Breaking NewsD5 specialNewsPunjab

ਪਤੀ ਨੇ ਖੋਲ੍ਹਿਆ ਬੈੱਡ ਦਾ ਬਾਕਸ ਤਾਂ ਵਿੱਚ ਪਈ ਸੀ ਗਲੇ ਤੋਂ ਵੱਢੀ ਹੋਈ ਲਾਸ਼ (ਵੀਡੀਓ)

ਫਿਰੋਜ਼ਪੁਰ : ਫਿਰੋਜ਼ਪੁਰ ਦੇ ਬਸਤੀ ਟੈਂਕਾਂ ਵਾਲੀ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋ ਕਰੀਬ 26 ਸਾਲਾ ਇਕ ਵਿਆਹੁਤਾ ਦੀ ਬੈੱਡ ਦੇ ਬਾਕਸ ਚੋਂ ਖੂਨ ਨਾਲ ਲੱਥ-ਪੱਥ ਲਾਸ਼ ਮਿਲੀ। ਜਾਣਕਾਰੀ ਮੁਤਾਬਕ ਮ੍ਰਿਤਕ ਪੂਜਾ ਦੇ ਮੂੰਹ ‘ਚ ਕੱਪੜਾ ਪਾ ਕੇ ਨੱਕ ਅਤੇ ਹੱਥ ਬਨ੍ਹ ਕੇ ਕਤਲ ਕੀਤਾ ਗਿਆ, ਉਧਰ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ ਕੰਮ ਤੋਂ ਘਰ ਆਇਆ ਤਾਂ ਉਸ ਨੇ ਦੇਖਆ ਕਿ ਘਰ ਦਾ ਦਰਵਾਜ਼ਾ ਲੱਗਿਆ ਹੋਇਆ ਸੀ।

Read Also ਵਿਆਹ ਨੂੰ ਅਜੇ ਹੋਏ ਸਨ ਪੰਜ ਦਿਨ , ਪਰ ਪਤੀ ਦੀ ਥਾਂ ਘਰ ਆਈ ਲਾਸ਼

ਜਿਸ ਤੋਂ ਬਾਅਦ ਘਰ ਵਿੱਚ ਪਤਨੀ ਵੀ ਮੌਜੂਦ ਨਹੀਂ ਸੀ ਜਦੋਂ ਉਸ ਦੀ ਭਾਲ ਕੀਤੀ ਗਈ ਤਾਂ ਬੈੱਡ ਵਿੱਚੋਂ ਲਾਸ਼ ਦੇਖ ਸਭ ਦੇ ਹੌਸ਼ ਉੱਡ ਗਏ।ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਕਤਲ ਦੀ ਅਸਲ ਵਜਾ ਕੀ ਹੈ ਤੇ ਇਹ ਕਤਲ ਕਿਉਂ ਤੇ ਕਿਸ ਵੱਲੋਂ ਕੀਤਾ ਗਿਆ ਇਹ ਤਾਂ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਫ ਹੋ ਪਾਏਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button