Breaking NewsD5 specialIndiaNewsPunjab

ਮੌਸਮ ਦਿਖਾ ਰਿਹੈ ਅਨੌਖੇ ਰੰਗ, ਮਈ ਦੀ ਗਰਮੀ ‘ਚ ਸਵੇਰੇ – ਸ਼ਾਮ ਹੋ ਰਿਹੈ ਹਲਕੀ ਠੰਡ ਦਾ ਅਹਿਸਾਸ

ਲੁਧਿਆਣਾ : ਜੇਕਰ ਅਸੀ ਪਿਛਲੇ ਵਰ੍ਹਿਆਂ ਦੀ ਗੱਲ ਕਰੀਤੇ ਤਾਂ ਮਈ ਮਹੀਨੇ ‘ਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਬਾਰਿਸ਼ ਦਸਤਕ ਦੇ ਰਹੀ ਹੈ ਅਤੇ ਕਦੇ ਕਦੇ ਸਵੇਰੇ ਅਤੇ ਦੇਰ ਰਾਤ ਸਮੇਂ ਹਲਕੀ ਠੰਡ ਦਾ ਅਹਿਸਾਸ ਵੀ ਹੋ ਰਿਹਾ ਹੈ। ਇਸਦੀ ਇੱਕ ਵਜ੍ਹਾ ਪੱਛਮੀ ਚੱਕਰਵਾਤ ਦਾ ਵਾਰ ਵਾਰ ਸਰਗਰਮ ਹੋਣਾ ਵੀ ਦੱਸਿਆ ਗਿਆ ਹੈ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਇਸ ਵਾਰ ਮਈ 2020 ਨਵਾਂ ਇਤਿਹਾਸ ਰਚਣ ਦੇ ਵੱਲ ਵੱਧ ਰਿਹਾ ਹੈ। ਮਈ ਮਹੀਨੇ ‘ਚ ਜ਼ਿਆਦਾ ਤਾਪਮਾਨ 36 ਤੋਂ 39 ਡਿਗਰੀ ਸੈਲਸੀਅਸ ਦੇ ਵਿੱਚ ਰਹਿੰਦਾ ਹੈ ਅਤੇ ਬਾਰਿਸ਼ 20 ਮਿਲੀਮੀਟਰ ਤੱਕ ਹੀ ਹੁੰਦੀ ਹੈ ਪਰ ਇਸ ਵਾਰ ਤਾਪਮਾਨ ਪਿਛਲੇ ਸਾਲ ਮਈ ਮਹੀਨੇ ਦੀ ਤੁਲਨਾ ‘ਚ ਘੱਟ ਹੀ ਰਿਹਾ ਜਦੋਂ ਕਿ ਅਜੇ ਤੱਕ ਇਸ ਚਾਲੂ ਮਹੀਨੇ ਦੇ ਦੌਰਾਨ 34 ਮਿਲੀਮੀਟਰ ਬਾਰਿਸ਼ ਰਿਕਾਰਡ ਹੋ ਚੁੱਕੀ ਹੈ।

SIDHU MOOSE WALA ਫਸਿਆ ਕਸੂਤਾ , POLICE ਨੇ ਕੱਸਿਆ ਸ਼ਿਕੰਜਾ, ਜੇਲ੍ਹ ਦੀ ਖਾਣੀ ਪਊ ਹਵਾ! D5 Channel Punjabi

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਇੰਚਾਰਜ਼ ਡਾ . ਪ੍ਰਭਜੋਤ ਕੌਰ ਨੇ ਸਮੇਂ ਦੇ ਬਦਲੇ ਮਿਜਾਜ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪਿਛਲੇ ਸਾਲ 2019 ‘ਚ ਮਈ ਮਹੀਨੇ ਦੇ ਦੌਰਾਨ ਨਾਰਮਲ 23 ਮਿਲੀਮੀਟਰ ਬਾਰਿਸ਼ ਰਿਕਾਰਡ ਹੋਈ ਸੀ। 18 ਮਈ 1970 ਦੀ ਗੱਲ ਕਰੀਏ ਤਾਂ ਉਸ ਸਮੇਂ ਜ਼ਿਆਦਾ ਤਾਪਮਾਨ 44.7 ਡਿਗਰੀ ਸੈਲਸੀਅਸ ਸੀ। 18 ਮਈ 2020 ਦੀ ਗੱਲ ਕਰੀਏ ਤਾਂ ਜ਼ਿਆਦਾ ਤਾਪਮਾਨ 38.4 ਡਿਗਰੀ ਸੈਲਸੀਅਸ ਰਿਹਾ। ਆਉਣ ਵਾਲੇ 24 ਘੰਟੇ ‘ਚ ਸਥਾਨਕ ਨਗਰੀ ‘ਚ ਮੌਸਮ ਦਾ ਮਿਜਾਜ ਖੁਸ਼ਕ ਹੀ ਬਣਿਆ ਰਹਿਣ ਦੀ ਸੰਭਾਵਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button