PunjabTop News

 178 ਮਾਸਟਰਾਂ ਤੇ BPEOs ਨੂੰ ਬਤੌਰ ਹੈੱਡਮਾਸਟਰ ਪਦਉਨਤੀ ਦੀ ਮਨਜ਼ੂਰੀ

ਪੰਜਾਬ ਦੇ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਵੱਲੋਂ ਰਾਜ ਦੇ ਅਧਿਆਪਕਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਵਿਭਾਗ ਨੇ ਮਾਸਟਰ/ਮਿਸਟ੍ਰੈਸ ਅਤੇ ਬੀ.ਪੀ.ਈ.ਓ. (BPEO) ਕਾਡਰ ਦੇ ਅਧਿਕਾਰੀਆਂ ਨੂੰ ਬਤੌਰ ਮੁੱਖ ਅਧਿਆਪਕ ਅਤੇ ਮੁੱਖ ਅਧਿਆਪਿਕਾ  ਦੇਹੁਦੇ ਤੇ ਪਦਉਨਤੀ  ਦੇ ਕੇ ਨਵੀਂ ਤੈਨਾਤੀ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਵੱਲੋਂ ਜਾਰੀ ਹੁਕਮ ਨੰਬਰ 965425/ਪੀ-2/2026 ਅਨੁਸਾਰ ਕੁੱਲ 178 ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ। ਇਸ ਵਿੱਚ ਮਾਸਟਰ/ਮਿਸਟ੍ਰੈਸ ਕਾਡਰ ਦੀ ਓਪਨ ਕੈਟਾਗਰੀ ਦੇ 140, ਅਨੁਸੂਚਿਤ ਜਾਤੀ (SC) ਕੈਟਾਗਰੀ ਦੇ 23, ਦਿਵਿਆਂਗ (PH) ਕੈਟਾਗਰੀ ਦੇ 11 ਅਧਿਆਪਕ ਅਤੇ ਬੀ.ਪੀ.ਈ.ਓ. ਕਾਡਰ ਦੇ 4 ਅਧਿਕਾਰੀ ਸ਼ਾਮਲ ਹਨ।

ਵਿਭਾਗ ਅਨੁਸਾਰ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ। ਪਦਉਨਤ ਹੋਏ ਸਮੂਹ ਅਧਿਕਾਰੀਆਂ ਦਾ ਪਰਖ ਸਮਾਂ  1 ਸਾਲ ਦਾ ਹੋਵੇਗਾ ਅਤੇ ਇਹਨਾਂ ਦੀ ਤਨਖਾਹ ਪੰਜਾਬ ਸਰਕਾਰ ਦੇ ਪੇਅ ਮੈਟ੍ਰਿਕਸ ਲੈਵਲ-13 ਅਨੁਸਾਰ ਤੈਅ ਕੀਤੀ ਜਾਵੇਗੀ। ਵਿਭਾਗ ਦੇ ਉੱਚ ਅਧਿਕਾਰੀਆਂ ਨੇ ਨਵੀਂ ਜ਼ਿੰਮੇਵਾਰੀ ਸੰਭਾਲਣ ਵਾਲੇ ਸਮੂਹ ਮੁੱਖ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button