Breaking NewsD5 specialNewsPunjab

ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ, ਲੱਭ ਲਿਆ ਪਰਾਲੀ ਦਾ ਪੱਕਾ ਹੱਲ?

ਲੁਧਿਆਣਾ : ਪੰਜਾਬ ‘ਚ ਕਿਸਾਨੀ ਅੰਦੋਲਨ ਦੇ ਨਾਲ ਪਰਾਲੀ ਨੂੰ ਜਲਾਉਣ ਦਾ ਮੁੱਦਾ ਇਸ ਸਮੇਂ ਗਰਮਾਇਆ ਹੋਇਆ ਹੈ। ਇਸ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦੇ ਅਧਿਕਾਰੀ ਡਾ. ਅਨਿਲ ਸ਼ਰਮਾ ਨੇ ਪਰਾਲੀ ਦੀ ਸੰਭਾਲ ਨੂੰ ਲੈ ਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੂੰ ਦਿੱਤੇ ਆਈਡੀਆ ਨੇ ਕਮਾਲ ਕਰ ਦਿੱਤਾ ਹੈ। ਯੂਨੀਵਰਸਿਟੀ ਦੀ ਟੀਮ ਨੇ ਪਰਾਲੀ ਨਾਲ ਵਿਸ਼ੇਸ਼ ਪ੍ਰਕਾਰ ਦੇ ਸੋਫੇ ਸੈਟ ਤਿਆਰ ਕੀਤੇ ਹਨ। ਜਿਸਦੇ ਨਾਲ ਨਾ ਸਿਰਫ ਪਰਾਲੀ ਦੀ ਸੰਭਾਲ ਹੋਵੇਗੀ ਸਗੋਂ ਇਹ ਸੋਫੇ ਬੈਠਣ ਲਈ ਵੀ ਆਰਾਮਦਾਇਕ ਹਨ।

ਕੈਪਟਨ ਦੇ ਵੱਡੇ ਮੰਤਰੀ ਦਾ ਵੱਡਾ ਐਲਾਨ !ਕਿਸਾਨ ਕਰਤੇ ਬਾਗੋ ਬਾਗ਼ !

ਯੂੂਨੀਵਰਸਿਟੀ ਦੇ ਸੰਚਾਰ ਕੇਂਦਰ ਦੇ ਡਾ.ਅਨਿਲ ਸ਼ਰਮਾ ਨੇ ਦੱਸਿਆ ਕਿ ਆਮ ਤੌਰ ‘ਤੇ ਵੱਖ – ਵੱਖ ਪਿੰਡਾਂ ‘ਚ ਸ਼ੂਟਿੰਗ ਦੇ ਦੌਰਾਨ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਪਰਾਲੀ ਦਾ ਇਸਤੇਮਾਲ ਬੈਠਣ ਯੋਗ ਫਰਨੀਚਰ ਲਈ ਵੀ ਹੋ ਸਕਦਾ ਹੈ। ਇਹ ਸੁਝਾਅ ਉਨ੍ਹਾਂ ਨੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੇ ਨਾਲ ਸਾਂਝਾ ਕੀਤਾ ਅਤੇ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਤਜ਼ਰਬਾ ਕੀਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਵਿਸ਼ੇਸ਼ ਸੋਫੋ ਨੂੰ ਤਿਆਰ ਕਰਨ ‘ਚ ਮੋਟੀ ਪਲਾਸਟਿਕ ਦੇ ਲਿਫਾਫੇ ਅਤੇ ਜਾਲ ਦਾ ਇਸਤੇਮਾਲ ਹੋਇਆ ਹੈ।

ਆਹ ਸੁਣਲੋ ਕਿਸਾਨਾਂ ਦਾ ਵੱਡਾ ਫੈਸਲਾ,ਕਹਿੰਦੇ ਹੁਣ ਪੂਰੇ ਦੇਸ਼ ਦੇ ਕਿਸਾਨ ਜਾਣਗੇ ਦਿੱਲੀ,ਕਰਨਗੇ ਚੱਕਾ ਜਾਮ?

ਇਸਨੂੰ ਤਿਆਰ ਕਰਨ ‘ਚ ਵੀ ਕੋਈ ਜ਼ਿਆਦਾ ਲਾਗਤ ਨਹੀਂ ਆਉਂਦੀ। ਇਹ ਸੋਫੇ ਬੈਠਣ ਲਈ ਵੀ ਆਰਾਮਦਾਇਕ ਹਨ। ਉਨ੍ਹਾਂ ਦੀ ਕਿਸਾਨਾਂ ਨੂੰ ਇਹ ਸਲਾਹ ਹੈ ਕਿ ਇੱਥੇ ਪਰਾਲੀ ਦੀ ਸੰਭਾਲ ਹੇਤੂ ਹੋਰ ਸਾਧਨ ਨਹੀਂ ਹਨ, ਉਥੇ ਹੀ ਪਰਾਲੀ ਦੀ ਸੰਭਾਲ ਇਸ ਪ੍ਰਕਾਰ ਦੇ ਫਰਨੀਚਰ ਤਿਆਰ ਕਰਨ ‘ਚ ਕੀਤਾ ਜਾ ਸਕਦਾ ਹੈ। ਇਸ ਤੋਂ ਯਕੀਨਨ ਤੌਰ ‘ਤੇ ਪਰਾਲੀ ਨੂੰ ਜਲਾਉਣ ਤੋਂ ਨਿਜ਼ਾਤ ਤਾਂ ਮਿਲੇਗੀ, ਇਸ ਦੇ ਨਾਲ ਹੀ ਕਿਸਾਨੀ ਨੂੰ ਆਮਦਨ ਵੀ ਹੋਵੇਗੀ। ਸਭ ਤੋਂ ਵੱਡੀ ਗੱਲ ਪਰਾਲੀ ਨੂੰ ਅੱਗ ਦੇ ਹਵਾਲੇ ਨਾ ਕਰਨ ਨਾਲ ਮਾਹੌਲ ਵੀ ਸਵੱਛ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button