Breaking NewsD5 specialNewsPoliticsPress ReleasePunjab

ਕੈਪਟਨ ਅੰਤਰਰਾਸ਼ਟਰੀ ਨਸ਼ੇ ਤਸਕਰੀ ਦੇ ਕੇਸ ‘ਚ ਆਪਣੇ ਕਾਂਗਰਸੀ ਆਗੂਆਂ ਖਿਲਾਫ ਵੀ ਕਰਨ ਕਾਰਵਾਈ :: ਮਨਵਿੰਦਰ ਸਿੰਘ ਗਿਆਸਪੁਰਾ

ਨਸ਼ੇ ਦੇ ਧੰਦੇ ‘ਚ ਪੁਲਿਸ ਦੀ ਮਿਲੀਭੁਗਤ ਮੁੱਖ ਮੰਤਰੀ ਦੀ ਨਿਲਾਇਕੀ, ਕੈਪਟਨ ਤੁਰੰਤ ਅਸਤੀਫਾ ਦੇਣ : ਮਨਵਿੰਦਰ ਸਿੰਘ ਗਿਆਸਪੁਰਾ
ਆਪਣੇ ਸਲਾਹਕਾਰ ਅੰਕਿਤ ਬਾਂਸਲ ਦੇ ਨਾਮ ਉਤੇ ਕੈਪਟਨ ਹੁਣ ਕਿਉਂ ਹਨ ਚੁੱਪ
ਅਕਾਲੀ ਵੱਲੋਂ ਸ਼ੁਰੂ ਕੀਤੇ ਨਸ਼ਾ ਤਸ਼ਕਰੀ ਦੇ ਕਾਰੋਬਾਰ ਦੀ ਵਾਂਗਡੋਰ ਹੁਣ ਕਾਂਗਰਸੀਆਂ ਦੇ ਹੱਥ

ਚੰਡੀਗੜ੍ਹ:ਆਮ ਆਦਮੀ ਪਾਰਟੀ ਨੇ ਗੁਰਦੀਪ ਸਿੰਘ ਰਾਣੋ ਦੇ ਨਸ਼ੇ ਧੰਦੇ ਵਿੱਚ ਸ਼ਾਮਲ ਪੁਲਿਸ ਅਫਸਰਾਂ ਨੂੰ ਮੁਅੱਤਲ ਕਰਨ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਆਪਣੇ ਕਾਂਗਰਸੀ ਆਗੂਆਂ ਵਿਰੁਧ ਕਾਰਵਾਈ ਕਰਨ ਤੋਂ ਕਿਉਂ ਚੁੱਪ ਹਨ? ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਬੀਤੇ ਦਿਨੀਂ ਸਾਡੇ ਵੱਲੋਂ ਸਰਪੰਚ ਗੁਰਦੀਪ ਸਿੰਘ ਰਾਣੋ ਕੇਸ ਸਬੰਧੀ ਕਈ ਅਹਿਮ ਖੁਲਾਸਾ ਕੀਤਾ ਗਿਆ ਸੀ ਕਿ ਇਸ ਮਾਮਲੇ ਵਿੱਚ ਪੁਲਿਸ ਦੇ ਕਈ ਅਫਸਰ ਸ਼ਾਮਲ ਹਨ। ਜਿਸ ਉਤੇ ਹੁਣ ਸਰਕਾਰ ਨੇ ਪੁਲਿਸ ਅਫਸਰਾਂ ਨੂੰ ਮੁਅੱਤਲ ਕਰਕੇ ਸਾਡੇ ਵੱਲੋਂ ਪੇਸ਼ ਕੀਤੇ ਤੱਥਾਂ ਉਤੇ ਮੋਹਰ ਲਗਾ ਦਿੱਤੀ ਹੈ।

BREAKING_ਲਓ ਫਿਰ ਤੋੜਤੇ ਕਿਸਾਨਾਂ ਨੇ ਬੈਰੀਕੇਡ !ਪਾਤਾ ਟਰੈਕਟਰਾਂ ਨਾਲ ਗਾਹ !ਦੇਖਦੀ ਰਹਿ ਗਈ ਪੁਲਿਸ ਤੇ ਸਰਕਾਰ !

ਉਨ੍ਹਾਂ ਕਿ ਕਿਹਾ ਕਿ ਇਸ ਮਾਮਲੇ ਵਿੱਚ ਅਕਾਲੀ ਦਲ ਨੇ ਗੁਰਦੀਪ ਸਿੰਘ ਰਾਣੋ ਵਾਲਾ ਬੂਟਾ ਲਗਾਇਆ, ਜਿਸ ਨੂੰ ਕਾਂਗਰਸੀਆਂ ਨੇ ਸਿੰਜਿਆਂ ਜਿਸ ਕਰਕੇ ਇਹ ਆਪਣੇ ਨਸ਼ੇ ਦੇ ਧੰਦੇ ਵਿੱਚ ਵਧਿਆ ਅਤੇ ਫੁੱਲਿਆਂ। ਉਨ੍ਹਾਂ ਕਿਹਾ ਕਿ ਰਾਣੋ ਨਸ਼ਾ ਧੰਦੇ ਨਾਲ ਨਾਲ ਕੁੜੀਆਂ ਸਪਲਾਈ ਕਰਨ ਦਾ ਕਾਰੋਬਾਰ ਵੀ ਕਰਦਾ ਰਿਹਾ ਅਤੇ ਅਫਸਰਾਂ ਨੂੰ ਲੜਕੀਆਂ ਸਪਲਾਈ ਕਰਕੇ ਖੁਸ ਕਰਦਾ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹੁਣ 5 ਅਫਸਰਾਂ ਨੂੰ ਮੁਅੱਤਲ ਕੀਤਾ ਗਿਆ ਹੈ। ਜਿਸ ਵਿੱਚ ਪਰਮਰਾਜ ਸਿੰਘ ਉਮਰਾਨੰਗਲ ਆਈਪੀਐਸ ਅਫਸਰ, ਬਰਿੰਦਰ ਜੀਤ ਥਿੰਦ ਸਹਾਇਕ ਕਮਾਂਡਿਟ, ਸੇਵਾ ਸਿੰਘ ਮੱਲ੍ਹੀ ਜੋ ਐਸਪੀ ਫਰੀਦਕੋਟ, ਪਰਮਿੰਦਰ ਸਿੰਘ ਡੀਅਸਪੀ, ਕਰਨ ਸ਼ੇਰ ਸਿੰਘ ਡੀਐਸਪੀ ਫਤਿਹਗੜ੍ਹ ਸਾਹਿਬ ਨੂੰ ਮੁਅੱਤਲ ਕੀਤਾ ਜਾਣਾ ਸਿਰਫ ਗਰਦਾ ਝਾੜਨਾ ਹੈ।

ਖੂੰਡੇ ਵਾਲੇ ਬਾਬੇ ਨੇ ਦਿੱਤੀ ਸਰਕਾਰ ਨੂੰ ਸਿੱਧੀ ਚਿਤਾਵਨੀ !ਕਹਿੰਦਾ ਲੱਖਾ ਸਿਧਾਣਾ ਬਾਰਡਰ ‘ਤੇ ਆਊਗਾ, ਹੱਥ ਲਾਕੇ ਦਿਖਾਓ!

ਉਨ੍ਹਾਂ ਮੰਗ ਕੀਤੀ ਕਿ ਇਸ ਕਾਲੇ ਧੰਦੇ ਵਿੱਚ ਸ਼ਾਮਲ ਪੁਲਿਸ ਅਫਸਰਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਕੇ ਜੇਲ੍ਹ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਨੇ ਪੁਲਿਸ ਅਫਸਰਾਂ ਨੂੰ ਤਾਂ ਮੁਅੱਤਲ ਕਰ ਦਿੱਤਾ ਪਰ ਆਪਣੇ ਨਜ਼ਦੀਕੀ ਕਾਂਗਰਸੀ ਆਗੂਆਂ ਖਿਲਾਫ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜਦੋਂ ਸਾਹਮਣੇ ਆਇਆ ਸੀ ਤਾਂ ਉਸ ਸਮੇਂ ਮੁੱਖ ਮੰਤਰੀ ਦੇ ਸਲਾਹਕਾਰ ਅੰਕਿਤ ਬਾਂਸਲ ਦਾ ਨਾਮ ਵੀ ਸਾਹਮਣੇ ਆਇਆ ਸੀ, ਪ੍ਰੰਤੂ ਮੁੱਖ ਮੰਤਰੀ ਉਨ੍ਹਾਂ ਵਿਰੁੱਧ ਕੋਈ ਵੀ ਕਾਰਵਾਈ ਕਰਨ ਦੀ ਬਜਾਏ ਚੁੱਪ ਹਨ।

BREAKING_ਭਾਰਤ ਬੰਦ ਦੇ ਐਲ਼ਾਨ ਤੋ ਡਰੀ ਸਰਕਾਰ !ਸੱਦ ਲਈ ਵੱਡੀ ਮੀਟਿੰਗ! ਹੋ ਸਕਦਾ ਹੱਲਕਿਸਾਨਾਂ ਦੇ ਚਿਹਰੇ ’ਤੇ ਆਈ ਰੌਣਕ!

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚੋਂ 4 ਦਿਨਾਂ ਵਿੱਚ ਨਸ਼ਾ ਖਤਮ ਕਰਨ ਦੀ ਸ੍ਰੀ ਗੁਟਕਾ ਸਾਹਿਬ ਹੱਥ ਵਿੱਚ ਫੜ੍ਹਕੇ ਸਹੁੰ ਚੁੱਕੀ ਸੀ। ਪਰ ਮੁੱਖ ਮੰਤਰੀ ਦੀ ਕੁਰਸੀ ਉਤੇ ਬੈਠਦੇ ਹੀ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਸ਼ਾ ਖਤਮ ਕਰਨ ਵਿੱਚ ਫੇਲ੍ਹ ਸਿੱਧ ਹੋਏ ਹਨ ਉਹ ਆਪਣੇ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਤੁਰੰਤ ਮੁੱਖ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button