NewsBreaking NewsD5 specialIndiaInternational

ਇਸ ਦੇਸ਼ ਦੇ ਲੋਕ ਕਮਾਉਂਦੇ ਨੇ ਬੇਹਿਸਾਬ ਪੈਸਾ

ਨਵੀਂ ਦਿੱਲੀ : ਤੁਸੀਂ ਇੱਕ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ ਪੈਸਿਆਂ ਨਾਲ ਖੁਸ਼ੀ ਨਹੀਂ ਖਰੀਦੀ ਜਾ ਸਕਦੀ ਪਰ ਇਹ ਗੱਲ ਵੀ ਬਿਲਕੁਲ ਸੱਚ ਹੈ ਕਿ ਜ਼ਿਆਦਾ ਪੈਸਾ ਅਤੇ ਹੋਰ ਵਧੇਰੇ ਸੁਵਿਧਾਵਾਂ ਤੁਹਾਡੇ ਸਰੀਰ – ਮਨ ਨੂੰ ਖੁਸ਼ ਕਰ ਦਿੰਦੀਆਂ ਹਨ। ਅਜਿਹੇ ਵਿੱਚ ਲੋਕਾਂ ਦੇ ਮਨ ਵਿੱਚ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਆਖਿਰ ਪੂਰੀ ਦੁਨੀਆ ‘ਚ ਉਹ ਕਿਹੜਾ ਦੇਸ਼ ਹੈ ਜੋ ਸਭ ਤੋਂ ਜ਼ਿਆਦਾ ਅਮੀਰ ਹੈ।

http://ਬਾਦਲਾਂ ਬਾਰੇ ਹੁਣ ਤੱਕ ਦਾ ਵੱਡਾ ਖ਼ੁਲਾਸਾ | Manjit Singh GK Exclusive

ਜਿੱਥੇ ਦੇ ਲੋਕਾਂ ਦੀ ਕਮਾਈ ਸਭ ਤੋਂ ਜ਼ਿਆਦਾ ਹੈ ਅਤੇ ਉੱਥੇ ਲੋਕ ਬਿਹਤਰ ਜੀਵਨ ਗੁਜ਼ਾਰਦੇ ਹਨ ਤਾਂ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਅਜਿਹੇ 10 ਦੇਸ਼ਾਂ ਦੇ ਬਾਰੇ ‘ਚ ਦੱਸਾਂਗੇ। ਜਿੱਥੇ ਲੋਕ ਸਭ ਤੋਂ ਜ਼ਿਆਦਾ ਪੈਸੇ ਕਮਾਉਂਦੇ ਹਨ ਅਤੇ ਇਨ੍ਹਾਂ ਪੈਸਿਆਂ ਦੇ ਜ਼ਰੀਏ ਆਪਣੀਆਂ ਸਾਰੀਆਂ ਖੁਸ਼ੀਆਂ ਨੂੰ ਇਕੱਠਾ ਕਰਦੇ ਹਨ। ਇਸਦੀ ਸ਼ੁਰੂਆਤ ਅਸੀਂ 10ਵੇਂ ਨੰਬਰ ਤੋਂ ਕਰਦੇ ਹਾਂ ਅਤੇ ਇਸ ‘ਤੇ ਕਾਬਿਜ ਹੈ ਆਸਟ੍ਰੇਲੀਆ ਜਿੱਥੇ ਪ੍ਰਤੀ ਵਿਅਕਤੀ ਦੀ ਕਮਾਈ 58 ਹਜ਼ਾਰ 824 ਡਾਲਰ ਹੈ।

Big Breaking | Navjot Sidhu ਦੀ ਵਾਪਸੀ | ਹੁਣੇ ਹੁਣੇ ਕੀਤਾ ਵੱਡਾ ਐਲਾਨ

ਸਭ ਤੋਂ ਜ਼ਿਆਦਾ ਅਮੀਰ ਦੇਸ਼ਾਂ ‘ਚ 9ਵੇਂ ਨੰਬਰ ‘ਤੇ ਸਿੰਗਾਪੁਰ ਦਾ ਨਾਮ ਆਉਂਦਾ ਹੈ ਜਿੱਥੇ ਪ੍ਰਤੀ ਵਿਅਕਤੀ ਦੀ ਕਮਾਈ 62 ਹਜ਼ਾਰ 690 ਡਾਲਰ ਹੈ। 8 ਵੇਂ ਨੰਬਰ ‘ਤੇ ਡੈਨਮਾਰਕ ਹੈ, ਜਿੱਥੇ ਪ੍ਰਤੀ ਵਿਅਕਤੀ ਆਮਦਨ – 63 ਹਜ਼ਾਰ 434 ਡਾਲਰ ਹੈ। 7 ਵੇਂ ਨੰਬਰ ‘ਤੇ ਅਮਰੀਕਾ ਆਉਂਦਾ ਹੈ, ਜਿਸ ਦੀ ਪ੍ਰਤੀ ਵਿਅਕਤੀ ਆਮਦਨ – 64 ਹਜ਼ਾਰ 906 ਡਾਲਰ ਹੈ।

http://ਬਿਜਲੀ ਨੇ ਪੰਜਾਬੀਆਂ ਨੂੰ ਸੁਰਤ ਨੀ ਆਉਣ ਦੇਣੀ, Captain ਦਾ ਮੰਤਰੀ ਕੱਢ ਲਿਆਇਆ ਸਬੂਤ, 9 MLA ਹੋਏ ਇਕੱਠੇ

6 ਵੇਂ ਨੰਬਰ ‘ਤੇ ਕਤਰ ਹੈ ਜਿੱਥੇ ਪ੍ਰਤੀ ਵਿਅਕਤੀ ਆਮਦਨ – 65 ਹਜ਼ਾਰ 62 ਡਾਲਰ ਹੈ। 5 ਵੇਂ ਨੰਬਰ ‘ਤੇ ਆਈਸਲੈਂਡ ਆਉਂਦਾ ਹੈ, ਜਿਸ ਦੀ ਪ੍ਰਤੀ ਵਿਅਕਤੀ ਆਮਦਨ – 78 ਹਜ਼ਾਰ 181 ਡਾਲਰ ਹੈ। 4 ਨੰਬਰ ‘ਤੇ ਆਇਰਲੈਂਡ ਆਉਂਦਾ ਹੈ, ਜਿੱਥੇ ਪ੍ਰਤੀ ਵਿਅਕਤੀ ਆਮਦਨ – 81 ਹਜ਼ਾਰ 477 ਡਾਲਰ ਹੈ। ਤੀਜੇ ਨੰਬਰ ‘ਤੇ ਆਉਂਦਾ ਹੈ ਸਵਿਟਜ਼ਰਲੈਂਡ, ਜਿਸ ਦੀ ਪ੍ਰਤੀ ਵਿਅਕਤੀ ਆਮਦਨ – 83 ਹਜ਼ਾਰ 832 ਡਾਲਰ ਹੈ।

ਕੀ ਬਣੂ Sukhbir Badal ਦਾ? ED ਤੇ CBI ਦਾ ਸ਼ਿਕੰਜਾ, ਰੁਲ਼ ਜਾਣਗੇ ਤੱਪੜ, BJP ਕੱਢ ਲਿਆਈ ਨਵਾਂ ਸੱਪ..!

ਦੂਜੇ ਨੰਬਰ ‘ਤੇ ਨਾਰਵੇ ਆਉਂਦਾ ਹੈ, ਜਿੱਥੇ ਪ੍ਰਤੀ ਵਿਅਕਤੀ ਦੀ ਆਮਦਨ – 86 ਹਜ਼ਾਰ 362 ਡਾਲਰ ਹੈ। ਪ੍ਰਤੀ ਵਿਅਕਤੀ ਦੀ ਕਮਾਈ ਦੇ ਨਜ਼ਰੀਏ ਨਾਲ ਲਕਸਮਬਰਗ ਦੁਨੀਆ ‘ਚ ਪਹਿਲੇ ਨੰਬਰ ਦਾ ਦੇਸ਼ ਹੈ ਜਿੱਥੇ ਪ੍ਰਤੀ ਵਿਅਕਤੀ ਦੀ ਕਮਾਈ ਸਭ ਤੋਂ ਜ਼ਿਆਦਾ 1 ਲੱਖ 19 ਹਜਾਰ 719 ਡਾਲਰ ਹੈ। ਇੱਥੇ ਦੇ ਲੋਕ ਪੈਸਾ ਕਮਾਉਣ ਦੇ ਮਾਮਲੇ ਵਿੱਚ ਪੂਰੀ ਦੁਨੀਆ ਵਿੱਚ ਸਭ ਤੋਂ ਅੱਗੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button