NewsBreaking NewsD5 specialEntertainmentIndiaPunjab

ਨਨਕਾਣਾ ਸਾਹਿਬ ਹਮਲੇ ‘ਤੇ ਮਸ਼ਹੂਰ ਗਾਇਕ ਨੇ ਜੱਟਾਂ ਨੂੰ ਪਾਈਆਂ ਲਾਹਨਤਾਂ

ਚੰਡੀਗੜ੍ਹ : ਬੀਤੇ ਕੁੱਝ ਦਿਨ ਪਹਿਲਾਂ ਪਾਕਿਸਤਾਨ ‘ਚ ਸ਼ਥਿਤ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ
ਪੱਥਰਬਾਜ਼ੀ ਕੀਤੀ ਗਈ ਸੀ। ਜਿਸ ਦਾ ਕਿ ਭਾਰਤ ਤੋਂ ਇਲਾਵਾ ਲਗਭਗ ਹਰ ਦੇਸ਼ ‘ਚ ਵਿਰੋਧ ਹੋ ਰਿਹਾ ਹੈ। ਅਜਿਹੇ ‘ਚ ਹੀ ਮਸ਼ਹੂਰ ਪੰਜਾਬੀ ਅਤੇ ਬਾਲੀਵੁਡ ਸਿੰਗਰ ਸੁਖਵਿੰਦਰ ਸਿੰਘ ਨੇ ਵੀ ਪਾਕਿਸਤਾਨ ‘ਚ ਵਾਪਰੀ ਇਸ ਘਟਨਾ ਦਾ ਸਖਤ ਵਿਰੋਧ ਕੀਤਾ।

http://ਨਨਕਾਣਾ ਸਾਹਿਬ ਹਮਲੇ ‘ਤੇ ਮਸ਼ਹੂਰ ਗਾਇਕ ਨੇ ਜੱਟਾਂ ਨੂੰ ਪਾਈਆਂ ਲਾਹਨਤਾਂ | Famous Singer Viral Video

ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਪਾਕਿਸਤਾਨ ‘ਚ ਵਸਦੇ ਜੱਟਾਂ ਦੇ ਸਰਨੇਮ ਲਾਉਣ ਵਾਲੇ ਖਾਸਤੌਰ ‘ਤੇ ਚੀਮਿਆਂ, ਬਾਜਵਿਆਂ, ਮਾਂਗਟਾ ਅਤੇ ਗਿੱਲਾਂ ਨੂੰ ਵੰਗਾਰਿਆ ਅਤੇ ਉਨ੍ਹਾਂ ਨੂੰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਵੀ ਚੁੱਪ ਵੱਟਣ ‘ਤੇ ਲਾਹਨਤਾ ਪਾਈਆਂ। ਉਨ੍ਹਾਂ ਕਿ ਉਹ ਉਨ੍ਹਾਂ ਦਾ ਇਸ ਗੱਲੋਂ ਸਤਿਕਾਰ ਕਰਦੇ ਸਨ ਕਿ ਉਹ ਉਨ੍ਹਾਂ ਦੇ ਆਪਣੇ ਹਨ ਅਤੇ ਉਨ੍ਹਾਂ ਨੂੰ ਦਿਲੋਂ ਪਿਆਰ ਨਾਲ ਮਿਲਦੇ ਸਨ, ਪਰ ਨਨਕਾਣਾ ਸਾਹਿਬ ਦੀ ਘਟਨਾ ਵਾਪਰਨ ਤੋਂ ਬਾਅਦ ਉਹ ਉਨ੍ਹਾਂ ਨੂੰ ਪਹਿਲਾਂ ਵਾਂਗ ਸਤਿਕਾਰ ਨਹੀਂ ਦੇਣਗੇ ਅਤੇ ਨਾ ਹੀ ਮਿਲਣਗੇ।

ਮੁਸਲਮਾਨ ਨਾਲ ਨਿਕਾਹ ਕਰਵਾਉਣ ਵਾਲੀ ਸਿੱਖ ਕੁੜੀ ਜਗਜੀਤ ਕੌਰ ਦੀ ਪੇਸ਼ੀ | Jagjit Kaur | Pakistan

ਇਸ ਤੋਂ ਬਿਨਾਂ ਸੁਖਵਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁੱਦੇ ‘ਤੇ ਰਾਜਨੀਤੀ ਛੱਡ ਕੇ ਇਸ ਮੁੱਦੇ ਨੂੰ ਹੱਲ ਕਰਨ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਦੀ ਕੌਮ ਅੱਖਾਂ ਬੰਦ ਕਰਕੇ ਡਰਨ ਵਾਲੀ ਕੌਮ ਨਹੀਂ ਹੈ ਅਤੇ ਇਸ ਨੂੰ ਤੰਗ ਨਾ ਕਰੋ ਅਤੇ ਉਨ੍ਹਾਂ ਨੇ ਨਨਕਾਣਾ ਸਾਹਿਬ ‘ਤੇ ਪੱਥਰ ਚੁੱਕਣ ਵਾਲੇ ਹਰ ਇੱਕ ਸਖਸ਼ ਨੂੰ ਬਦ-ਦੁਆ ਦਿੱਤੀ ਅਤੇ ਕਿਹਾ ਕਿ ਅਜਿਹਾ ਮਾੜਾ ਕੰਮ ਕਰਨ ਵਾਲ ਨੂੰ ਨਰਕ ‘ਚ ਵੀ ਜਗ੍ਹਾ ਨਹੀਂ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button