 ਨਵਜੋਤ ਸਿੱਧੂ ਦੀ ਸਰਕਾਰ ਬਣਨ ਦੇ ਚਰਚੇ | ਪੰਜਾਬ ਦਾ ਮਾਹੌਲ ਵਿਗੜਿਆ!
ਉਨ੍ਹਾਂ ਤਾਂ ਸਿਰਫ ਉਸ ਸਮੇਂ ਦੌਰਾਨ ਅਕਾਲ ਤਖ਼ਤ ਸਾਹਿਬ ਤੇ ਸਿਆਸਤ ਭਾਰੂ ਹੋਣ ਤੇ ਸਵਾਲ ਉਠਾਏ ਸਨ। ਦੂਜੇ ਪਾਸੇ ਇਨ੍ਹਾਂ ਸਾਰੇ ਸਵਾਲਾਂ ਤੇ ਜਵਾਬ ਦਿੰਦਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜੱਥੇਦਾਰ ਸੰਤੋਖ ਸਿੰਘ ਖੁਦ ਸਿੱਖ ਕੌਮ ਦੇ ਗੱਦਾਰ ਹਨ। ਜੇਕਰ ਅਸੀਂ 1977 ਦਾ ਇਤਿਹਾਸ ਫਰੋਲ ਕੇ ਦੇਖੀਏ ਤਾਂ ਸਭ ਪਤਾ ਲੱਗ ਜਾਵੇਗਾ।
ਨਾਲ ਹੀ ਉਨ੍ਹਾਂ ਕਿਹਾ ਉਨ੍ਹਾਂ ਦੇ ਦਾਦਾ ਜਸਵੰਤ ਸਿੰਘ ਕਾਲਕਾ ਅਤੇ ਮੇਰਾ ਪੂਰਾ ਪਰਿਵਾਰ ਸ਼੍ਰੀ ਆਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਉਨ੍ਹਾਂ ਦੇ ਦਾਦਾ ਜੀ ਦੀ ਛਵੀ ਖਰਾਬ ਕਰਨ ਲਈ ਜਾਗੋ ਪਾਰਟੀ ਵਲੋਂ ਝੂਠੇ ਦਸਤਾਵੇਜ ਤੇ ਬਿਆਨ ਪੇਸ਼ ਕੀਤੇ ਜਾ ਰਹੇ ਹਨ। ਨਾਲ ਹੀ ਉਨ੍ਹਾਂ ਪਰਮਿੰਦਰ ਸਿੰਘ ਨੂੰ ਕਿਹਾ ਕਿ ਜਾ ਕੇ ਪਹਿਲਾਂ ਖੁਦ ਉਹ ਆਪ ਸਿੱਖ ਇਤਿਹਾਸ ਵੇਖਣ, ਸੇਵਾ ਕਿਵੇਂ ਹੁੰਦੀ ਹੈ ਜਾਣਕਾਰੀ ਰੱਖਣ ਅਤੇ ਉਨ੍ਹਾਂ ਕਿਹਾ ਮਨਜੀਤ ਸਿੰਘ ਜੀ ਕੇ ਨੂੰ ਵੀ ਉਹ ਵੱਖਰੇ ਰਾਹਾਂ ਵੱਲ ਲਈ ਤੁਰ ਰਹੇ ਹਨ। ਪਰਮਿੰਦਰ ਨੂੰ ਪਹਿਲਾਂ ਆਪਣੇ ਪਰਿਵਾਰ ਤੇ ਪਾਰਟੀ ਵੱਲ ਧਿਆਨ ਦੇਣਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.