Breaking NewsD5 specialInternationalNewsTop News

PM ਜਸਟਿਨ ਟਰੂਡੋ ਵੱਲੋਂ ਮੰਤਰੀ ਮੰਡਲ ‘ਚ ਵੱਡਾ ਫੇਰਬਦਲ

ਓਟਾਵਾ : ਤੀਸਰੀ ਵਾਰ ਸੱਤਾ ‘ਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਨਵੇਂ ਮੰਤਰੀ ਮੰਡਲ ਦਾ ਐਲਾਨ ਕਰ ਦਿੱਤਾ ਹੈ। ਸਿਰਫ ਸੱਤ ਮੰਤਰੀਆਂ ਕੋਲ ਹੀ ਪਹਿਲਾਂ ਵਾਲੀਆਂ ਭੂਮਿਕਾਵਾਂ ਹਨ ਬਾਕੀ ਸਾਰਾ ਮੰਤਰੀ ਮੰਡਲ ਬਦਲ ਦਿੱਤਾ ਗਿਆ ਹੈ। ਪੀ ਐਮ ਦਾ ਕਹਿਣਾ ਕਿ ਉਹ ਆਪਣੇ ਸਾਰੇ ਵਾਅਦਿਆਂ ਨੂੰ ਪੂਰਾ ਕਰਨਗੇ।

ਸਿੰਘੂ ਬਾਰਡਰ ‘ਤੇ ਹੋਣਾ ਸੀ ਆਹ ਕੰਮ, ਵੱਡੀ ਸਾਜ਼ਿਸ਼ ਬੇਨਕਾਬ, ਕਿਸਾਨ ਮੋਰਚੇ ਨੇ ਕੀਤੇ ਖੁਲਾਸੇ D5 Channel Punjabi

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਮੰਤਰੀ ਮੰਡਲ ਵਿੱਚ ਵੱਡੇ ਪੱਧਰ ‘ਤੇ ਫੇਰਬਦਲ ਕੀਤਾ ਗਿਆ। ਉਨ੍ਹਾਂ ਵੱਲੋਂ ਰੱਖਿਆ ਮੰਤਰੀ, ਸਿਹਤ ਮੰਤਰੀ, ਵਿਦੇਸ਼ ਮੰਤਰੀ ਤੇ ਵਾਤਾਵਰਣ ਮੰਤਰੀ ਤੱਕ ਨੂੰ ਬਦਲ ਦਿੱਤਾ ਗਿਆ ਹੈ। ਟਰੂਡੋ ਨੇ ਆਪਣੀ 39 ਮੈਂਬਰੀ ਕੈਬਨਿਟ ਦਾ ਖੁਲਾਸਾ ਮੰਗਲਵਾਰ ਨੂੰ ਓਟਾਵਾ ‘ਚ ਰਿਡਿਊ ਹਾਲ ਵਿੱਚ ਸੰਹੁ ਚੁੱਕ ਸਮਾਰੋਹ ਦੌਰਾਨ ਕੀਤਾ, ਜਿਸ ਤੋਂ ਬਾਅਦ ਪੀ ਐਮ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕਿਹਾ ਕਿ ਉਨ੍ਹਾਂ ਦੀ ਟੀਮ ਪਹਿਲਾਂ ਵਾਲੀ ਹੀ ਹੈ ਅਤੇ ਇਹ ਸਟਰਾਂਗ ਟੀਮ ਇਸੇ ਤਰ੍ਹਾਂ ਰਲ ਮਿਲ ਕੇ ਕੈਨੇਡਾ ਲਈ ਕੰਮ ਕਰੇਗੀ।

ਅਰਵਿੰਦ ਕੇਜਰੀਵਾਲ ਸੰਗਰੂਰ ਪਹੁੰਚੇ, ਉਮੀਦਵਾਰਾਂ ਦਾ ਕਰਨਗੇ ਐਲਾਨ ? ਭਗਵੰਤ ਮਾਨ ਨਾਲ ਅਹਿਮ ਮੀਟਿੰਗ

ਪ੍ਰਧਾਨ ਮੰਤਰੀ ਦੇ ਅਹਿਮ ਮੰਤਰੀਆਂ ਵਿੱਚ ਲਿੰਗਕ ਸਮਾਨਤਾ ਇਸ ਵਾਰੀ ਵੀ ਨਜ਼ਰ ਆ ਰਹੀ ਹੈ ਤੇ ਇਸ ਵਾਰੀ ਜਿ਼ਆਦਾ ਜ਼ੋਰ ਰੀਜਨਲ ਵਿਕਾਸ ਏਜੰਸੀਆਂ ‘ਤੇ ਦਿੱਤਾ ਗਿਆ ਹੈ। ਇਸ ਵਾਰੀ ਕਈ ਕੈਬਨਿਟ ਭੂਮਿਕਾਵਾਂ ਹਨ ਜਦਕਿ ਕਈ ਹੋਰਨਾਂ ਅਹੁਦਿਆਂ ਨੂੰ ਨਵੇਂ ਤੇ ਵੱਖਰੇ ਤੌਰ ਉੱਤੇ ਸ਼ਾਮਲ ਕਰਕੇ ਕਾਇਮ ਕੀਤਾ ਗਿਆ ਹੈ। ਸਿਰਫ ਸੱਤ ਮੰਤਰੀਆਂ ਕੋਲ ਹੀ ਪਹਿਲਾਂ ਵਾਲੀਆਂ ਭੂਮਿਕਾਵਾਂ ਰਹਿ ਗਈਆਂ ਹਨ। ਪੀ ਐਮ ਦਾ ਕਹਿਣਾ ਕਿ ਉਨ੍ਹਾਂ ਵੱਲੋਂ ਕੈਨੇਡਾ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਗਏ ਹਨ ਅਤੇ ਅੱਗੇ ਵੀ ਕੀਤੇ ਜਾਣਗੇ।

BIG BREAKING ਰੇਲ ਗੱਡੀ ‘ਤੇ ਚੜ੍ਹ ਪੰਜਾਬ ਪਹੁੰਚੇ ਕੇਜਰੀਵਾਲ ਕਿਸਾਨਾਂ ਦੇ ਹੱਕ ‘ਚ ਵੱਡਾ ਫੈਸਲਾ D5 Channel Punjabi

ਦੇਸ਼ ਦੀ ਵੈਕਸੀਨ ਵੰਡ ਦੀਆਂ ਕੋਸਿ਼ਸ਼ਾਂ ਦੀ ਅਗਵਾਈ ਕਰਨ ਵਾਲੀ ਅਨੀਤਾ ਆਨੰਦ, ਹਰਜੀਤ ਸੱਜਣ ਦੀ ਥਾਂ ਰੱਖਿਆ ਮੰਤਰੀ ਦਾ ਅਹੁਦਾ ਸਾਂਭੇਗੀ। ਸੱਜਣ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਮੰਤਰੀ ਬਣਾ ਦਿੱਤਾ ਗਿਆ ਹੈ। ਕੈਨੇਡਾ ਦੀ ਨਵੀਂ ਪ੍ਰੋਕਿਓਰਮੈਂਟ ਮੰਤਰੀ, ਫਿਲੋਮੇਨਾ ਤਾਸੀ ਹੋਵੇਗੀ, ਜਿਨ੍ਹਾਂ ਨੂੰ ਅਹੁਦਾ ਸਾਂਭਦੇ ਸਾਰ ਹੀ ਕੋਵਿਡ-19 ਬੂਸਟਰ ਸ਼ੌਟਸ ਲਈ ਫਾਰਮਾਸਿਊਟੀਕਲ ਕੰਪਨੀਆਂ ਨਾਲ ਕਾਂਟਰੈਕਟ ਯਕੀਨੀ ਬਣਾਈ ਰੱਖਣੇ ਹੋਣਗੇ। ਪੀ ਐਮ ਦਾ ਕਹਿਣਾ ਕਿ ਉਹ ਕਲਾਈਮੈਂਟ ਚੇਂਜ਼ ਨੂੰ ਲੈ ਕੇ ਲਗਾਤਾਰ ਕੰਮ ਕਰਨਗੇ ਅਤੇ ਕੈਨੇਡਾ ਦੀ ਇਕੌਨਮੀ ਨੂੰ ਸਟਰੌਂਗ ਕਰਨਗੇ।

ਕਿਸਾਨ ਵਿੰਗ ਦੇ ਪ੍ਰਧਾਨ ਨੇ ਹਿਲਾਤੀ ਬੀਜੇਪੀ, ਖੇਤੀ ਕਾਨੂੰਨਾਂ ‘ਤੇ ਵੱਡਾ ਬਿਆਨ D5 Channel Punjabi

ਪੈਟੀ ਹਾਜ਼ਦੂ ਨੂੰ ਸਿਹਤ ਮਹਿਕਮੇ ਦੀ ਥਾਂ ਉੱਤੇ ਇੰਡੀਜੀਨਸ ਸਰਵਿਸਿਜ਼ ਮੰਤਰੀ ਬਣਾਇਆ ਗਿਆ ਹੈ। ਕੈਰੋਲਿਨ ਬੈਨੇਟ ਨੂੰ ਕ੍ਰਾਊਨ ਇੰਡੀਂਜੀਨਸ ਰਿਲੇਸ਼ਨਜ਼ ਤੋਂ ਬਦਲ ਦਿੱਤਾ ਗਿਆ ਹੈ ਤੇ ਇਹ ਮੰਤਰਾਲਾ ਮਾਰਕ ਮਿਲਰ ਨੂੰ ਦਿੱਤਾ ਗਿਆ ਹੈ।ਜੀਨ ਯਵੇਸ ਡਕਲਸ ਨੂੰ ਨਵਾਂ ਸਿਹਤ ਮੰਤਰੀ ਬਣਾਇਆ ਗਿਆ ਹੈ, ਬੈਨੇਟ ਉਨ੍ਹਾਂ ਦੇ ਨਾਲ ਐਸੋਸਿਏਟ ਮਨਿਸਟਰ ਆਫ ਹੈਲਥ ਦੇ ਨਾਲ ਨਾਲ ਮੈਂਟਲ ਹੈਲਥ ਐਂਡ ਅਡਿਕਸ਼ਨਜ਼ ਮਨਿਸਟਰ ਦਾ ਅਹੁਦਾ ਵੀ ਸਾਂਭੇਗੀ। ਅਹਿਮਦ ਹੁਸੈਨ ਨੂੰ ਹਾਊਸਿੰਗ, ਡਾਇਵਰਸਿਟੀ ਐਂਡ ਇਨਕਲਜ਼ਨ ਮੰਤਰੀ ਬਣਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button