NewsBreaking NewsD5 specialPoliticsPunjab

ਭਾਰਤ ‘ਚ ਕੋਰੋਨਾ ਮਾਮਲਿਆਂ ਨੇ ਤੋੜੇ ਸਾਰੇ ਰਿਕਾਰਡ, ਇੱਕ ਦਿਨ ‘ਚ 10 ਹਜ਼ਾਰ ਮਾਮਲੇ ਸਾਹਮਣੇ

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸ਼ੁੱਕਰਵਾਰ ਨੂੰ ਪਹਿਲੀ ਵਾਰ ਇੱਕ ਦਿਨ ਵਿੱਚ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਅਤੇ 334 ਲੋਕਾਂ ਦੀ ਮੌਤ ਹੋ ਗਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਵਿੱਚ ਦੁਨੀਆ ਦੇ ਕਿਸੇ ਦੇਸ਼ ਦੇ ਮੁਕਾਬਲੇ ਇੱਕ ਦਿਨ ‘ਚ ਸਭ ਤੋਂ ਜਿਆਦਾ ਨਵੇਂ ਕੇਸ ਮਿਲੇ ਹਨ। ਦੇਸ਼ ‘ਚ ਕੋਰੋਨਾ ਪੀੜ੍ਹਤਾਂ ਦਾ ਅੰਕੜਾ 2,28,038 ‘ਤੇ ਪਹੁੰਚ ਗਿਆ ਹੈ ਤੇ 6,557 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਆਹ ਕੀ ਬੋਲ ਗਏ ਭਾਈ ਧਿਆਨ ਸਿੰਘ ਮੰਡ “ਅੱਜ ਸਿੱਖ ਨੂੰ ਗੁਰੂ ਦਾ ਭੈਅ ਨਹੀ”

ਅਮਰੀਕਾ, ਬ੍ਰਾਜ਼ੀਲ, ਰੂਸ, ਬਰਤਾਨੀਆ, ਸਪੇਨ ਤੇ ਇਟਲੀ ਦੇ ਬਾਅਦ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਲਪੇਟ ‘ਚ ਆਏ ਦੇਸ਼ਾਂ ‘ਚ ਭਾਰਤ 6ਵੇਂ ਸਥਾਨ ‘ਤੇ ਪਹੁੰਚ ਗਿਆ ਹੈ।1,10,960 ਲੋਕ ਅਜੇ ਵਾਇਰਸ ਦੀ ਲਪੇਟ ‘ਚ ਹਨ ਤੇ 1,12,318 ਲੋਕ ਸਿਹਤਯਾਬ ਹੋਏ ਹਨ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਇਸ ਪ੍ਰਕਾਰ ਹੁਣ ਤਕ ਲਗਪਗ 48.27 ਫ਼ੀਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਕੁਲ ਪੁਸ਼ਟੀ ਕੀਤੇ ਗਏ ਕੇਸਾਂ ‘ਚ ਵਿਦੇਸ਼ੀ ਵੀ ਸ਼ਾਮਿਲ ਹਨ। ਉਥੇ ਹੀ ਪੰਜਾਬ ਸਰਕਾਰ ਵਲੋਂ ਬੀਤੀ ਰਾਤ ਕੋਵਿਡ ਸਬੰਧੀ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਸੂਬੇ ਵਿਚ ਅੱਜ 54 ਨਵੇਂ ਪੌਜ਼ੀਟਿਵ ਕੇਸ ਸਾਹਮਣੇ ਆਏ। ਜਦਕਿ 3 ਮਰੀਜ਼ਾਂ ਦੀ ਮੌਤ ਹੋ ਗਈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button