‘ਸਪਨਾ ਚੌਧਰੀ ਦੇ ਠੁਮਕਿਆਂ ਦਾ ਨਜ਼ਾਰਾ ਲੈ ਰਹੇ ਨੇ ਸੁਖਬੀਰ ਬਾਦਲ’
ਸੰਗਰੂਰ : ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮਹਾਨ ਪੰਥਕ ਇਕੱਠ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੇ ਫੈਸਲੇ ਨੂੰ ਸਮੇਂ ਤੇ ਉਠਾਇਆ ਕਦਮ ਦੱਸਦੇ ਹੋਏ ਕਿਹਾ ਕਿ ਉਸਦੀ ਮੂਨਕ ਫੇਰੀ ਨੇ ਹੋਰ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਤੋਂ ਪਰੇ ਕਰਨਾ ਜ਼ਰੂਰੀ ਸੀ।ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਦੀ ਭੀੜ ਇਕੱਠੀ ਕਰਨ ਦੇ ਲਈ ਹਰਿਆਣਾ ਦੀ ਡਾਂਸਰ ਦਾ ਸਹਾਰਾ ਲੈਣਾ ਪਿਆ ਹੈ।
ਦਿੱਲੀ ਸੜ੍ਹ ਰਹੀ ਹੈ, ਪਰ ਸਪਨਾ ਚੌਧਰੀ ਦੇ ਠੁਮਕਿਆਂ ਦੇ ਨਜ਼ਾਰੇ ਲੈ ਰਹੇ ਨੇ ਸੁਖਬੀਰ ਬਾਦਲ !
ਮਾੜੀ ਗੱਲ ਹੈ ਕਿ ਇੱਕ ਪਾਸੇ ਤਾਂ ਦਿੱਲੀ ਸੜ੍ਹ ਰਹੀ ਹੈ ਲੋਕ ਮਰ ਰਹੇ ਹਨ ਪਰ ਸੁਖਬੀਰ ਸਿੰਘ ਬਾਦਲ ਹਰਿਆਣਾ ਦੀ ਡਾਂਸਰ ਦੇ ਠੁਮਕਿਆਂ ਦਾ ਮਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਲੋਕਾਂ ਦੇ ਦੁੱਖ-ਦਰਦ ਦਾ ਸਹਾਰਾ ਬਣਨਾ ਅਤੇ ਦੁਖੀ ਲੋਕਾਂ ਨੂੰ ਢਾਰਸ ਦੇਣਾ ਹੈ। ਪੰਥਕ ਇਕੱਠ ਦੌਰਾਨ ਸੰਗਤ ਦੀਆਂ ਭਾਵਨਾਵਾਂ ਉਭਰ ਕੇ ਸਾਹਮਣੇ ਆਈਆਂ ਹਨ।
Vidhan Sabha ਦੇ ਬਾਹਰ AAP ਦਾ ਪ੍ਰਦਰਸ਼ਨ,Captain ਸਰਕਾਰ ਨੂੰ ਘੇਰਿਆ | ABP Sanjha
ਸੁਖਬੀਰ ਬਾਦਲ ਦੀ ਨਾ ਤਾਂ ਪੰਥਕ ਸੋਚ ਹੈ, ਨਾ ਜੁਬਾਨ ਪੰਥਕ ਹੈ ਨਾ ਹੀ ਕਾਰਗੁਜਾਰੀ ਪੰਥਕ ਹੈ। ਸੰਗਤ ਦੇ ਇਨ੍ਹਾਂ ਤੱਤਾਂ ਸਮੇਤ ਕਹੀ ਗੱਲ ਬੀਤੇ ਦਿਨ ਸਾਬਿਤ ਹੋ ਚੁੱਕੀ ਹੈ। ਲਹਿਰਾਗਾਗਾ ਦੇ ਲੋਕਾਂ ਸੁਖਬੀਰ ਦਾ ਹੰਕਾਰ ਤੋੜਨ ਲਈ ਪੂਰੇ ਉਤਸਾਹ ਨਾਲ ਭਾਗ ਲਿਆ।
ਇਸ ਮੌਕੇ ਤੇ ਜਥੇਦਾਰ ਰਾਜਿੰਦਰ ਸਿੰਘ ਕਾਂਝਲਾ, ਜਥੇਦਾਰ ਗੁਰਬਚਨ ਸਿੰਘ, ਸੁਖਵੰਤ ਸਿੰਘ, ਰਾਮਪਾਲ ਸਿੰਘ, ਸਤਿਗੁਰ ਸਿੰਘ, ਗੁਰਮੀਤ ਸਿੰਘ ਆਦਿ ਸ਼ਾਮਿਲ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.