ਲੋਕਡਾਊਨ ਅਤੇ ਕਰਫਿਊ ਦੇ ਚੱਲਦਿਆਂ ਗਰੀਬਾਂ ਲਈ ਮਹੀਹਾ ਬਣੀ ਇਹ ਸੰਸਥਾ
ਜਗਰਾਓ : ਪੰਜਾਬ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੁਣ 151 ਹੋ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 11 ਹੋ ਚੁੱਕਿਆ ਹੈ। ਉੱਥੇ ਹੀ ਪੰਜਾਬ ਵਿਚ ਕੋਰੋਨਾ ਦੇ ਮੱਦੇਨਜ਼ਰ ਕੈਪਟਨ ਸਰਕਾਰ ਨੇ ਕਰਫਿਊ ਦੀ ਮਿਆਦ ਵਧਾ ਕੇ 30 ਅਪ੍ਰੈਲ ਤੱਕ ਕਰ ਦਿੱਤੀ ਹੈ। ਜਿਸ ਦੇ ਚੱਲਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ।
ਕੋਰੋਨਾ ਦੇ ਸੰਕਟ ‘ਚ ਜੱਥੇਦਾਰ ਦਾ ਸਿੱਖ ਕੌਮ ਦੇ ਨਾਮ ਸੰਦੇਸ਼
ਪਿੰਡਾਂ ‘ਚ ਕਈ ਲੋਕ ਅਜਿਹੇ ਵੀ ਹਨ ਕਿ ਰੋਜ ਮਰਾ ਦੀ ਦਿਹਾੜੀ ਕਰਕੇ ਹੀ ਆਪਣੇ ਘਰ ਗੁਜਾਰਾ ਕਰਦੇ ਹਨ ਪਰ ਲੋਕਡਾਊਨ ਅਤੇ ਕਰਫਿਊ ਦੇ ਚੱਲਦਿਆਂ ਉਨ੍ਹਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਹੈ। ਇਸ ਮਹਾਂਮਾਰੀ ਦੇ ਚੱਲਦਿਆਂ ਐਸ.ਪੀ ਓਬਰਾਏ ਦੀ ਸੰਸਥਾ ‘ਸਰਬੱਤ ਦਾ ਭਲਾ ਟਰੱਸਟ ਵੱਲੋਂ ਪੰਜਾਬ ਦੇ ਵੱਖ – ਵੱਖ ਹਿੱਸਿਆਂ ‘ਚ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਣ ਦਾ ਕੰਮ ਲਗਾਤਾਰ ਜਾਰੀ ਹੈ।
ਪਟਿਆਲਾ ਦੀ ਲੜਕੀ ਦਾ ਕੈਨੇਡਾ ‘ਚ ਦਿਹਾਂਤ, ਪਰਿਵਾਰ ਵੱਲੋਂ ਸਰਕਾਰ ਨੂੰ ਮਦਦ ਦੀ ਅਪੀਲ
ਅੱਜ ਇਸ ਸੰਸਥਾ ਵੱਲੋਂ ਜਗਰਾਉਂ ਨੇੜੇ ਪੈਂਦੇ ਪਿੰਡ ਸੁਧਾਰ ਦੇ ਵਿੱਚ ਰਾਸ਼ਨ ਦਿੱਤਾ ਗਿਆ। ਇਹ ਐਸਐਸਪੀ ਵਿਵੇਕਸ਼ੀਲ ਸੋਨੀ,ਆਈਪੀਐਸ ਐਸਪੀ ਹੈੱਡਕੁਆਰਟਰ ਜਸਵਿੰਦਰ ਸਿੰਘ ਅਤੇ ਡੀਐਸਪੀ ਰਸ਼ਪਾਲ ਸਿੰਘ ਦੀ ਮੌਜੂਦਗੀ ਵਿਚ ਦੇ ਵਿੱਚ ਦਿੱਤਾ ਗਿਆ ਹੈ। ਐਸ.ਪੀ ਓਬਰਾਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਸਵੰਤ ਸਿੰਘ ਛਾਪਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੇ ਵਲੋਂ ਲਗਾਤਾਰ ਜਰੂਰਤਮੰਦਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.