‘ਆਪ’ ਦੀ ਜਿੱਤ ਨੇ ਅਕਾਲੀਆਂ ਨੂੰ ਪਾਈ ਚਿੰਤਾ, ਅਕਾਲੀ ਆਗੂ ਨੇ ਦਿੱਤਾ ਬਿਆਨ, ਜਿੱਤ ਪਿੱਛੇ CONGRESS ਜ਼ਿੰਮੇਵਾਰ
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ, ਜਦੋਂ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੂੰ ਇੱਕ ਵਾਰ ਫਿਰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਸੀਟਾਂ ਜ਼ਰੂਰ ਮਿਲੀਆਂ ਪਰ ਉਹ ਦਿੱਲੀ ‘ਚ 21 ਸਾਲ ਦਾ ਬਨਵਾਸ ਖਤਮ ਨਹੀਂ ਕਰ ਪਾਈ ਹੈ। ਉਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਖਾਤਾ ਨਹੀਂ ਖੋਲ ਸਕੀ।
ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਾਫ਼ ਕਰ ਦਿੱਤਾ ਕਿ ਦਿੱਲੀ ‘ਆਪ’ ਦੀ ਹੈ। ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਇਸ ਵਾਰ 70 ਵਿੱਚੋਂ 62 ਸੀਟਾਂ ਹਾਸਲ ਹੋਈਆਂ ਯਾਨੀ 88% ਸੀਟਾਂ। ਪਿਛਲੀ ਵਾਰ ‘ਆਪ’ ਨੇ 67 ਸੀਟਾਂ ਜਿੱਤੀਆਂ ਸਨ ਯਾਨੀ 96% ਸੀਟਾਂ। ਕੇਜਰੀਵਾਲ ਲਗਾਤਾਰ ਦੋ ਵਾਰ 88% ਸੀਟਾਂ ਜਿੱਤਣ ਵਾਲੇ ਦੇਸ਼ ਦੇ ਪਹਿਲੇ ਮੁੱਖ ਮੰਤਰੀ ਬਣ ਗਏ ਹਨ।
Sukhbir ਦੇ ਪੁਰਾਣੇ ਸਾਥੀ ਨੇ Kejriwal ਤੋਂ ਮੰਗੇ ਪੈਸੇ, ਬਾਦਲਾਂ ਦੀ ਲਿਆਂਦੀ ਹਨ੍ਹੇਰੀ, ਕਹਿ ਦਿੱਤੀਆਂ ਵੱਡੀਆਂ ਗੱਲਾਂ
ਕੇਜਰੀਵਾਲ ਨੇ ਮੰਗਲਵਾਰ ਨੂੰ ਦੁਪਹਿਰ 3:30 ਵਜੇ ਪਾਰਟੀ ਦਫ਼ਤਰ ‘ਚ ਕਰਮਚਾਰੀਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਦਿੱਲੀ ਵਾਲਿਆਂ ਨੂੰ ਸਪੋਰਟ ਲਈ ‘ਆਈ ਲਵ ਯੂ’ ਕਿਹਾ। ਇਹ ਵੀ ਕਿਹਾ ਕਿ ਦਿੱਲੀ ‘ਤੇ ਹਨੂੰਮਾਨ ਜੀ ਨੇ ਕ੍ਰਿਪਾ ਕੀਤੀ। ਭਾਜਪਾ ‘ਤੇ ਤੰਜ ਕਸਦੇ ਹੋਏ ਕੇਜਰੀਵਾਲ ਬੋਲੇ – ਨਵੀਂ ਰਾਜਨੀਤੀ ਦਾ ਜਨਮ ਹੋਇਆ ਹੈ, ਜਿਸਨੂੰ ਕੰਮ ਦੀ ਰਾਜਨੀਤੀ ਕਹਿੰਦੇ ਹੋਏ ਇਹੀ ਦੇਸ਼ ਨੂੰ ਅੱਗੇ ਲੈ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.