NewsBreaking NewsD5 specialIndia

ਉਡ਼ਾਣ ‘ਚ ਦੇਰੀ ਹੋਣ ‘ਤੇ ਏਅਰ ਇੰਡੀਆ ਨੇ ਦਿੱਤਾ ਯਾਤਰੀਆਂ ਨੂੰ ਮੁਆਵਜ਼ਾ

ਨਵੀ ਦਿੱਲੀ : ਸਰਕਾਰੀ ਏਅਰਲਾਈਨਸ ਕੰਪਨੀ ਏਅਰ ਇੰਡੀਆ ਨੇ ਬੀਤੀ 28 ਮਈ ਨੂੰ ਲੰਦਨ ਤੋਂ ਮੁੰਬਈ ਦੀ ਫਲਾਇਟ ‘ਚ ਹੋਈ ਦੇਰੀ ਨੂੰ ਲੈ ਕੇ ਹਰ ਯਾਤਰੀ ਨੂੰ 47,700 ਰੁਪਏ ਦਾ ਮੁਆਵਜ਼ਾ ਦਿੱਤਾ ਹੈ। ਜਹਾਜ਼ ‘ਚ ਤਕਨੀਕੀ ਖਰਾਬੀ ਆਉਣ ਦੀ ਵਜ੍ਹਾ ਨਾਲ ਫਲਾਇਟ ਨੂੰ ਦੋ ਦਿਨ ਤੋੋਂ ਜ਼ਿਆਦਾ ਦਾ ਸਮਾਂ ਲੱਗ ਗਿਆ ਸੀ। ਪਹਿਲਾਂ ਤਾਂ ਕਪੰਨੀ ਨੇ ਦੁੱਖ ਜਤਾਉਂਦੇ ਹੋਏ ਕਿਸੇ ਤਰ੍ਹਾਂ ਦੀ ਜਵਾਬਦੇਹੀ ਲੈਣ ਤੋਂ ਮਨਾ ਕੀਤਾ ਸੀ ਪਰ ਬਾਅਦ ਵਿੱਚ ਉਸਨੇ ਮੁਆਵਜ਼ਾ ਦੇਣ ਦਾ ਕਦਮ ਚੁੱਕਿਆ।

Read Also ਅੰਮ੍ਰਿਤਸਰ ਤੋਂ ਲੰਡਨ ਲਈ ਏਅਰ ਇੰਡੀਆ ਨੇ ਭਰੀ ਪਹਿਲੀ ਉਡਾਣ

ਸਲਾਨਾ 700 ਕਰੋੜ਼ ਦੀ ਬਚਤ
ਇਹ ਮੁਆਵਜ਼ਾ ਯੂਰਪੀ ਸੰਘ ਦੇ ਨਿਯਮਾਂ ਮੁਤਾਬਕ ਦਿੱਤਾ ਗਿਆ ਹੈ। ਇਹ ਇੱਕ ਮਹੱਤਵਪੂਰਣ ਘਟਨਾਕ੍ਰਮ ਹੈ, ਕਿਉਂਕਿ ਭਾਰਤ ਵਿੱਚ ਜਹਾਜ਼ ਦੀ ਦੇਰੀ ਹੋਣ ‘ਤੇ ਕੁਝ ਯਾਤਰੀ ਮੁਆਵਜ਼ੇ ਦੀ ਮੰਗ ਕਰਦੇ ਹਨ। ਭਾਰਤੀ ਹਵਾਬਾਜ਼ੀ ਦੇ ਨਿਯਮਾਂ ਅਨੁਸਾਰ ਫਲਾਇਟ ਕੈਂਸਲ ਹੋਣ ਜਾਂ ਕੰਪਨੀ ਦੁਆਰਾ ਬੋਰਡਿੰਗ ਤੋਂ ਮਨਾ ਕਰਨ ‘ਤੇ ਮੁਆਵਜ਼ੇ ਦੇਣ ਦਾ ਕਦਮ ਚੁੱਕਿਆ ਹੈ। ਏਵੀਏਸ਼ਨ ਸੈਕਟਰ ਦੇ ਮਾਹਿਰਾਂ ਮੁਤਾਬਕ ਜਿਆਦਾਤਰ ਭਾਰਤੀ ਯਾਤਰੀ ਮੁਆਵਜ਼ੇੇ ਦੀ ਮੰਗ ਨਹੀਂ ਕਰਦੇ ਹਨ ਅਤੇ ਇਸਦੀ ਵਜ੍ਹਾ ਨਾਲ ਭਾਰਤ ਦੀ ਏਅਰਲਾਈਨ ਕੰਪਨੀ ਸਾਲਾਨਾ 10 ਕਰੋੜ਼ ਡਾਲਰ ( 700 ਕਰੋੜ਼ ਰੁਪਏ) ਬਚਾਉਂਦੀ ਹੈ।

ff541ee2ec3cab3d0578c6623e566bd0 768x552

ਕੰਪਨੀ ਨੇ ਜਵਾਬਦੇਹੀ ਲੈਣ ਤੋਂਂ ਕੀਤਾ ਸੀ ਇਨਕਾਰ
ਯਾਤਰੀਆਂ ਨੇ ਈ – ਮੇਲ ਕਰਕੇ ਜਦੋਂ ਇੰਡੀਅਨ ਏਅਰਲਾਈਨਸ ਤੋਂ ਮੁਆਵਜ਼ਾ ਮੰਗਿਆ ਸੀ, ਤਾਂ ਕੰਪਨੀ ਨੇ ਦੁੱਖ ਜਤਾਉਂਦੇ ਹੋਏ ਕਿਹਾ ਸੀ ਕਿ ਉਹ ਇਸਦੀ ਜਵਾਬਦੇਹੀ ਲੈਣ ‘ਚ ਸਮਰੱਥਾਵਾਨ ਨਹੀਂ ਹੈ। ਏਅਰ ਇੰਡੀਆ ਦੇ ਏਆਈ – 130 ਜਹਾਜ਼ ਨੇ ਤਕਨੀਕੀ ਖਰਾਬੀ ਦੀ ਵਜ੍ਹਾ ਨਾਲ 28 ਮਈ ਨੂੰ 49 ਘੰਟੇ ਦੀ ਦੇਰੀ ਨਾਲ ਉਡ਼ਾਣ ਭਰੀ ਸੀ।ਯੂਰਪੀ ਸੰਘ ਦੇ ਨਿਯਮ 261 / 2004 ਦੇ ਮੁਤਾਬਕ ਯੂਰਪ ਤੋਂਂ ਉਡ਼ਾਣ ਭਰਨ ਵਾਲਾ ਕੋਈ ਵੀ ਜਹਾਜ਼ ਜੇਕਰ ਆਪਣੇ ਸਮੇਂ ਤੋਂ ਤਿੰਨ ਘੰਟੇ ਤੋਂ ਜਿਆਦਾ ਦੇਰੀ ਨਾਲ ਪਹੁੰਚਦਾ ਹੈ ਤਾਂ ਕੰਪਨੀ ਨੂੰ ਹਰ ਯਾਤਰੀ ਨੂੰ 47,700 ਰੁਪਏ ਜੁਰਮਾਨਾ ਦੇਣ ਦਾ ਐਲਾਨ ਕੀਤਾ ਹੈ।

heathrow india boeing airport touching down london 1d300e26 d009 11e9 a264 bc92e50e5c68
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button