ਚਮਤਕਾਰ ! ਪਹਾੜੀ ਤੋਂ 500 ਫੁੱਟ ਹੇਠਾਂ ਡਿੱਗਣ ਤੋਂ ਬਾਅਦ ਵੀ ਬਚੀ ਬੱਚੇ ਦੀ ਜਾਨ
ਵਾਸ਼ਿੰਗਟਨ : ਕੈਨੇਡਾ ਨਿਵਾਸੀ ਭਾਰਤੀ ਮੂਲ ਦਾ 16 ਸਾਲਾ ਪਰਬਤਾਰੋਹੀ ਅਮਰੀਕਾ ਦੇ ਤਟੀ ਸੂਬੇ ਓਰੇਗਨ ਦੀ ਸਭ ਤੋਂ ਉੱਚੀ ਪਹਾੜੀ ਸਿਖਰ ‘ਮਾਉਂਟ ਹੁਡ’ ਤੋਂ 500 ਫੁੱਟ ਡਿੱਗਣ ਤੋਂ ਬਾਅਦ ਵੀ ਚਮਤਕਾਰਿਕ ਤਰੀਕੇ ਨਾਲ ਬਚ ਗਿਆ। ਸਥਾਨਕ ਮੀਡੀਆ ਅਨੁਸਾਰ ਕੈਨੇਡਾ ਦੇ ਸਰੀ ਨਿਵਾਸੀ ਗੁਰਬਾਜ ਸਿੰਘ ਮੰਗਲਵਾਰ ਨੂੰ ਆਪਣੇ ਦੋਸਤਾਂ ਦੇ ਨਾਲ ਪਹਾੜੀ ਤੇ ਚੜ੍ਹ ਰਿਹਾ ਸੀ। ਉਸ ਦੌਰਾਨ ਬਰਫ ਤੋਂ ਉਸਦਾ ਪੈਰ ਫਿਸਲ ਗਿਆ ਅਤੇ ਉਹ ਪਹਾੜੀ ਦੇ ‘ਦ ਪੀਅਰਲੀ ਗੇਟਸ’ ਨਾਮਕ ਹਿੱਸੇ ਤੋਂ ‘ਡੇਵਿਲਸ ਕਿਚਨ’ ਖੇਤਰ ‘ਚ ਗਿਰ ਗਿਆ।
Bikram Majithia ਬਾਦਲਾਂ ਨੂੰ ਖ਼ਤਮ ਕਰਕੇ, Akali Dal ‘ਤੇ ਕਰੇਗਾ ਕਬਜ਼ਾ!,ਦੇਖੋ Video
ਗੁਰਬਾਜ ਇਸ ਖਤਰਨਾਕ ਹਾਦਸੇ ‘ਚ ਬੱਚ ਗਿਆ ਪਰ ਉਸਦੀ ਇੱਕ ਲੱਤ ਟੁੱਟ ਗਈ। ਬਚਾਅ ਅਤੇ ਤਲਾਸ਼ ਕਰਮਚਾਰੀਆਂ ਦੀ ਇੱਕ ਟੀਮ ਨੇ ਲੱਗਭੱਗ 10,500 ਫੁੱਟ ਦੀ ਉਚਾਈ ‘ਤੇ ਫਸੇ ਗੁਰਬਾਜ ਨੂੰ ਬਚਾਇਆ। ਇਸ ਮੁਹਿੰਮ ਵਿੱਚ ਕਾਫ਼ੀ ਸਮਾਂ ਲੱਗਿਆ। ‘ਮਾਉਂਟ ਹੁਡ’ ਅਮਰੀਕਾ ਦੇ ਓਰੇਗਨ ਪ੍ਰਾਂਤ ਦੀ ਸਭ ਤੋਂ ਉੱਚੀ ਪਹਾੜੀ ਹੈ। ਇਹ ਹਮੇਸ਼ਾ ਬਰਫ ਨਾਲ ਢਕੀ ਰਹਿੰਦੀ ਹੈ ਅਤੇ ਇੱਥੇ ਸੱਭ ਤੋਂ ਵੱਧ ਲੋਕ ਪਹਾੜੀ ‘ਤੇ ਚੜ੍ਹਨ ਲਈ ਆਉਂਦੇ ਹਨ।ਗੁਰਬਾਜ ਦੇ ਪਿਤਾ ਰਿਸ਼ਮਦੀਪ ਸਿੰਘ ਨੇ ਕਿਹਾ ਕਿ ਉਸਨੇ ਸੋਚਿਆ ਕਿ ਕਿਤੇ ਤਾਂ ਰੁਕ ਜਾਵੇਗਾ।
ਮਜੀਠੀਆ ਨੇ ਕੀਤਾ ਸਭ ਤੋਂ ਵੱਡਾ ਖੁਲਾਸਾ!, ‘4 ਹੋਰ ਅਕਾਲੀ ਆਗੂਆਂ ਦੇ ਹੋਣਗੇ ਕਤਲ’, ਰੌਂਗਟੇ ਖੜੇ ਹੋ ਜਾਣਗੇ
ਉਹ ਆਪਣੇ ਵੱਲੋਂ ਰੁਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੰਭਵ ਨਹੀਂ ਹੋਇਆ। ਉਹ ਇੰਨੀ ਤੇਜ਼ੀ ਨਾਲ ਗਿਰਿਆ ਕਿ ਆਪਣੇ ਆਪ ਨੂੰ ਰੋਕ ਨਹੀਂ ਪਾਇਆ। ਗੁਰਬਾਜ ਨੇ ਕਿਹਾ ਕਿ ਜਦੋਂ ਮੈਂ ਘਟਨਾ ਤੋਂ ਬਾਅਦ ਆਪਣੇ ਹੈਲਮੈਟ ਨੂੰ ਦੇਖਿਆ ਤਾਂ ਉਹ ਪੂਰੀ ਤਰ੍ਹਾਂ ਬੇਕਾਰ ਹੋ ਚੁੱਕਿਆ ਸੀ। ਮੈਂ ਬਹੁਤ ਭਾਗਸ਼ਾਲੀ ਹਾਂ। ਉਸਦਾਕਹਿਣਾ ਹੈ ਹੈਲਮੈਟ ਦੀ ਵਜ੍ਹਾ ਨਾਲ ਉਸਨੂੰ ਜ਼ਿਆਦਾ ਸੱਟ ਨਹੀਂ ਲੱਗੀ। ਪੋਰਟਲੈਂਡ ਸਥਿਤ ਇੱਕ ਹਸਪਤਾਲ ਵਿੱਚ ਉਸਦਾ ਆਪਰੇਸ਼ਨ ਕੀਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.