Breaking NewsD5 specialEntertainmentNewsSports

ਅੰਪਾਇਰ ਦਾ ਫੈਸਲਾ ਬਣਿਆ ਪੰਜਾਬ ਦੀ ਹਾਰ ਦਾ ਕਾਰਨ, ਪ੍ਰੀਟੀ ਜ਼ਿੰਟਾ ਤੇ ਸਹਿਵਾਗ ਨੇ ਜਤਾਈ ਨਾਰਾਜ਼ਗੀ

ਨਵੀਂ ਦਿੱਲੀ : ਦਿੱਲੀ ਕੈਪੀਟਲਸ ਤੇ ਕਿੰਗਸ ਇਲੈਵਨ ਪੰਜਾਬ ਦੇ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ ( IPL 2020) ਦੇ ਦੂਜੇ ਮੈਚ ‘ਚ ਹੀ ਸੀਜ਼ਨ ਦਾ ਪਹਿਲਾ ਸੁਪਰ ਓਵਰ ਦੇਖਣ ਨੂੰ ਮਿਲਿਆ। ਦਿੱਲੀ ਦੇ ਆਲਰਾਊਂਡਰ ਮਾਰਕਸ ਸਟੋਈਨਿਸ (Marcus Stoinis) ਨੇ ਆਖਰੀ ਓਵਰ ‘ਚ ਸੇਟ ਬੱਲੇਬਾਜ਼ ਮਯੰਕ ਅਗਰਵਾਲ (Mayank Agarwal) ਨੂੰ ਆਊਟ ਤੱਕ ਆਪਣੀ ਟੀਮ ਨੂੰ ਹਾਰੇ ਹੋਏ ਮੈਚ ‘ਚ ਜਿੱਤਣ ਦਾ ਇੱਕ ਮੌਕਾ ਦਿੱਤਾ।

ਹਾਲਾਂਕਿ 19ਵੇਂ ਓਵਰ ‘ਚ ਜੇਕਰ ਇੱਕ ਫੈਸਲਾ ਨਾ ਹੁੰਦਾ ਤਾਂ ਸ਼ਾਇਦ ਪੰਜਾਬ ਟੀਮ ਸੁਪਰ ਓਵਰ ‘ਚ ਜਾਏ ਬਿਨ੍ਹਾਂ ਹੀ ਮੈਚ ਜਿੱਤ ਜਾਂਦੀ। ਦਰਅਸਲ 19ਵੇਂ ਓਵਰ ਦੀ ਤੀਜੀ ਗੇਂਦ ‘ਤੇ ਅੱਗਰਵਾਲ ਨੇ ਕਗੀਸੋ ਰਬਾਡਾ ਦੀ ਫੁਲਟਾਸ ਨੂੰ ਐਕਸਟਰਾ ਕਵਰ ਦੇ ਵੱਲ ਖੇਡਕੇ ਦੋ ਰਨ ਲਏ ਪਰ ਅੰਪਾਇਰ ਦਾ ਕਹਿਣਾ ਸੀ ਕਿ ਪਹਿਲਾ ਰਨ ਲੈਂਦੇ ਸਮੇਂ ਉਨ੍ਹਾਂ ਨੇ ਨਾਨ ਸਟਰਾਇਕਰ ਐਂਡ ਦੀ ਲਾਈਨ ਬੱਲੇ ਨਾਲ ਨਹੀਂ ਛੂਹੀ ਸੀ, ਇਸ ਲਈ ਪਹਿਲੇ ਰਨ ਨੂੰ ਨਹੀਂ ਗਿਣਿਆ ਜਾਵੇਗਾ।

ਪਰ ਮੈਚ ਖਤਮ ਹੋਣ ਤੋਂ ਬਾਅਦ ਮਯੰਕ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀ। ਜਿਸ ‘ਚ ਸਾਫ਼ ਦਿੱਖ ਰਿਹਾ ਸੀ ਕਿ 19ਵੇਂ ਓਵਰ ‘ਚ ਰਨ ਲੈਣ ਦੇ ਦੌਰਾਨ ਉਨ੍ਹਾਂ ਦਾ ਬੈਟ ਲਾਈਨ ਦੇ ਅੰਦਰ ਸੀ, ਯਾਨੀ ਕਿ ਅੰਪਾਇਰ ਦਾ ਫੈਸਲਾ ਗਲਤ ਸੀ ਜੋ ਕਿ ਆਖਿਰ ‘ਚ ਪੰਜਾਬ ਟੀਮ ਨੂੰ ਭਾਰੀ ਪਿਆ। ਜਿਸ ‘ਤੇ ਫੈਂਨਜ਼ ਨੇ ਕਾਫ਼ੀ ਨਾਰਾਜ਼ਗੀ ਜ਼ਾਹਿਰ ਕੀਤੀ, ਉਥੇ ਹੀ ਵੀਰੇਂਦਰ ਸਹਿਵਾਗ ਨੇ ਵੀ ਇਸ ਫੈਸਲੇ ਨੂੰ ਗਲਤ ਦੱਸਿਆ ਅਤੇ ਅੰਪਾਇਰ ਨੂੰ ਹੀ ਮੈਨ ਆਫ ਦ ਮੈਚ ਦੇਣ ਦੀ ਗੱਲ ਕਹੀ।

🔴Live 🔴 ਹੁਣ ਕਿਸਾਨਾਂ ਨੂੰ ਕਹਿਣ ਲੱਗੇ ਅੱਤਵਾਦੀ? | ਕਾਂਗਰਸ ਦਾ ਪ੍ਰਧਾਨ ਗ੍ਰਿਫ਼ਤਾਰ |

ਇਸ ਵਿਵਾਦ ’ਤੇ ਪੰਜਾਬ ਟੀਮ ਦੀ ਮਾਲਿਕਾਨਾ ਹੱਕ ਰੱਖਣ ਵਾਲੀ ਪ੍ਰੀਟੀ ਜ਼ਿੰਟਾ ਨੇ ਟਵੀਟ ਕਰਦਿਆ ਲਿਖਿਆ ਕਿ ‘ਮਹਾਮਾਰੀ ਦੌਰਾਨ ਅਸੀਂ ਕਾਫ਼ੀ ਜੋਸ਼ ਨਾਲ ਯਾਤਰਾ ਕੀਤੀ ਤੇ 6 ਦਿਨ ਕੁਆਰੰਟਾਈਨ ’ਚ ਵੀ ਬਿਤਾਏ ਤੇ 5 ਕੋਟਿਡ ਟੈਸਟ ’ਚ ਹੱਸਦਿਆਂ-ਹੱਸਦਿਆਂ ਗੁਜ਼ਾਰ ਦਿੱਤੇ ਪਰ ਇਸ ਇਕ ਸ਼ਾਰਟ ਸਕੋਰ ਨੇ ਮੈਨੂੰ ਹਿੱਲਾ ਕੇ ਰੱਖ ਦਿੱਤਾ। ਜੇਕਰ ਤਕਨੀਕ ਦਾ ਸਹੀ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਤਾਂ ਇਸ ਦੇ ਹੋਣ ਦਾ ਕੀ ਮਤਲਬ ਹੈ? ਇਹ ਸਮਾਂ ਹੈ ਬੀ.ਸੀ.ਸੀ.ਆਈ. ਨਵੇਂ ਰੂਲ ਬਣਾਏ, ਅਜਿਹਾ ਹਰ ਸਾਲ ਨਹੀਂ ਹੋਣਾ ਚਾਹੀਦਾ।’

ਫਿਰ ਉਨ੍ਹਾਂ ਨੇ ਟਵੀਟ ਕਰਦਿਆ ਲਿਖਿਆ ਕਿ ‘ਮੈਂ ਹਾਰ ਜਾਂ ਜਿੱਤ ਨੂੰ ਖੇਡ ਭਾਵਨਾ ਨਾਲ ਸਵੀਕਾਰ ਕਰਨ ’ਚ ਵਿਸ਼ਵਾਸ ਰੱਖਦੀ ਹਾਂ ਪਰ ਨੀਤੀ ’ਚ ਤਬਦੀਲੀ ਦੇ ਲਈ ਪੁੱਛਣਾ ਮਹੱਤਵਪੂਰਨ ਹੈ ਜੋ ਭਵਿੱਖ ’ਚ ਸਾਰਿਆਂ ਲਈ ਸਹੀ ਹੋਵੇਗਾ, ਜੋ ਹੋਇਆ ਸੋ ਹੋਇਆ ਹੁਣ ਅੱਗੇ ਵੱਧਣ ਦੀ ਬਾਰੀ ਹੈ। ਇਸ ਲਈ ਅੱਗੇ ਦੇਖ ਰਹੀ ਹਾਂ, ਹਮੇਸ਼ਾ ਸਕਾਰਤਮਕ ਹੂੰ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button