IndiaTop News

ਸ੍ਰੀ ਕੇਦਾਰਨਾਥ ਧਾਮ ਦੇ ਕਿਵਾੜ ਵਿਧੀਆਂ ਅਨੁਸਾਰ ਕਰ ਦਿੱਤੇ ਗਏ ਬੰਦ

ਭਾਰਤ ਦੇਸ਼ ਦੇ ਸੂਬੇ ਉਤਰਾਖੰਡ  ਵਿਖੇ ਸਥਾਪਤ ਭਗਵਾਨ ਸਿ਼ਵ ਦੇ ਪ੍ਰਸਿੱਧ ਧਾਮ ਸ੍ਰੀ ਕੇਦਾਰਨਾਥ ਦੇ ਕਿਵਾੜ ਅੱਜ ਵਿਧੀਆਂ ਅਨੁਸਾਰ ਬੰਦ ਕਰ ਦਿੱਤੇ ਗਏ ।ਮਿਲੀ ਜਾਣਕਾਰੀ ਅਨੁਸਾਰ ਉੱਤਰਾਖੰਡ ਦੇ ਉੱਚ ਗੜ੍ਹਵਾਲ ਹਿਮਾਲਿਆ ਵਿੱਚ ਸਥਿਤ ਭਗਵਾਨ ਸ਼ਿਵ ਦੇ ਪ੍ਰਸਿੱਧ ਧਾਮ ਕੇਦਾਰਨਾਥ ਦੇ ਕਿਵਾੜ ਬੁੱਧਵਾਰ ਨੂੰ ਭਈਆ ਦੂਜ ਦੇ ਪਵਿੱਤਰ ਤਿਉਹਾਰ ਮੌਕੇ ਧਾਰਮਿਕ ਰਸਮਾਂ ਅਤੇ ਪੂਰੀਆਂ ਵਿਧੀਆਂ ਅਨੁਸਾਰ ਸਰਦੀਆਂ ਲਈ ਬੰਦ ਕਰ ਦਿੱਤੇ ਗਏ ਹਨ ਹੁਣ ਅਗਲੇ ਸਾਲ ਅਪੈ੍ਲ-ਮਈ ਮਹੀਨੇ ਵਿਚ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ ।
ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ  ਦੇ ਸੂਤਰਾਂ ਨੇ ਦੱਸਿਆ ਕਿ ਜੋ 11ਵੇਂ ਜਯੋਤਿਰਲਿੰਗ ਭਗਵਾਨ ਕੇਦਾਰਨਾਥ ਦੇ ਕਿਵਾੜ ਵਿਸ਼ੇਸ਼ ਪੂਜਾ-ਅਰਚਨਾ ਤੋਂ ਬਾਅਦ ਸਵੇਰੇ ਸਾਢੇ 8 ਵਜੇ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਗਏ ਦੇ ਦੌੌਰਾਨ ਹੁਣ ਅਗਲੇ ਛੇ ਮਹੀਨਿਆਂ ਤੱਕ ਬਾਬਾ ਕੇਦਾਰ ਦੀ ਪੂਜਾ ਉਨ੍ਹਾਂ ਦੇ ਸਰਦ ਰੁੱਤ ਦੇ ਨਿਵਾਸ ਸਥਾਨ ਊਖੀਮਠ ਵਿਖੇ ਹੋਵੇਗੀ ।
ਕਿਵਾੜ ਬੰਦ ਹੋਣ ਤੋਂ ਬਾਅਦ ਭਗਵਾਨ ਕੇਦਾਰਨਾਥ ਦੀ ਉਤਸਵ ਡੋਲੀ ਧਾਰਮਿਕ ਸਮਾਰੋਹ ਦੇ ਨਾਲ ਊਖੀਮਠ ਸਥਿਤ ਓਂਕਾਰੇਸ਼ਵਰ ਮੰਦਰ ਲਈ ਰਵਾਨਾ ਹੋ ਗਈ । , ਜਿੱਥੇ ਅਗਲੇ ਛੇ ਮਹੀਨਿਆਂ ਤੱਕ ਭਗਵਾਨ ਕੇਦਾਰਨਾਥ ਦੀ ਪੂਜਾ-ਅਰਚਨਾ ਕੀਤੀ ਜਾਵੇਗੀ ।
ਭਗਵਾਨ ਸਿ਼ਵ ਦੇ ਪ੍ਰਸਿੱਧ ਧਾਮ ਸ੍ਰੀ ਕੇਦਾਰਨਾਥ ਦੇ ਕਿਵਾੜ ਖੋਲ੍ਹਣ ਅਤੇ ਸ਼ੁਭ ਮਹੂਰਤ ਦਾ ਰਸਮੀ ਐਲਾਨ ਮਹਾਸਿ਼ਵਰਾਤਰੀ ਦੇ ਮੌਕੇ ਤੇ ਕੀਤਾ ਜਾਵੇਗਾ । ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ 10 ਨਵੰਬਰ ਨੂੰ ਸ਼ਾਮ 7 ਵਜੇ ਤੱਕ 19. 22 ਲੱਖ ਤੋਂ ਵਧ ਸ਼ਰਧਾਲੂ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button