Breaking NewsD5 specialNewsPunjab

ਰਾਤ ਨੂੰ ਕੰਧ ਪਾੜ ਕੇ ਵੜ੍ਹਗੇ ਅੰਦਰ, ਕੀਤਾ..! ਤੜਕੇ ਪੁਲਿਸ ਨੂੰ ਛਿੜਿਆ ਕਾਂਬਾ (ਵੀਡੀਓ)

ਨਵਾਂ ਸ਼ਹਿਰ : ਸੂਬੇ ‘ਚ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਕਿਤੇ ਨਾ ਕਿਤੇ ਚੋਰੀ ਦੀ ਵਾਰਦਾਤ ਦੀ ਘਟਨਾ ਦੇਖਣ ਮਿਲ ਹੀ ਜਾਂਦੀ ਹੈ। ਤਾਜਾ ਮਾਮਲਾ ਨਵਾਂ ਸ਼ਹਿਰ ਦਾ ਹੈ। ਜਿਥੇ ਰੇਲਵੇ ਰੋਡ ‘ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ‘ਚ ਕੁਝ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪਹਿਲਾਂ ਤਾ ਚੋਰ ਨੇ ਬੈਂਕ ਦੀ ਦੀਵਾਰ ਤੋੜੀ ਤੇ ਫਿਰ ਉਸ ਦਾ ਸ਼ਟਰ ਵੱਡ ਕੇ ਅੰਦਰ ਦਾਖਲ ਹੋ ਗਏ। ਇਸ ਤੋਂ ਇਲਾਵਾ ਲੋਕਰ ਨੂੰ ਕਟਰ ਨਾਲ ਵੱਡਣ ਦੀ ਕੋਸ਼ਿਸ ਵੀ ਕੀਤੀ ਪਰ ਨਾਕਾਮਯਾਬ ਰਹੇ। ਇਸ ਤੋਂ ਇਲਾਵਾ ਚੋਰਾਂ ਵਲੋਂ ਬੈਂਕ ਦੇ ਕੈਮਰਿਆਂ ਨੂੰ ਤੋੜ ਅੰਜ਼ਾਮ ਦਿੱਤਾ ਗਿਆ।

Read Also Ludhiana ਪੁਲਿਸ ਤੇ ਚੋਰਾਂ ਵਿਚਾਲੇ ਹੋਵੇਗਾ ‘ਸਾਈਕਲ ਮੁਕਾਬਲਾ’, ਬਸ ਰੂਟ ਨਾ ਪੁੱਛਿਓ

ਉੱਧਰ ਬੈਂਕ ਦੇ ਮੈਨੇਜਰ ਅਕਾਸ਼ਦੀਪ ਦਾ ਕਹਿਣਾ ਹੈ ਕਿ ਫਿਲਹਾਲ ਹੋਏ ਨੁਕਸਾਨ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਜਿਵੇਂ ਹੀ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦੀਆਂ ਲੱਖ ਕੋਸ਼ਿਸ਼ਾ ਦੇ ਬਾਵਜੂਦ ਵੀ ਅਜਿਹੀਆਂ ਵਾਰਦਾਤਾਂ ਰੁਕਣ ਦਾ ਨਾਮ ਰਹੀ ਲੈ ਰਹੀਆਂ। ਇੱਕ ਪਾਸੇ ਤਾਂ ਪੁਲਿਸ ਚੋਰਾਂ ਤੇ ਨਕੇਲ ਪਾਉਣ ਦੇ ਲੱਖ ਦਾਅਵੇ ਕਰਦੀ ਹੈ ਪਰ ਚੋਰ ਉਨ੍ਹਾਂ ਦੀਆਂ ਧਮਕੀਆਂ ਨੂੰ ਟਿਚ ਨਹੀਂ ਜਾਣਦੇ। ਜਿਸ ਦੀ ਉਦਾਹਰਣ ਤੁਸੀਂ ਸਾਫ ਦੇਖ ਸਕਦੇ ਹੋ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਨ੍ਹਾਂ ਚੋਰਾਂ ਨੂੰ ਕਾਬੂ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button