Breaking NewsD5 specialIndiaNewsPunjab

ਕੱਲ੍ਹ ਤੜਕਸਾਰ ਪੰਜਾਬ ‘ਚ ਅਨੇਕਾਂ ਥਾਂਈ ਠੰਢੀ ਹਨੇਰੀ ਤੇ ਗਰਜ ਚਮਕ ਨਾਲ ਬਾਰਿਸ਼ ਦੀ ਉਮੀਦ

ਪਟਿਆਲਾ : ਅੱਜ ਰਾਤੀਂ ਤੇ ਕੱਲ੍ਹ ਤੜਕਸਾਰ ਤੱਕ ਖਿੱਤੇ ਪੰਜਾਬ ‘ਚ ਅਨੇਕਾਂ ਥਾਂਈ ਠੰਢੀ ਹਨੇਰੀ ਤੇ ਗਰਜ ਚਮਕ ਨਾਲ ਬਾਰਿਸ਼ ਦੀ ਉਮੀਦ ਹੈ। ਲਗਾਤਾਰ ਆ ਰਹੇ ਪੱਛਮੀ ਸਿਸਟਮਾਂ ਦੇ ਪ੍ਰਭਾਵ ਸਦਕਾ ਅਗਲੇ 4-5 ਦਿਨਾਂ ਦੌਰਾਨ 2-3 ਵਾਰੀ ਹੋਰ ਮੀਂਹ ਹਨੇਰੀ ਦੀ ਉਮੀਦ ਰਹੇਗੀ। 19-20 ਮਈ ਤੱਕ ਲੂ ਦੀ ਭੋਰਾ ਵੀ ਉਮੀਦ ਨਹੀਂ ਹੈ।

Big Breaking-ਕੈਬਨਿਟ ਮੀਟਿੰਗ ‘ਚ MANPREET ਦਾ ਫੁੱਟਿਆ ਗੁੱਸਾ, CAPTAIN ਨੂੰ ਦਿੱਤਾ ਠੋਕਵਾਂ ਜਵਾਬ, ਦੇਣਗੇ ਅਸਤੀਫਾ?

ਸੋ ਕੁੱਲ ਮਿਲਾ ਕੇ ਪਹਿਲਾ ਦੱਸੇ ਮੁਤਾਬਿਕ ਮਈ ‘ਚ ਔਸਤ ਨਾਲੋਂ ਵੱਧ ਪੈ ਰਹੀਆਂ ਬਾਰਿਸ਼ਾ ਸਦਕਾ ਪਾਰਾ ਆਮ ਨਾਲੋਂ ਘੱਟ ਚੱਲ ਰਿਹਾ ਹੈ ਤੇ ਚੱਲਦਾ ਰਹੇਗਾ। ਬੀਤੇ ਕੱਲ ਤੜਕਸਾਰ ਉੱਤਰੀ ਮਾਝੇੇ ਤੇ ਸਵੇਰ ਨੂੰ ਉੱਤਰੀ ਦੁਆਬੇ ਅਤੇ ਪੁਆਧ ਦੇ ਖੇਤਰਾਂ ‘ਚ ਠੰਢੀ ਤੇਜ ਹਨੇਰੀ ਤੇ ਗਰਜ ਚਮਕ ਨਾਲ ਜ਼ੋਰਦਾਰ ਬਾਰਿਸ਼ ਹੋਈ। ਕੇਂਦਰੀ ਮਾਲਵੇ ‘ਚ ਜਬਰਦਸਤ ਗਰਜ ਚਮਕ ਨਾਲ ਕਈ ਜਗਾ ਭਾਰੀ ਮੀਂਹ ਨਾਲ ਗੜੇਮਾਰ ਦਰਜ ਕੀਤੀ ਗਈ। ਮੀਂਹ ਤੋਂ ਪਹਿਲਾਂ ਕੁੱਝ ਥਾਵਾਂ ਤੇ ਗਹਿਰੇ ਕਾਲੇ ਬੱਦਲਾਂ ਨਾਲ ਦਿਨ ਸਮੇਂ ਹੀ ਰਾਤ ਵਾਂਗ ਹਨੇਰਾ ਛਾ ਗਿਆ ਸੀ। ਜਿਸਦਾ ਘੰਟੇ ਬੱਧੀ ਅਲਰਟ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button