D5 specialKheti With WaraichVideos

Dairy Farm Business : ਛੱਡੋ ਝੋਨਾ, ਕਰੋ ਆਹ ਕੰਮ, Kisan ਲਈ ਵੱਡਾ ਮੌਕਾ ਹੋਵੇਗੀ ,ਲੱਖਾਂ ਦੀ ਕਮਾਈ

ਪਟਿਆਲਾ: ਪੰਜਾਬ ਦੀ ਕਿਸਾਨੀ ਦਿਨੋਂ-ਦਿਨ ਘਾਟੇ ਵੱਲ ਵੱਧ ਰਹੀ ਹੈ, ਜਿਸ ਕਰਕੇ ਹੁਣ ਤੱਕ ਵੱਡੀ ਗਿਣਤੀ ‘ਚ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਪਰ ਕਿਸਾਨ ਆਪਣੇ ਢੰਗ ਤਰੀਕੇ ਬਦਲਣ ਲਈ ਤਿਆਰ ਨਹੀਂ, ਹਾਲਾਂਕਿ ਕਿਸਾਨਾਂ ਕੋਲ ਇਕ ਹੋਰ ਹੱਲ ਹੈ। ਜਿਸਦੀ ਮੰਗ ਕਦੇ ਨਹੀਂ ਮੁੱਕ ਸਕਦੀ, ਉਹ ਹੈ ਦੁੱਧ। ਜਿਸ ਤੋਂ ਕਿਸਾਨਾਂ ਨੂੰ ਵੱਡਾ ਲਾਭ ਹੋ ਸਕਦਾ ਹੈ, ਦੁੱਧ ਦੀ ਮੰਗ ਲਾਗਤਾਰ ਵੱਧ ਰਹੀ ਹੈ, ਜਿਸ ਕਰਕੇ ਕਈ ਲੋਕ ਨਕਲੀ ਦੁੱਧ ਬਣਾਉਂਦੇ ਹਨ ਜੋ ਕਿ ਜ਼ਹਿਰ ਬਰਾਬਰ ਹੁੰਦਾ ਹੈ।

ਪਰ ਜੇਕਰ ਕਿਸਾਨ ਦੁੱਧ ਦੇ ਕੰਮ ਲਈ ਡਾਇਰੀ ਵਾਲਿਆਂ ‘ਤੇ ਨਿਰਭਰ ਨਾ ਰਹਿਣ ਤੇ ਆਪ ਹੀ ਲੋਕਾਂ ਨੂੰ ਦੁੱਧ ਵੇਚਣ ਤਾਂ ਵੱਡਾ ਮੁਨਾਫਾ ਲੈ ਸਕਦੇ ਹਨ ਤੇ ਇਸ ਕੰਮ ਲਈ ਸਰਕਾਰ ਦੀ ਮਦਦ ਵੀ ਲੈ ਸਕਦੇ ਹੋ। ਇਸ ਕੰਮ ਦੀ ਜਾਣਕਾਰੀ ਆਨਲਾਈਨ ਤੇ ਕਈ ਸੰਸਥਾਵਾਂ ਤੋਂ ਲੈ ਸਕਦੇ ਹੋ। ਜੇਕਰ ਕਿਸਾਨ ਡਾਇਰੀ ਵਾਲੇ ਪਾਸੇ ਨਾ ਆਏ ਤਾਂ ਕਾਰਪੋਰੇਟ ਘਰਾਣੇ ਇਸ ਲਈ ਤਿਆਰੀ ਕਰੀ ਬੈਠੇ ਹਨ ਜੋ ਹਜ਼ਾਰਾਂ ਕਿਸਾਨਾਂ ਦਾ ਮੁਨਾਫਾ ਇਕੱਲੇ ਹੀ ਲੈ ਜਾਂਦੇ ਹਨ ਹੁਣ ਫੈਸਲਾ ਕਿਸਾਨਾਂ ਦੇ ਹੱਥ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button