Breaking NewsD5 specialIndiaNewsPunjab

ਤਿੰਨ ਬੈਂਕਾਂ ਨੇ ਲਏ ਇਹ ਵੱਡੇ ਫੈਸਲੇ, ਦੇਸ਼ ਦੇ ਕਰੋੜਾਂ ਗ੍ਰਾਹਕਾਂ ‘ਤੇ ਹੋਵੇਗਾ ਅਸਰ

ਨਵੀਂ ਦਿੱਲੀ : ਬੀਤੇ ਕੁਝ ਦਿਨਾਂ ‘ਚ ਦੇਸ਼ ਦੇ ਤਿੰਨ ਵੱਡੇ ਬੈਕਾਂ ਨੇ ਕੁਝ ਅਹਿਮ ਫੈਸਲੇ ਲਏ ਹਨ। ਇਹ ਤਿੰਨ ਬੈਂਕ ਪ੍ਰਾਈਵੇਟ ਸੈਕਟਰ ਦੇ ਆਈਸੀਆਈਸੀਆਈ, ਕੋਟਕ ਮਹਿੰਦਰਾ ਅਤੇ ਸਰਕਾਰੀ ‘ਚ ਬੈਂਕ ਆਫ ਬੜੌਦਾ (BoB) ਹਨ। ਇਨ੍ਹਾਂ ਫੈਸਲਿਆਂ ਦਾ ਕਰੋੜਾਂ ਗ੍ਰਾਹਕਾਂ ‘ਤੇ ਅਸਰ ਹੋਵੇਗਾ।

🔴 LIVE 🔴ਕਾਂਗਰਸ ਪ੍ਰਧਾਨ ਦੀ ਹਿੱਲੀ ਕੁਰਸੀ?ਖੜ੍ਹੀ ਹੋਈ ਬਗਾਵਤ,ਸਕੂਲ ‘ਤੇ ਕਾਲਜਾਂ ਨੂੰ ਲੈ ਕੈਪਟਨ ਦਾ ਵੱਡਾ ਐਲਾਨ

ਬੈਂਕ ਆਫ ਬੜੌਦਾ
ਪਬਲਿਕ ਸੈਕਟਰ ਦੇ ਬੈਂਕ ਆਫ ਬੜੌਦਾ ਨੇ ਆਪਣੇ ਨਵੇਂ ਗ੍ਰਾਹਕਾਂ ਲਈ ਕਰਜ਼ਿਆਂ ‘ਤੇ ਲਿਆ ਜਾਣ ਵਾਲਾ ਜੋਖਮ ਪ੍ਰੀਮੀਅਮ ਵਧਾ ਦਿੱਤਾ ਹੈ। ਜੇ ਤੁਸੀਂ ਸੌਖੀ ਭਾਸ਼ਾ ਵਿਚ ਸਮਝਦੇ ਹੋ ਤਾਂ ਨਵੇਂ ਗ੍ਰਾਹਕਾਂ ਲਈ ਬੈਂਕ ਆਫ਼ ਬੜੌਦਾ ਤੋਂ ਕਰਜ਼ਾ ਲੈਣਾ ਹੁਣ ਮਹਿੰਗਾ ਹੋਵੇਗਾ। ਇਸ ਤੋਂ ਇਲਾਵਾ ਬੈਂਕ ਨੇ ਉਧਾਰ ਦੇਣ ਦੇ ਮਾਮਲੇ ਵਿਚ ਵਧੀਆ ਕ੍ਰੈਡਿਟ ਸਕੋਰ ਨੂੰ ਵੀ ਸ਼ਾਮਲ ਕੀਤਾ ਹੈ। ਇਸਦਾ ਅਰਥ ਇਹ ਹੈ ਕਿ ਜਿਸ ਦਾ ਕ੍ਰੈਡਿਟ ਸਕੋਰ ਵਧੀਆ ਹੋਵੇਗਾ ਉਸ ਗ੍ਰਾਹਕਾਂ ਨੂੰ ਘੱਟ ਵਿਆਜ ਦਰ ‘ਤੇ ਜ਼ਿਆਦਾ ਲੋਨ ਮਿਲੇਗਾ। ਦੂਜੇ ਪਾਸੇ ਜੇਕਰ ਕ੍ਰੈਡਿਟ ਸਕੋਰ ਵਧੀਆ ਨਾ ਹੋਇਆ ਤਾਂ ਲੋਨ ਦੀ ਵਿਆਜ ਦਰ ਜ਼ਿਆਦਾ ਹੋਵੇਗੀ।

ਸਵੇਰੇ-ਸਵੇਰੇ ਮੁੱਖ ਮੰਤਰੀ ਲਈ ਵੱਡੀ ਖਬਰ || Captain Amarinder Singh

ਨਿੱਜੀ ਖੇਤਰ ਦੇ ਬੈਂਕ ICICI ਦਾ ਫ਼ੈਸਲਾ
ਨਿੱਜੀ ਖੇਤਰ ਦੇ ਆਈ.ਸੀ.ਆਈ.ਸੀ.ਆਈ. ਬੈਂਕ ਨੇ ਕਿਸਾਨਾਂ ਨੂੰ ਕਰਜ਼ੇ ਦੇਣ ਲਈ ਇਕ ਵਿਲੱਖਣ ਪਹਿਲ ਕੀਤੀ ਹੈ। ਦਰਅਸਲ ਬੈਂਕ ਸੈਟੇਲਾਈਟ ਜ਼ਰੀਏ ਲਈਆਂ ਗਈਆਂ ਖੇਤਾਂ ਦੀਆਂ ਤਸਵੀਰਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਕਿਸਾਨਾਂ ਨੂੰ ਕਰਜ਼ਾ ਦੇ ਰਿਹਾ ਹੈ। ਬੈਂਕ ਅਨੁਸਾਰ ਇਸ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਦਾ ਸਹੀ ਮੁਲਾਂਕਣ ਹੋ ਸਕੇਗਾ ਅਤੇ ਨਾਲ ਹੀ ਕਰਜ਼ੇ ਨੂੰ ਮਨਜ਼ੂਰੀ ਦੇਣ ਵਿਚ ਘੱਟ ਸਮਾਂ ਲੱਗੇਗਾ। ਇਹ ਤਕਨੀਕ ਕਿਸਾਨਾਂ ਦੇ ਕਰਜ਼ੇ ਦੀ ਹੱਦ ਵਧਾਉਣ ਵਿਚ ਸਹਾਇਤਾ ਕਰੇਗੀ। ਇਸੇ ਤਰ੍ਹਾਂ ਹਾਲ ਹੀ ਵਿਚ ਆਈ.ਸੀ.ਆਈ.ਸੀ.ਆਈ. ਹੋਮ ਫਾਈਨੈਂਸ (ਆਈ.ਸੀ.ਆਈ.ਸੀ.ਆਈ. ਐਚਐਫਸੀ) ਨੇ ਸੀਨੀਅਰ ਸਿਟੀਜ਼ਨਜ਼ ਲਈ ਵਿਸ਼ੇਸ਼ ਐਫ. ਡੀ. ਸਕੀਮ ਪੇਸ਼ ਕੀਤੀ ਹੈ। ਇਸ ਐਫ.ਡੀ. ਸਕੀਮ ਵਿਚ ਵਿਆਜ ਦੀਆਂ ਦਰਾਂ ਆਮ ਨਾਲੋਂ ਜ਼ਿਆਦਾ ਮਿਲ ਰਹੀਆਂ ਹਨ।

ਪ੍ਰਤਾਪ ਸਿੰਘ ਬਾਜਵਾ ਦਾ ਫੇਰ ਵੱਡਾ ਧਮਾਕਾ

ਕੋਟਕ ਮਹਿੰਦਰਾ ਬੈਂਕ ਦਾ ਫ਼ੈਸਲਾ
ਹੁਣ ਕੋਟਕ ਮਹਿੰਦਰਾ ਬੈਂਕ ਦੇ ਏ.ਟੀ.ਐਮ. ਤੋਂ ਪੈਸੇ ਕਢਵਾਉਣ ਲਈ ਡੈਬਿਟ ਕਾਰਡ ਦੀ ਵੀ ਜ਼ਰੂਰਤ ਨਹੀਂ ਹੋਏਗੀ। ਦਰਅਸਲ ਬੈਂਕ ਨੇ ਐਸ.ਬੀ.ਆਈ. ਦੀ ਤਰ੍ਹਾਂ ਕਾਰਡਲੈਸ ਕੈਸ਼ ਕਢਵਾਉਣ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਸਹੂਲਤ ਲਈ ਗ੍ਰਾਹਕਾਂ ਨੂੰ ਕੋਟਕ ਨੈਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਐਪ ਵਿਚ ਲਾਗਇਨ ਕਰਨਾ ਪਏਗਾ। ਰਜਿਸਟਰੀਕਰਣ ਦੀ ਪ੍ਰਕਿਰਿਆ ਇੱਥੇ ਹੀ ਪੂਰੀ ਹੋਵੇਗੀ। ਇਸ ਤੋਂ ਬਾਅਦ ਹੀ ਤੁਸੀਂ ਕੋਡ ਜੈਨਰੇਟ ਕਰਕੇ ਕਿਸੇ ਵੀ ਏ.ਟੀ.ਐਮ. ਤੋਂ ਕਾਰਡਲੈੱਸ ਕੈਸ਼ ਕਢਵਾ ਸਕੋਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button