ਪੰਜਾਬ ‘ਚ ਦਿਖਿਆ ਕੋਰੋਨਾ ਦਾ ਭਿਆਨਕ ਰੂਪ, ਜੂਨ ‘ਚ ਵਾਇਰਸ ਨੇ ਲਈ 99 ਲੋਕਾਂ ਦੀ ਜਾਨ

ਪਟਿਆਲਾ : ਪੰਜਾਬ ‘ਚ ਪਹਿਲਾਂ ਕੋਰੋਨਾ ਵਾਇਰਸ ਦੀ ਧੀਮੀ ਰਫ਼ਤਾਰ ਸੀ ਅਤੇ ਰਿਕਵਰੀ ਦਰ ਵੀ 80 ਪ੍ਰਤੀਸ਼ਤ ਤੋਂ ਜ਼ਿਆਦਾ ਸੀ ਪਰ ਆਨਲਾਕ ਦੇ ਪਹਿਲੇ ਪੜਾਅ ਤੋਂ ਬਾਅਦ ਪੌਜ਼ੀਟਿਵ ਕੇਸਾਂ ਵਿੱਚ ਵਾਧਾ ਹੋਣ ਲੱਗਾ ਹੈ। 31 ਮਈ ਤੱਕ ਲਾਕਡਾਊਨ ਤੋਂ ਬਾਅਦ ਜ਼ਾਰੀ ਹੋਈਆਂ ਰਿਆਇਤਾਂ ਦੇ ਉਪਰੰਤ ਸੰਕਰਮਿਤ ਮਾਮਲਿਆਂ ‘ਚ ਉਛਾਲ ਦੇਖਿਆ ਗਿਆ ਹੈ। ਇਸ ਦੇ ਕਾਰਨ ਅਪ੍ਰੈਲ ਮਹੀਨੇ’ਚ 16, ਮਈ ‘ਚ 25 ਅਤੇ ਜੂਨ ‘ਚ ਸਭ ਤੋਂ ਜ਼ਿਆਦਾ 99 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਦੇ ਕਾਰਨ ਹੋਈ ਹੈ। ਸੂਬੇ ‘ਚ ਮੰਗਲਵਾਰ ਨੂੰ ਇੱਕ ਦਿਨ ‘ਚ 155 ਨਵੇਂ ਕੇਸ ਆਏ ਹਨ।
ਖ਼ੁਸ਼ਖ਼ਬਰੀ | ਪੰਜਾਬ ‘ਚ 4245 ਸਰਕਾਰੀ ਨੌਕਰੀਆਂ ਨੂੰ ਹਰੀ ਝੰਡੀ, ਕਰੋ ਅਪਲਾਈ | Government Jobs in Punjab
ਇਸ ਦੌਰਾਨ ਸੂਬੇ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੰਜਾਬ ‘ਚ ਕੋਰੋਨਾ ਵਾਇਰਸ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਗਿਣਤੀ 144 ‘ਤੇ ਪਹੁੰਚ ਗਈ। ਤਾਜ਼ਾ ਮੌਤਾਂ ‘ਚ ਅਮ੍ਰਿਤਸਰ ‘ਚ ਦੋ,ਜਲੰਧਰ, ਮੋਹਾਲੀ ਅਤੇ ਲੁਧਿਆਣਾ ‘ਚ ਇੱਕ – ਇੱਕ ਵਿਅਕਤੀ ਦੀ ਜਾਨ ਗਈ ਹੈ ਪੰਜਾਬ ‘ਚ ਹੁਣ ਕੋਰੋਨਾ ਦੇ ਇਲਾਜ਼ ਅਧੀਨ ਮਰੀਜਾਂ ਦੀ ਗਿਣਤੀ 1557 ਹੈ ਅਤੇ ਕੋਰੋਨਾ ਪੌਜ਼ੀਟਿਵ 3867 ਮਰੀਜ਼ ਡਿਸਚਾਰਜ ਹੋ ਚੁੱਕੇ ਹਨ।
ਸੀਸੀਟੀਵੀ ‘ਚ ਵੇਖੋ LIVE | Punjab | Latest News
ਹੁਣ ਤੱਕ 301830 ਸ਼ੱਕੀ ਮਰੀਜਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਜੇਕਰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ‘ਚ ਅਮ੍ਰਿਤਸਰ ਜਲੰਧਰ ਲੁਧਿਆਣਾ ਸਭ ਤੋਂ ਜਿਆਦਾ ਪ੍ਰਭਾਵਿਤ ਹੋ ਰਹੇ ਹਨ ਹਾਲਾਂਕਿ ਪਹਿਲਾਂ ਗ੍ਰੀਨ ਜੋਨ ਬਣ ਚੁੱਕੇ ਇਲਾਕਿਆਂ ਵਿੱਚ ਵੀ ਹੁਣ ਸਥਾਪਿਤ ਲੋਕਾਂ ਦੀ ਪੁਸ਼ਟੀ ਹੋ ਰਹੀ ਹੈ। ਅੱਜ ਵੀ ਹੁਣ ਤੱਕ ਕੋਵਿਡ ਮਹਾਮਾਰੀ ਦੇ ਨਾਲ ਤਿੰਨ ਵਿਅਕਤੀਆ ਦੇ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਸੂਬੇ ‘ਚ ਮਰਨੇ ਵਾਲਿਆਂ ਦੀ ਕੁਲ ਗਿਣਤੀ 147 ਹੋ ਗਈ ਹੈ।




