Breaking NewsD5 specialIndiaNewsPoliticsPunjab

Breaking | ਸਿੱਧੂ ਦੀ ਨਵੀਂ ਪਾਰਟੀ, ਨਿਸ਼ਾਨ ਚਿੰਨ੍ਹ ਬਾਜ

ਪਟਿਆਲਾ : ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂਟਿਊਬ ਚੈੱਨਲ ਤੇ ਇੱਕ ਹੋਰ ਵੀਡੀਓ ਪਾ ਕੇ ਇੱਕ ਵਾਰ ਫਿਰ ਧਮਾਕਾ ਕੀਤਾ ਹੈ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੇ ਯੂਟਿਊਬ ਚੈੱਨਲ ਦਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ। ”ਬਹਾਦਰੀ, ਆਤਮ ਨਿਰਭਰਤਾ ਤੇ ਉੱਚੀਆਂ ਉਡਾਣਾਂ ਦਾ ਅਹਿਸਾਸ”। ਦੱਸ ਦਈਏ ਕਿ ਕੁਝ ਦਿਨ ਪਹਿਲਾ ਨਵਜੋਤ ਸਿੰਘ ਸਿੱਧੂ ਦੇ ਆਪਣਾ ਯੂਟਿਊਬ ਚੈੱਨਲ ਲਾਂਚ ਕੀਤਾ ਗਿਆ ਹੈ। ਜਿਸਦਾ ਨਾਂ ਹੈ ਜਿੱਤੇਗਾ ਪੰਜਾਬ। ਸਿੱਧੂ ਦਾ ਕਹਿਣਾ ਹੈ ਕਿ ਹਰ ਵਿਆਕਤੀ ਉਨ੍ਹਾਂ ਦੇ ਨਾ ਸਿੱਧੀ ਗੱਲਬਾਤ ਕਰ ਸਕਦਾ ਹੈ।

Breaking | ਸਿੱਧੂ ਦੀ ਨਵੀਂ ਪਾਰਟੀ, ਨਿਸ਼ਾਨ ਚਿੰਨ੍ਹ ਬਾਜ | Wings to the aspirations/Northern Goshawk Logo

ਬੀਤੇ ਦਿਨ ਨਵਜੋਤ ਸਿੱਧੂ ਨੇ ਇਕ ਨਵੀਂ ਵੀਡੀਓ ਜਾਰੀ ਕਰਕੇ ਧਰਮ ਯੁੱਧ ਦਾ ਐਲਾਨ ਕੀਤਾ ਸੀ। ਸਿੱਧੂ ਨੇ ਕਿਹਾ ਹੈ ਕਿ ਉਹ ਪਿਛਲੇ 15 ਸਾਲਾਂ ”ਚ ਤਿੰਨ ਸਰਕਾਰਾਂ ਦੇ ਹਿੱਸੇਦਾਰ ਰਹੇ, ਜਦੋਜਹਿਦ ਕੀਤੀ ਪਰ ਜਦ ਵੀ ਸਰਕਾਰ ਬਣਾਈ ਇਕ ਦੈਂਤ ਰੂਪੀ ਸਿਸਟਮ ਸਾਹਮਣੇ ਖੜ੍ਹ ਕੇ ਵਾਜਾਂ ਮਾਰਦਾ ਸੀ ਕਿ ਸਾਡੇ ਨਾਲ ਰਲ ਜਾ ਜਾਂ ਲਾਂਭੇ ਹੋ। ਨਾਲ ਰਹੇਂਗਾ ਤਾਂ ਮੌਜਾ ਮਾਣੇਂਗਾ ਮੇਵੇ ਖਾਏਂਗਾ। ਸਿੱਧੂ ਨੇ ਕਿਹਾ ਕਿ ਸਿਸਟਮ ”ਚ ਰਹਿ ਕੇ ਲੜੇ ਤੇ ਲੜਾਈ ਅੱਜ ਵੀ ਜਾਰੀ ਹੈ।

BREAKING | ਬਰਨਾਲਾ ‘ਚ ਪੂਰਾ ਇਲਾਕਾ ਸੀਲ, ਸ਼ੱਕੀ ਹਸਪਤਾਲ ਦਾਖ਼ਲ | Barnala | Punjab

ਇਕ ਇੰਚ ਵੀ ਪਿੱਛੇ ਨਹੀਂ ਹਟੇ, ਸੌ ਵਾਰ ਸੋਚ ਕੇ ਸਟੈਂਡ ਲੈਂਦਾ ਤੇ ਸਟੈਂਡ ਤੋਂ ਇਕ ਇੰਚ ਵੀ ਪਿੱਛੇ ਨਹੀਂ ਹਟਿਆ। ਮੈਂ ਧਰਮ ਯੁੱਧ ਦਾ ਐਲਾਨ ਕਰਦਾ ਧਰਮਾਂ ‘ਚ ਸਭ ਤੋਂ ਵੱਡਾ ਧਰਮ ਰਾਸ਼ਟਰ ਧਰਮ ਉਹ ਭਾਵਨਾ ਜੋ ਤੁਹਾਡੇ ਰਾਸ਼ਟਰ ਨੂੰ ਸਮਰਪਿਤ ਹੋਵੇ। ਪ੍ਰਰਨਾ ਸ੍ਰੀ ਦਰਬਾਰ ਸਾਹਿਬ ਤੋਂ ਝੰਡੇ ਬੁੰਗੇ ਜੁੱਗੋ ਜੁੱਗ ਅਟੱਲ ਪਰ ਮੇਰਾ ਧਰਮ ਇਕੋ ਹੈ। ਪੰਜਾਬ ਦੇ ਭਲੇ ‘ਚ ਸਭ ਦਾ ਭਲਾ ਹੈ। ਪਹਿਲੀ ਰਾਹ ਜਿਸ ਨਾਲ ਪੰਜਾਬ ਦੇ ਸਿਰ ਤੇ ਲੱਖਾਂ ਕਰੋੜ ਦਾ ਕਰਜ਼ਾ ਚੜ੍ਹਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button