Breaking NewsD5 specialNewsPunjab

ਪੰਜਾਬ ‘ਚ ਪਹਿਲੀ ਵਾਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ‘ਚ ਲੱਗੇ 14 ਕਮ‌ਿਊਨਿਟੀ ਮੋਬਾਇਲ ਟਾਇਲਟ ਅਤੇ ਬਣੇ 03 ਕਮਿਊਨਿਟੀ ਸੈਨੇਟਰੀ ਕੰਪਲੈਕਸ

ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਮੰਗ, ਹਰ ਮੇਲੇ ਵਾਲੀ ਥਾਂ ਤੇ ਲਗਾਏ ਜਾਣ ਅਜਿਹੇ ਮੋਬਾਇਲ ਟਾਇਲਟ

ਫਤਹਿਗੜ੍ਹ ਸਾਹਿਬ : ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜਦ ਵੀ ਸਰਕਾਰ ਕੁੱਛ ਕਰਨ ਤੇ ਆਉਦੀ ਹੈ ਤਾਂ ਉਸਦੀ ਕੋਸ਼ਿਸ਼ ਹੁੰਦੀ ਹੈ ਜੇ ਕੋਈ ਆਮ ਸਹੂਲਤ ਬਣਾਈ ਜਾਵੇ ਤਾਂ ਉਹ ਉਸ ਸਥਾਨ ਦੀ ਆਉਣ ਵਾਲੇ ਸਮੇਂ ਦੀਆਂ ਵੀ ਲੋੜਾਂ ਪੂਰੀਆਂ ਕਰੇ ਪਰ ਸ਼ਹੀਦਾਂ ਦੀ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਇਸ ਵਾਰ ਇਸ ਗੱਲ ਤੋਂ ਵੱਖਰੀ ਮਿਸਾਲ ਕਾਇਮ ਕਰ ਰਿਹਾ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਦਸੰਬਰ ਮਹੀਨੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸਰਧਾਂਜਲੀ ਦੇਣ ਮੌਕੇ ਇੱਕਠੀ ਹੋਣ ਵਾਲੀ ਲੱਖਾਂ ਦੀ ਸੰਗਤ ਲਈ ਪੰਜਾਬ ਚ ਪਹਿਲੀ ਵਾਰ ਕਮ‌ਿਊਨਿਟੀ ਮੋਬਾਇਲ ਟਾਇਲਟ ਅਤੇ ਵੱਡੇ ਕਮਿਊਨਿਟੀ ਸੈਨੇਟਰੀ ਕੰਪਲੈਕਸ ਬਣਾਏ ਗਏ।

ਤੇਹਾੜ ਜੇਲ੍ਹ ਤੋਂ ਕਿਸਾਨਾਂ ਲਈ ਆਈ ਵੱਡੀ ਖ਼ਬਰ,ਪੂਰੀ ਦਿਲੀ ਦੀ ਮਿਲੀ ਸਪੋਟ!

ਦਿਲਚਸਪ ਹੈ ਕਿ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਨਾਲ ਲੱਗਦੇ ਸ਼ਹਿਰ ਸਰਹਿੰਦ ਦੀ ਆਬਾਦੀ ਬਹੁਤ ਘੱਟ ਹੈ ਪਰ ਸ਼ਹੀਦੀ ਸਭਾ ਦੌਰਾਨ ਇਹ ਅਬਾਦੀ ਕਈ ਗੁਣਾ ਵੱਧ ਜਾਂਦੀ ਹੈ। ਇੱਕ ਹਫਤੇ ਤੋਂ ਲੈ ਕੇ ਇੱਕ ਮਹੀਨੇ ਤੱਕ ਵੱਧਣ ਵਾਲੀ ਇਸ ਅਬਾਦੀ ਲਈ ਕੁੱਛ ਵਿਸ਼ੇਸ਼ ਜਰੂਰਤਾਂ ਅਸਥਾਈ ਤੌਰ ਤੇ ਬਣਾਈਆਂ ਜਾਂਦੀਆਂ ਹਨ। ਸ਼ਹਿਰ ਦੇ ਹੀ ਇੱਕ ਬਜੁਰਗ ਨਾਗਰਿਕ ਸ੍ਰੀ ਪਰਮਵੀਰ ਸੂਦ ਦੱਸਦੇ ਹਨ ਕਿ ਇਸ ਵਾਰ ਇੱਥੇ ਬਹੁਤ ਹੀ ਵਧੀਆ ਮੋਬਾਇਲ ਟਾਇਲਟ ਲਗਾਏ ਗਏ। ਜਿਹੜੇ ਕੇ ਸਮੇਂ ਦੀ ਲੋੜ ਸਨ ਪਰ ਹੁਣ ਇਹ ਜਰੂਰੀ ਹੈ ਕਿ ਇਸ ਸਾਲ ਦਸੰਬਰ ਤੱਕ ਇਨ੍ਹਾਂ ਦੀ ਚੰਗੀ ਸਾਂਭ ਸੰਭਾਲ ਕੀਤੀ ਜਾਵੇ।
ਇਸੇ ਤਰ੍ਹਾਂ ਸਿੰਘੂ ਬਾਡਰ ਜਾਣ ਤੋਂ ਪਹਿਲਾਂ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਏ ਗੋਸਲਾ ਪਿੰਡ ਦੇ ਰਣਧੀਰ ਸਿੰਘ ਦੱਸਦੇ ਹਨ ਕਿ ਅਜਿਹੇ ਟਾਇਲਟਾਂ ਦੀ ਹੋਰ ਵੀ ਕਈ ਥਾਵਾਂ ਤੇ ਲੋੜ ਹੈ।

ਕੇਂਦਰ ਕਿਸਾਨਾਂ ਦੀਆਂ ਗੱਲਾਂ ਮੰਨਣ ਨੂੰ ਹੋਈ ਤਿਆਰ,ਕਿਸਾਨਾਂ ਦੇ ਪ੍ਰਧਾਨ ਨੇ ਕਰਤਾ ਵੱਡਾ ਐਲਾਨ!

ਉਹ ਦੱਸਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਨਾ ਕੇਵਲ ਸਾਫ ਸਫਾਈ ਵਿੱਚ ਸਹਾਇਕ ਹੋਵੇਗਾ ਬਲਕ‌ਿ ਇਸ ਨਾਲ ਫੈਲਣ ਵਾਲੀਆਂ ਬਿਮਾਰੀਆਂ ਨੂੰ ਵੀ ਰੋਕਿਆ ਜ ਸਕੇਗਾ। ਭਾਵੇਂ ਕਿ ਕਿਸਾਨ ਅੰਦੋਲਨ ਚ ਇਹ ਟਾਇਲਟ ਕੁਛ ਕੰਮ ਨਹੀਂ ਆ ਸਕਦੇ ਪਰ ਸ੍ਰੀ ਚਮਕੌਰ ਸਾਹਿਬ, ਸ੍ਰੀ ਮੁਕਤਸ਼ਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਆਦਿ ਵਿੱਚ ਸਲਾਨਾ ਤੌਰ ਤੇ ਲੱਗਣ ਵਾਲੇ ਵੱਡੇ ਮੇਲੇ ਅਤੇ ਹੋਣ ਵਾਲੀਆਂ ਸਭਾਵਾਂ ਚ ਵੀ ਅਜਿਹੇ ਟਾਇਲਟ ਲਗਾਏ ਜਾਣੇ ਚਾਹੀਦੇ ਹਨ। ਦੂਜੇ ਪਾਸੇ ਜਦ ਇਨ੍ਹਾਂ ਟਾਇਲਟਾਂ ਬਾਰੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਜੌਨੀ ਖੰਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਜਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ 14 ਕਮ‌ਿਊਨਿਟੀ ਮੋਬਾਇਲ ਟਾਇਲਟ ਵੈਨਾਂ ਉਪਲੱਬਧ ਕਰਵਾਈਆਂ ਗਈਆਂ ਹਨ।

🔴LIVE| ਕਿਸਾਨਾਂ ਅੱਗੇ ਝੁਕਿਆ ਮੋਦੀ!ਮੰਗਾਂ ਮੰਨਣ ਨੂੰ ਹੋਇਆ ਤਿਆਰ!

ਇਨ੍ਹਾਂ ਤੇ 59.24ਲੱਖ ਰੁਪਏ ਦੀ ਲਾਗਤ ਆਈ ਹੈ। ਇਸੇ ਤਰ੍ਹ 03 ਕਮਿਊਨਿਟੀ ਸੈਨੇਟਰੀ ਕੰਪਲੈਕਸ ਤਿਆਰ ਕੀਤੇ ਗਏ ਹਨ ਜਿਨ੍ਹਾਂ ਤੇ 124.89 ਲੱਖ ਰੁਪਏ ਦੀ ਲਾਗਤ ਆਈ। ਇੰਜੀ. ਜੌਨੀ ਖੰਨਾ ਨੇ ਦੱਸਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਆਉਣ ਕਰਕੇ ਜਨ ਸਿਹਤ ਸੇਵਾਵਾਂ ਸਬੰਧੀ ਕਾਫੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਗੰਦਗੀ ਫੈਲਦੀ ਸੀ। ਜਿਹੜੀ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਘਟਾਉਂਦੀ ਸੀ। ਇਨ੍ਹਾਂ ਮੋਬਾਇਲ ਟਾਇਲਟ ਵੈਨਾਂ ਦੀ ਸਾਂਭ ਸੰਭਾਲ ਅਤੇ ਰਾਜ ਵਿੱਚ ਕਿਤੇ ਹੋਰ ਵਰਤੋਂ ਕਰਨ ਸਬੰਧੀ ਜਦ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਵਧੀਆ ਹਾਲਤ ਵਿੱਚ ਹਨ ਅਤੇ ਇਨ੍ਹਾਂ ਨੂੰ ਕੁੱਝ ਦਿਨਾਂ ਦੀ ਪੂਰਵ ਸੂਚਨਾ ਤੇ ਮੁੜ ਤਿਆਰ ਕਰਕੇ ਨਜ਼ਦੀਕੀ ਇਲਾਕਿਆਂ ਵਿੱਚ ਲਿਜਾਇਆ ਜਾ ਸਕਦਾ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button