Breaking NewsD5 specialIndiaNewsTop News

ਕਿੰਨੌਰ ਹਾਦਸੇ ‘ਚ ਹੁਣ ਤੱਕ 13 ਲਾਸ਼ਾਂ ਬਰਾਮਦ, ਬਚਾਅ ਕਾਰਜ ਸ਼ੁਰੂ

ਕਿੰਨੌਰ : ਹਿਮਾਚਲ ਪ੍ਰਦੇਸ਼ ਦੇ ਕਿੰਨੌਰ ‘ਚ ਨਿਗੁਲਸਰੀ ਤੋਂ ਦੋ ਕਿਲੋਮੀਟਰ ਪਹਿਲਾਂ ਰਾਮਪੁਰ ਵੱਲ ਅਚਾਨਕ ਲੈਂਡਸਲਾਈਡਿੰਗ ਹੋਈ ਜਿਸ ਭਿਆਨਕ ਹਾਦਸੇ ਕਾਰਨ ਬੱਸ ਮਲਬੇ ਹੇਠ ਦੱਬ ਗਈ ਤੇ ਇੱਕ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਬੱਸ ਅਜੇ ਵੀ ਮਲਬੇ ਹੇਠ ਦਬੀ ਹੋਈ ਹੈ। ਇਸ ਦੇ ਨਾਲ ਹੀ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ ਤੇ ਰਾਹਤ ਤੇ ਬਚਾਅ ਕਾਰਜਾਂ ‘ਚ ਲੱਗੀ ਹੋਈ ਹੈ। ਹੁਣ ਤੱਕ 13 ਲੋਕਾਂ ਨੂੰ ਬਚਾਇਆ ਗਿਆ ਹੈ।

Breaking ਨਵਜੋਤ ਸਿੱਧੂ ਨੂੰ ਸਾਬਕਾ ਡੀਜੀਪੀ ਦਾ ਝਟਕਾ, ਸੂਬੇ ਦੀ ਸਿਆਸਤ ‘ਚ ਨਵਾਂ ਮੋੜ D5 Channel Punjabi

ਇਸ ਦੇ ਨਾਲ ਹੀ ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿੱਚੋਂ ਕੱਲ੍ਹ 10 ਲਾਸ਼ਾਂ ਮਿਲੀਆਂ ਸੀ। ਇਸ ਦੇ ਨਾਲ ਹੀ ਅੱਜ ਬਚਾਅ ਕਾਰਜ ਦੌਰਾਨ ਆਈਟੀਬੀਪੀ ਵੱਲੋਂ 3 ਹੋਰ ਲਾਸ਼ਾਂ ਕੱਢੀਆਂ ਗਈਆਂ ਹਨ। ਇੱਕ ਬੱਸ, ਬੋਲੈਰੋ ਤੇ ਇਸ ਦੇ ਯਾਤਰੀ ਹਾਲੇ ਤੱਕ ਮਲਬੇ ਵਿੱਚੋਂ ਨਹੀਂ ਮਿਲੇ। ਬੀਤੀ ਰਾਤ ਹਨੇਰਾ ਹੋਣ ਤੋਂ ਬਾਅਦ ਬਚਾਅ ਕਾਰਜ ਬੰਦ ਕਰ ਦਿੱਤਾ ਗਿਆ ਸੀ। ਹਿਮਾਚਲ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਬਚਾਅ ਕਾਰਜ ਵੀਰਵਾਰ ਸਵੇਰੇ ਦੁਬਾਰਾ ਸ਼ੁਰੂ ਕੀਤੇ ਜਾਣਗੇ। ਡੀਸੀ ਆਬਿਦ ਹੁਸੈਨ ਨੇ ਦੱਸਿਆ ਕਿ ਮਲਬੇ ਹੇਠ ਕਈ ਵਾਹਨ ਅਜੇ ਵੀ ਫਸੇ ਹੋਣ ਦਾ ਖਦਸ਼ਾ ਹੈ।

ਕੈਪਟਨ ਦੀ ਮੋਦੀ ਨਾਲ ਮੁਲਾਕਾਤ ਦਾ ਸੱਚ! ਬੰਦ ਕਮਰੇ ‘ਚ ਹੋਈਆਂ ਆਹ ਗੱਲਾਂ ! D5 Channel Punjabi

ਪ੍ਰਧਾਨ ਮੰਤਰੀ ਮੋਦੀ ਨੇ ਮੁਆਵਜ਼ੇ ਦਾ ਐਲਾਨ ਕੀਤਾ
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਤੇ ਜ਼ਖ਼ਮੀਆਂ ਦੇ ਰਿਸ਼ਤੇਦਾਰਾਂ ਲਈ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦਿਲਾਸਾ ਪ੍ਰਗਟਾਇਆ ਹੈ।

🔴LIVE | ਲੋਕ ਸਭਾ ‘ਚ ਹੰਗਾਮਾ,ਸੱਦੀ ਮੀਟਿੰਗ, ਕਾਂਗਰਸੀ ਆਗੂਆਂ ‘ਤੇ ਪਾਬੰਦੀ,ਤਾਲੀਬਾਨੀਆਂ ਦਾ ਭਾਰਤੀ ਜਹਾਜ਼ ਤੇ ਕਬਜ਼ਾ

ਸੀਐਮ ਜੈਰਾਮ ਠਾਕੁਰ ਮੌਕੇ ‘ਤੇ ਪਹੁੰਚੇ
ਸੀਐਮ ਜੈ ਰਾਮ ਠਾਕੁਰ ਨੇ ਕਿਹਾ ਕਿ ਕੁਝ ਲੋਕਾਂ ਨੂੰ ਬਚਾਇਆ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਸ ਹਾਦਸੇ ਬਾਰੇ ਗੱਲ ਕੀਤੀ ਹੈ ਤੇ ਉਨ੍ਹਾਂ ਨੇ ਐਨਡੀਆਰਐਫ ਦੀ ਟੀਮ ਨੂੰ ਬਚਾਅ ਲਈ ਮੌਕੇ ‘ਤੇ ਪਹੁੰਚਣ ਦੇ ਆਦੇਸ਼ ਦਿੱਤੇ। ਜਾਣਕਾਰੀ ਅਨੁਸਾਰ ਹਾਦਸੇ ਦੀ ਸੂਚਨਾ ਮਿਲਦੇ ਹੀ ਸੀਐਮ ਜੈ ਰਾਮ ਠਾਕੁਰ ਘਟਨਾ ਸਥਾਨ ਲਈ ਰਵਾਨਾ ਹੋ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button