UncategorizedBreaking NewsD5 specialNewsPoliticsPunjab

ਅਸ਼ਵਨੀ ਸ਼ਰਮਾ ਨੇ  ਜ਼ਿਲ੍ਹਾ ਮੁਖੀਆਂ ਅਤੇ ਸੂਬੇ ਦੇ ਸੈੱਲਾਂ ਦੇ ਕਨਵੀਨਰਜ਼ ਦੇ ਨਾਵਾਂ ਦੀ ਕੀਤੀ ਘੋਸ਼ਣਾ 

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਭਾਜਪਾ ਦੇ ਜੱਥੇਬੰਦਕ ਵਿਸਥਾਰ ਕਰਦਿਆਂ ਦੋ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ, ਜਿਸ ‘ਚ ਲੁਧਿਆਣਾ ਸ਼ਹਿਰੀ ਤੋਂ ਪ੍ਰਧਾਨ ਪੁਸ਼ਪਿੰਦਰ ਸਿੰਘਲ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਤੋਂ ਪੂਨਮ ਮਾਣਿਕ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਅਸ਼ਵਨੀ ਸ਼ਰਮਾ ਨੇ ਸਟੇਟ ਸੈੱਲ ਦੇ ਕਨਵੀਨਰਜ਼ ‘ਚ ਲੀਗਲ ਸੈਲ ਦੇ ਐਨ.ਕੇ. ਵਰਮਾ (ਮੁਹਾਲੀ), ਆੜ੍ਹਤੀ ਸੈੱਲ ਦੇ  ਧੀਰਜ ਕੁਮਾਰ (ਬਰਨਾਲਾ), ਟ੍ਰੇਡ ਸੈੱਲ ਦੇ ਦਿਨੇਸ਼ ਸਰਪਾਲ (ਲੁਧਿਆਣਾ) ਅਤੇ ਬੁੱਧੀਜੀਵੀ ਸੈੱਲ ਦੇ ਸਵਰਨ ਸਿੰਘ (ਮੁਹਾਲੀ) ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਹੈ।

NEWS BULLETIN | ਵੱਡੀਆਂ ਖ਼ਬਰਾਂ | Headlines | Latest News 2020 | D5 Channel Punjabi

ਅਸ਼ਵਨੀ ਸ਼ਰਮਾ ਨੇ ਇਨ੍ਹਾਂ ਸਾਰੇ ਨਿਯੁਕਤ ਅਧਿਕਾਰੀਆਂ ਨੂੰ ਉਨ੍ਹਾਂ ਦੇ ਕਾਰਜਭਾਰ ਸੌਂਪਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਕੀਤੀ ਕਿ ਕੰਮ ਦੀ ਵੰਡ ਕਰਕੇ ਪਾਰਟੀ ਦੇ ਦਿੱਤੇ ਕੰਮਾਂ ਨੂੰ ਹੋਰ ਗਤੀ ਪ੍ਰਦਾਨ ਕਰਨਗੇ ਅਤੇ ਸਾਰੇ ਭਾਜਪਾ ਆਗੂ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਪਾਰਟੀ ਦਾ ਪ੍ਰਚਾਰ ਕਰਕੇ ਭਾਜਪਾ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਸੂਬੇ ‘ਚ ਪਾਰਟੀ ਨੂੰ ਵੱਡੀਆਂ ਉਚਾਈਆਂ ਤੇ ਲੈ ਜਾਣਗੇ । ਸ਼ਰਮਾ ਨੇ ਕਿਹਾ ਕਿ ਭਾਜਪਾ ਪਾਰਟੀ ਦੇ ਉੱਘੇ ਵਰਕਰਾਂ ਦੀ ਕਦਰ ਕਰਦੀ ਹੈ ਅਤੇ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲਿਆਂ ਨੂੰ ਹੀ ਅਜਿਹੇ ਮਹੱਤਵਪੂਰਣ ਅਹੁਦਿਆਂ ਤੋਂ ਸਨਮਾਨਿਤ ਕੀਤਾ ਜਾਂਦਾ ਹੈ।

CORONA ਦੀ ਰਿਪੋਰਟਾਂ ਦਾ ਪਰਦਾਫਾਸ਼ ਕਰਨ ਲਈ SIMARJIT SINGH BAINS ਦਾ ਵੱਡਾ ਐਲਾਨ | ਆਹ ਕੰਮ ਕਰੋ ਪੈਸੇ ਵੀ ਮਿਲਣਗੇ!

ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਜਿਥੇ ਜਿਲ੍ਹੇ ਵਿੱਚ ਭਾਜਪਾ ਹੋਰ ਮਜ਼ਬੂਤ ਹੋਏਗੀ, ਉਥੇ ਵਰਕਰਾਂ ਵਿੱਚ ਵੀ ਇੱਕ ਨਵਾਂ ਜੋਸ਼ ਦੇਖਣ ਨੂੰ ਮਿਲੇਗਾ। ਸਾਰੇ ਨਵੇਂ ਨਿਯੁਕਤ ਕੀਤੇ ਭਾਜਪਾ ਨੇਤਾਵਾਂ ਨੇ ਭਾਜਪਾ ਹਾਈ ਕਮਾਨ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਨ੍ਹਾਂ ‘ਤੇ ਭਰੋਸਾ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਪਾਰਟੀ ਦੇ ਫੈਸਲੇ ਦਾ ਸਵਾਗਤ ਕਰਦੇ ਹਨ। ਨਵ-ਨਿਯੁਕਤਾਂ ਨੇ ਕਿਹਾ ਕਿ ਪੰਜਾਬ ਭਰ ਤੋਂ ਭਾਜਪਾ ਵਰਕਰ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਬਹੁਤ ਉਤਸ਼ਾਹਤ ਹਨ ਅਤੇ ਸ਼ਰਮਾ ਦੀ ਅਗਵਾਈ ਹੇਠ ਪਾਰਟੀ ਵਰਕਰ ਭਾਜਪਾ ਨੂੰ ਮਜ਼ਬੂਤ ਕਰਨ ਲਈ ਨਵੇਂ ਜੋਸ਼ ਨਾਲ ਕੰਮ ਕਰਨਗੇ।

—-

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button