Breaking NewsD5 specialEntertainmentNewsTop News

ਕੋਰੋਨਾ ਕਾਲ ‘ਚ ਪ੍ਰਿਅੰਕਾ ਚੋਪੜਾ ਨੇ ਕੀਤੀ ਦੇਸ਼ ਦੀ ਮਦਦ, 22 ਕਰੋੜ ਰੁਪਏ ਇਕੱਠੇ ਕਰ ਜਿੱਤਿਆ ਲੋਕਾਂ ਦਾ ਦਿਲ

ਮੁੰਬਈ : ਇੰਟਰਨੈਸ਼ਨਲ ਸਟਾਰ ਬਣ ਚੁੱਕੀ ਅਦਾਕਾਰਾ ਪ੍ਰਿਅੰਕਾ ਚੋਪੜਾ ਬੇਸ਼ੱਕ ਆਪਣੇ ਦੇਸ਼ ਤੋਂ ਦੂਰ ਵਿਦੇਸ਼ ‘ਚ ਹੈ ਪਰ ਉਨ੍ਹਾਂ ਦਾ ਦਿਲ ਅੱਜ ਵੀ ਆਪਣੇ ਦੇਸ਼ ਲਈ ਧੜਕਦਾ ਹੈ। ਜਦੋਂ ਵੀ ਭਾਰਤ ਮੁਸ਼ਕਿਲ ਸਮੇਂ ਤੋਂ ਗੁਜਰਦਾ ਹੈ। ਉਹ ਅੱਗੇ ਆ ਕੇ ਮਦਦ ਕਰਦੀ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਮਹਾਮਾਰੀ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਵਿਗੜੀ ਦੇਸ਼ ਦੀ ਹਾਲਤ ਪ੍ਰਿਅੰਕਾ ਚੋਪੜਾ ਦੇਖ ਨਹੀਂ ਪਾਈ ਅਤੇ ਉਨ੍ਹਾਂ ਨੇ ਮਦਦ ਦਾ ਹੱਥ ਵਧਾਉਂਦੇ ਹੋਏ ਦੇਸ਼ ਲਈ ਫੰਡ ਇਕੱਠਾ ਕੀਤਾ। ਜਿਸਦੇ ਨਾਲ ਹੀ ਅਦਾਕਾਰਾ ਨੇ ਇੱਕ ਵੱਡੀ ਖੁਸ਼ਖਬਰੀ ਸੋਸ਼ਲ ਮੀਡੀਆ ‘ਤੇ ਆਪਣੇ ਫੈਂਨਜ਼ ਨਾਲ ਸ਼ੇਅਰ ਕੀਤੀ। ਜਿਸਨੂੰ ਸੁਣ ਕੇ ਪੂਰਾ ਦੇਸ਼ ਉਨ੍ਹਾਂ ਦੀ ਜੰਮ ਕੇ ਤਾਰੀਫ ਕਰ ਰਿਹਾ ਹੈ।

ਦਰਅਸਲ ਹਾਲ ਹੀ ‘ਚ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਸਟੋਰੀ ਪੋਸਟ ਕੀਤੀ ਹੈ। ਸਟੋਰੀ ‘ਚ ਪ੍ਰਿਯੰਕਾ ਨੇ ਦੱਸਿਆ ਕਿ ਸਾਰੇ ਲੋਕਾਂ ਕਾਰਨ ਉਹ ਇਸ ਚੀਜ਼ ‘ਚ ਸਫ਼ਲ ਰਹੀ ਹੈ। ਪ੍ਰਿਯੰਕਾ ਨੇ ਦੱਸਿਆ ਕਿ ਉਸ ਨੇ 500 ਆਕਸੀਜਨ ਸਿਲੰਡਰ ਖ਼ਰੀਦੇ ਹਨ, ਜਿਸ ਨਾਲ ਹਰ ਮਹੀਨੇ 2500 ਤੋਂ ਵੱਧ ਮਰੀਜ਼ਾਂ ਨੂੰ ਹਰ ਮਹੀਨੇ ਆਕਸੀਜਨ ਦਿੱਤੀ ਜਾਂਦੀ ਹੈ। ਇਸ ਮੁਹਿੰਮ ਦੇ ਜ਼ਰੀਏ ਅਸੀਂ 10 ਵੈਕਸੀਨੇਸ਼ਨ ਕੇਂਦਰ ਵੀ ਸ਼ੁਰੂ ਕੀਤੇ ਹਨ, ਜਿਸ ਨਾਲ 6000 ਤੋਂ ਵੱਧ ਲੋਕਾਂ ਨੂੰ ਟੀਕਾਕਰਨ ਕਰਵਾਉਣ ‘ਚ ਸਹਾਇਤਾ ਕਰਨਗੇ।’

ਪ੍ਰਿਯੰਕਾ ਚੋਪੜਾ ਨੇ ਕੀਤਾ ਸਾਰਿਆਂ ਦਾ ਧੰਨਵਾਦ
ਪ੍ਰਿਯੰਕਾ ਨੇ ਇਸ ਸਟੋਰੀ ਦੇ ਜ਼ਰੀਏ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਉਸ ਦੀ ਮਦਦ ਕੀਤੀ। ਪ੍ਰਿਯੰਕਾ ਪੋਸਟ ‘ਚ ਅੱਗੇ ਲਿਖਦੀ ਹੈ ਕਿ ‘ਇਹ ਸਾਰਿਆਂ ਦੇ ਦਾਨ ਕਾਰਨ ਸੰਭਵ ਹੋਇਆ ਹੈ। ਉਸ ਹਰ ਸਖ਼ਸ਼ ਦਾ ਧੰਨਵਾਦ, ਜਿਸ ਨੇ ਲੋਕਾਂ ਦੀਆਂ ਜ਼ਿੰਦਗੀਆਂ ਲਈ ਇਹ ਦਾਨ ਕੀਤਾ। ਪ੍ਰਿਯੰਕਾ ਨੇ ਦੱਸਿਆ ਕਿ ਸਾਰੇ ਯੋਗਦਾਨ ਨਾਲ ਅਸੀਂ 22 ਕਰੋੜ ਰੁਪਏ ਜੁਟਾਉਣ ਦੇ ਯੋਗ ਹੋ ਗਏ ਹਾਂ।’

ਬਾਲੀਵੁੱਡ ਸਿਤਾਰੇ ਕਰ ਰਹੇ ਹਨ ਕੋਰੋਨਾ ਕਾਲ ‘ਚ ਸਹਾਇਤਾ
ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੇ ਨਾਲ ਸਲਮਾਨ ਖ਼ਾਨ, ਅਮਿਤਾਭ ਬੱਚਨ, ਸੋਨੂੰ ਸੂਦ, ਅਕਸ਼ੇ ਕੁਮਾਰ, ਰਵੀਨਾ ਟੰਡਨ ਅਤੇ ਸੁਸ਼ਮਿਤਾ ਸੇਨ ਵਰਗੀਆਂ ਵੱਡੀਆਂ ਹਸਤੀਆਂ ਵੀ ਕੋਰੋਨਾ ਆਫ਼ਚ ‘ਚ ਦੇਸ਼ ਦੀ ਮਦਦ ਲਈ ਅੱਗੇ ਆਈਆਂ ਹਨ ਅਤੇ ਲੋਕਾਂ ਦੀ ਮਦਦ ਕਰ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button