D5 specialIndiaNewsPunjab

ਜਗਮੇਲ ਕਤਲ ਕੇਸ ਦੀ ਤਿੰਨ ਮਹੀਨਿਆਂ ਅੰਦਰ ਹੋਵੇਗੀ ਜਾਂਚ-ਕੈਪਟਿਨ ਅਮਰਿੰਦਰ ਸਿੰਘ

ਪੰਜਾਬ ਦੇ ਮੁੱਖ ਮੰਤਰੀ ਕੈਪਟਿਨ ਅਮਰਿੰਦਰ ਸਿੰਘ ਨੇ ਮ੍ਰਿਤਕ ਜਗਮੇਲ ਸਿੰਘ ਦੀ ਮੌਤ ਦੇ ਲਈ ਜੋ ਲੋਕ ਵੀ ਜ਼ਿੰਮੇਵਾਰ ਹਨ ਉਹਨਾਂ ਖਿਲਾਫ਼ ਤਿੰਨ ਮਹੀਨਿਆਂ ਅੰਦਰ ਜਾਂਚ ਤੇ ਟਰਾਇਲ ਕਰਨ ਦੇ ਸੀ.ਐਸ. ਅਤੇ ਡੀਜੀਪੀ ਨੂੰ ਆਦੇਸ਼ ਦਿੱਤੇ ਹਨ।ਉਹਨਾਂ ਨੇ ਕਿਹਾ ਕਿ ਮੇਰੇ ਲਈ ਹਰ ਵਰਗ ਦੇ ਲੋਕ ਖ਼ਾਸ ਹਨ| ਉਨ੍ਹਾਂ ਨਾਲ ਹੁੰਦੀ ਧੱਕੇਸ਼ਾਹੀ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਜਗਮੇਲ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਇਸਨੂੰ ਵੀ ਦੇਖੋ….. ਦਲਿਤ ਕਾਂਡ ‘ਚ ਸਰਕਾਰ ਨੇ ਕੀਤਾ ਐਲਾਨ |

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਪੁਲਿਸ ਨੇ 4 ਮੁਲਜ਼ਮਾਂ ਨੂੰ ਗਿਫ਼ਤਾਰ ਕਰ ਲਿਆ ਹੈ |ਮੁਲਜ਼ਮਾਂ ਵਿਰੁੱਧ ਲਹਿਰਾ ਪੁਲਸ ਥਾਣੇ ‘ਚ ਆਈ.ਪੀ.ਸੀ. ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਜਾ ਚੁੱਕਾ ਹੈ। ਦੋਸ਼ੀਆਂ ਵਿਰੁੱਧ ਅਗਵਾ, ਗਲਤ ਢੰਗ ਨਾਲ ਹਿਰਾਸਤ ‘ਚ ਰੱਖਣ ਅਤੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਰੋਕਣ) ਐਕਟ ਦੀਆਂ ਧਾਰਾਵਾਂ ਹੇਠ ਵੀ ਮਾਮਲਾ ਦਰਜ ਕੀਤਾ ਗਿਆ ਹੈ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button