NewsBreaking NewsD5 specialIndiaPoliticsPunjab

ਕੈਪਟਨ ‘ਤੇ ਭੜਕਿਆ ਮੰਤਰੀ ਰੰਧਾਵਾ, Sidhu ਵਾਂਗ ਹੋਇਆ ਤੱਤਾ

ਚੰਡੀਗੜ੍ਹ : ਮਾਝੇ ਦੇ ਦੋ ਪ੍ਰਮੁੱਖ ਰਾਜਨੀਤਿਕ ਆਗੂਆਂ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਿਚਕਾਰ ਲਗਾਤਾਰ ਇੱਕ ਦੂਸਰੇ ਤੇ ਇਲਜ਼ਾਮ ਲਗਾਉਣ ਦਾ ਦੌਰਾ ਜ਼ਾਰੀ ਹੈ। ਪੰਜਾਬ ਵਿਧਾਨ ਸਭਾ ‘ਚ ਚੱਲ ਰਹੇ ਬਜਟ ਇਜਲਾਸ ਦੌਰਾਨ ਹੁਣ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਇੱਕ ਵਾਰ ਫਿਰ ਮਜੀਠੀਆ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਪੰਜਾਬ ਉਪਰ ਸਵਾਲ ਖੜੇ ਕੀਤੇ ਹਨ।

BIG NEWS | ਕੈਪਟਨ ‘ਤੇ ਭੜਕਿਆ ਮੰਤਰੀ ਰੰਧਾਵਾ, Sidhu ਵਾਂਗ ਹੋਇਆ ਤੱਤਾ | Sukhjinder Randhawa Vs Captain

ਰੰਧਾਵਾ ਨੇ ਆਖਿਆ ਕਿ ਬਹੁ ਕਰੋੜੀ ਭੋਲਾ ਡਰੱਗ ਰੈਕਟ ਵਿੱਚ ਮਜੀਠੀਆ ਦਾ ਨਾਮ ਆਉਣ ਤੋਂ ਬਾਅਦ ਵੀ ਹਾਲੇ ਤੱਕ ਪੰਜਾਬ ਪੁਲਿਸ ਮਜੀਠੀਆ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਜਿਸ ਲਈ ਮੁੱਖ ਮੰਤਰੀ ਤੋਂ ਸਵਾਲ ਕੀਤੇ ਜਾਣੇ ਚਾਹੀਦੇ ਹਨ। ਇਸਦੇ ਨਾਲ ਹੀ ਪਟਿਆਲਾ ਜੇਲ੍ਹ ‘ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆਂ ਵੱਲੋਂ ਮਨਾਏ ਗਏ ਜਨਮ ਦਿਨ ਬਾਰੇ ਮਜੀਠੀਆ ਦੇ ਲਗਾਏ ਗਏ ਆਰੋਪਾਂ ਦਾ ਜਵਾਬ ਦਿੰਦਿਆ ਰੰਧਾਵਾ ਨੇ ਆਖਿਆ ਕਿ ਇਹ ਉਹਨਾਂ ਦੇ ਜੇਲ੍ਹ ਮੰਤਰੀ ਬਨਣ ਤੋਂ ਪਹਿਲਾ ਦੀ ਘਟਨਾ ਹੈ।

Punjab Vidhan Sabha LIVE | ਵਿਧਾਨ ਸਭਾ ਦੇ ਬਾਹਰ ਕਿਸਾਨਾਂ ਨੇ ਲਿਆ ਫਾਹਾ | ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ

ਉਨ੍ਹਾਂ ਆਖਿਆ ਕਿ ਉਹ ਪਿਛਲੀ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਪਾਏ ਗਏ ਗੰਦ ਨੂੰ ਸਾਫ ਕਰ ਰਹੇ ਹਨ। ਇਹ ਸਭ ਆਖਦਿਆਂ ਰੰਧਾਵਾ ਨੇ ਮਜੀਠੀਆ ਨੂੰ ਤੋਤਲਾ ਗੈਂਗਸਟਰ ਕਹਿ ਕੇ ਵੀ ਸੰਬੋਧਨ ਕੀਤਾ। ਰੰਧਾਵਾ ਅਤੇ ਮਜੀਠੀਆਂ ਵੱਲੋਂ ਇੱਕ ਦੂਜੇ ਤੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇੇ ਅਤੇ ਫਿਲਹਾਲ ਇਸ ਲੜਾਈ ਦਾ ਜ਼ਲਦੀ ਕੋਈ ਹੱਲ੍ਹ ਨਿਕਲਦਾ ਦਿਖਾਈ ਨਹੀਂ ਦੇ ਰਿਹਾ।

ਸੁਣੋ ਬਜਟ ਨੇ ਕਿਵੇਂ ਪੰਜਾਬ ਨੂੰ ਬਰਬਾਦ ਕੀਤਾ? ਲੋਕਾਂ ਦੀਆਂ ਅੱਖਾਂ ‘ਚ ਮਿੱਟੀ ਪਾਈ

ਪਰ ਜਿਸ ਤਰੀਕੇ ਨਾਲ ਰੰਧਾਵਾ ਨੇ ਇੱਕ ਵਾਰ ਫਿਰ ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਮਜੀਠੀਆ ਖਿਲਾਫ ਕਾਰਵਾਈ ਨਾ ਕਰਨ ਦੀ ਗੱਲ ਦੁਹਰਾਈ ਹੈ। ਇਸ ਤੋਂ ਇਹੀ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਰੰਧਾਵਾ ਇਸ ਮੁੱਦੇ ਨੰ ਲੈਕੇ ਸਵਾਲ ਕਰਦੇ ਰਹਿਣਗੇ ਫਿਰ ਚਾਹੇ ਸਵਾਲ ਸਿੱਧੇ ਮੁੱਖ ਮੰਤਰੀ ਨੂੰ ਹੀ ਕਿਉਂ ਨਾ ਜਾਂਦੇ ਹੋਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button