PunjabTop News

ਰਜਿਸਟਰੀ ਦੇ ਲਈ ਤਹਿਸੀਲਦਾਰ ਸਣੇ 28 ਲੋਕਾਂ ਨੂੰ ਦਿੱਤੀ ਰਿਸ਼ਵਤ! ਸਾਬਕਾ ਕ੍ਰਿਕਟਰ ਨੇ ਲਾਏ ਗੰਭੀਰ ਦੋਸ਼

ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸਾਬਕਾ ਕ੍ਰਿਕਟਰ ਪੁਲਕਿਤ ਨੇ ਸੋਸ਼ਲ ਮੀਡੀਆ ‘ਤੇ ਰਿਸ਼ਵਤਖੋਰੀ ਦਾ ਗੰਭੀਰ ਦੋਸ਼ ਲਗਾਇਆ ਹੈ। ਆਪਣੀ ਪੋਸਟ ਵਿੱਚ ਪੁਲਕਿਤ ਨੇ ਦਾਅਵਾ ਕੀਤਾ ਕਿ ਉਸਨੂੰ ਆਪਣੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਤਹਿਸੀਲਦਾਰ ਸਣੇ 28 ਲੋਕਾਂ ਨੂੰ ਰਿਸ਼ਵਤ ਦੇਣੀ ਪਈ। ਉਸ ਨੇ ਪੂਰੇ ਮਾਮਲੇ ਨੂੰ “ਇਨਵੈਸਟਮੈਂਟ ਕ੍ਰਾਈਮ” ਦੱਸਦਿਆਂ ਹੋਇਆਂ “ਸ਼ੇਮਫੁੱਲ” ਵੀ ਲਿਖਿਆ।

ਇਸ ਪੋਸਟ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਸਦਾ ਐਕਸ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਸੀ, ਜਿਸ ਨਾਲ ਇਹ ਮੁੱਦਾ ਹੋਰ ਵੀ ਵਧ ਗਿਆ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਜ਼ਮੀਨ ਕਿਸ ਖੇਤਰ ਵਿੱਚ ਖਰੀਦੀ ਗਈ ਸੀ। ਪੁਲਕਿਤ ਨੇ ਆਪਣੀ ਪੋਸਟ ਵਿੱਚ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ। ਇਸ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਰਾਜਨੀਤਿਕ ਬਹਿਸ ਛੇੜ ਦਿੱਤੀ ਹੈ।

ਉਸਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ ਕਿ ਉਸਨੂੰ ਪੰਜਾਬ ਵਿੱਚ ਜ਼ਮੀਨ ਦੇ ਇੱਕ ਟੁਕੜੇ ਦੀ ਰਜਿਸਟਰੀ ਕਰਵਾਉਣ ਲਈ ਤਹਿਸੀਲਦਾਰ ਸਮੇਤ 28 ਲੋਕਾਂ ਨੂੰ ਰਿਸ਼ਵਤ ਦੇਣੀ ਪਈ। ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸਨੇ ਜ਼ਮੀਨ ਕਿੱਥੋਂ ਖਰੀਦੀ ਸੀ।

ਉੱਥੇ ਹੀ ਜਲੰਧਰ ਲਈ ‘ਆਪ’ ਦੇ ਸੋਸ਼ਲ ਮੀਡੀਆ ਇੰਚਾਰਜ ਪ੍ਰਿੰਸ ਸ਼ਰਮਾ ਨੇ ਆਪਣੇ ਐਕਸ ਹੈਂਡਲ ‘ਤੇ ਲਿਖਿਆ, “ਇਹ ਨੈਰੇਟਿਵ ਜ਼ੋਰਾਂ-ਸ਼ੋਰਾਂ ਫੈਲਾਇਆ ਜਾ ਰਿਹਾ ਹੈ, ਪਰ ਤੱਥ ਇਸਦਾ ਸਮਰਥਨ ਨਹੀਂ ਕਰਦੇ। ਕ੍ਰਿਕਟਰ ਪੁਲਕਿਤ ਸ਼ਰਮਾ ਨੇ ਖੁਦ ਆਪਣਾ ਐਕਸ (ਟਵਿੱਟਰ) ਅਕਾਊਂਟ ਡਿਲੀਟ ਕੀਤਾ – ਇਹ ਸਰਕਾਰ ਨੇ ‘ਸਸਪੈਂਡ’ ਨਹੀਂ ਕੀਤਾ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button