PunjabTop News

12 ਮੰਗਾਂ ਮੰਨਣ ਦੇ ਬਾਵਜੂਦ ਅਸਤੀਫ਼ਿਆਂ ’ਤੇ ਅੜੀ ਐਕਸ਼ਨ ਕਮੇਟੀ

ਪੰਜਾਬ ਸਰਕਾਰ ਵਲੋਂ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਰੱਖੀਆਂ 14 ’ਚੋਂ 12 ਮੰਗਾਂ ਨੂੰ ਮੰਨਣ ਦਾ ਦਾਅਵਾ ਕੀਤਾ ਹੈ ਪਰ ਐਕਸ਼ਨ ਕਮੇਟੀ ਮੁੱਖ ਮੰਤਰੀ ਤੇ ਡੀ. ਜੀ. ਪੀ. ਪੰਜਾਬ ਦੇ ਅਸਤੀਫ਼ੇ ’ਤੇ ਅੜ ਗਈ ਹੈ। ਕਮੇਟੀ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਇਹ ਮੰਗਾਂ ਮੰਨਣ ਉਪਰੰਤ ਹੀ ਝੋਟੇ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਅੱਜ ਐਕਸ਼ਨ ਕਮੇਟੀ ਤੇ ਸਰਕਾਰ ਵਲੋਂ ਗਠਿਤ ਕੀਤੀ 3 ਮੈਂਬਰੀ ਸੀਨੀਅਰ ਆਈ. ਏ. ਐਸ. ਅਧਿਕਾਰੀਆਂ ਦੀ ਮੀਟਿੰਗ ਹੋਈ, ਜਿਸ ’ਚ ਐਕਸ਼ਨ ਕਮੇਟੀ ਨੂੰ 12 ਮੰਗਾਂ ਮੰਨਣ ਦਾ ਲਿਖਤੀ ਪੱਤਰ ਵੀ ਦਿੱਤਾ ਗਿਆ। ਉਪਰੰਤ ਐਕਸ਼ਨ ਕਮੇਟੀ ਦੀ ਵੱਖਰੀ ਮੀਟਿੰਗ ਹੋਈ, ਜਿਸ ਵਿਚ ਉਪਰੋਕਤ ਨਿਰਨਾ ਲਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button