ਮੋਗਾ ਹਾਦਸਾ : ਸੋਨੂੰ ਸੂਦ ਅਤੇ ਭੈਣ ਮਾਲਵਿਕਾ ਨੇ ਜਖ਼ਮੀਆਂ ਨਾਲ ਕੀਤੀ ਮੁਲਾਕਾਤ, ਪੀੜਿਤ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ
ਮੋਗਾ: ਮੋਗੇ ਦੇ ਪਿੰਡ ਲੋਹਾਰੇ ਦੇ ਕੋਲ ਚੜ੍ਹਦੀ ਸਵੇਰੇ ਦਰਦਨਾਕ ਹਾਦਸਾ ਹੋ ਗਿਆ। ਇੱਥੇ ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਲਈ ਜਾ ਰਹੀ ਬੱਸ ਪੰਜਾਬ ਰੋਡਵੇਜ਼ ਮੋਗਾ ਡਿਪੂ ਦੀ ਬੱਸ ਨਾਲ ਟਕਰਾ ਗਈ। ਇਸ ਭਿਆਨਕ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਸੂਦ ਫਾਊਂਡੇਸ਼ਨ ਨੇ ਮ੍ਰਿਤਕਾਂ ਅਤੇ ਜਖ਼ਮੀਆਂ ਲਈ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਹੈ।
ਸਿਮਰਜੀਤ ਬੈਂਸ ਫਸਿਆ ਕਸੂਤਾ,ਹਾਈਕੋਰਟ ਨੇ ਦਿੱਤਾ ਝਟਕਾ || D5 Channel Punjabi
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਅਦਾਕਾਰ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਜਖ਼ਮੀਆਂ ਦਾ ਹਾਲਚਾਲ ਜਾਣਨ ਲਈ ਮੋਗਾ ਸਿਵਲ ਹਸਪਤਾਲ ਪੁੱਜੇ। ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ‘ਚ ਪੀੜਿਤ ਪਰਿਵਾਰਾਂ ਦੇ ਨਾਲ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਦ ਫਾਊਂਡੇਸ਼ਨ ਦੇ ਵੱਲੋਂ ਮ੍ਰਿਤਕਾਂ ਨੂੰ 50 – 50 ਹਜ਼ਾਰ ਰੁਪਏ, ਜਖ਼ਮੀਆਂ ਨੂੰ 25 – 25 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਦੇਣ ਦਾ ਐਲਾਨ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.