Breaking NewsD5 specialNewsPoliticsPunjab

ਏ.ਡੀ.ਜੀ.ਪੀ. ਵਰਿੰਦਰ ਕੁਮਾਰ ਅਤੇ ਅਨੀਤਾ ਪੁੰਜ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ

ਚੰਡੀਗੜ੍ਹ  : ਏ.ਡੀ.ਜੀ.ਪੀ. ਇੰਟੈਲੀਜੈਂਸ ਪੰਜਾਬ ਵਰਿੰਦਰ ਕੁਮਾਰ ਅਤੇ ਏ.ਡੀ.ਜੀ.ਪੀ-ਕਮ-ਡਾਇਰੈਕਟਰ ਪੰਜਾਬ ਪੁਲਿਸ ਅਕਾਦਮੀ ਫਿਲੌਰ ਅਨੀਤਾ ਪੁੰਜ ਨੂੰ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਆਜਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ 13 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਕੰਵਲਦੀਪ ਸਿੰਘ ਜਾਇੰਟ ਡਾਇਰੈਕਟਰ ਆਈ.ਵੀ.ਸੀ. ਅਤੇ ਐਸ.ਯੂ. ਵਿਜੀਲੈਂਸ ਬਿਓਰੋ ਪੰਜਾਬ, ਹਰਗੋਬਿੰਦ ਸਿੰਘ ਏ.ਆਈ.ਜੀ. ਵਿਜੀਲੈਂਸ ਬਿਓਰੋ ਪੰਜਾਬ ਐਸ.ਏ.ਐਸ. ਨਗਰ ਅਤੇ ਕੁਲਵੰਤ ਰਾਏ ਐਸ.ਪੀ., ਪੀ.ਬੀ.ਆਈ, ਓ.ਸੀ. ਸ਼੍ਰੀ ਮੁਕਤਸਰ ਸਾਹਿਬ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

🔴 LIVE 🔴ਪੂਰੇ ਪੰਜਾਬ ‘ਚ ਕਰਫ਼ਿਊ ਦਾ ਐਲਾਨ ਦੇਖੋ ਕਦੋਂ ਤੋਂ ਕਦੋਂ ਤੱਕ ਰਹੇਗਾ ਕਰਫ਼ਿਊ ਬਣਾਏ ਗਏ ਨਿਯਮ

ਬੁਲਾਰੇ ਨੇ ਦੱਸਿਆ ਕਿ ਇੰਦਰਪਾਲ ਸਿੰਘ ਇੰਸਪੈਕਟਰ ਵਿਜੀਲੈਂਸ ਬਿਓਰੋ ਮੁੱਖ ਦਫਤਰ ਐਸ.ਏ.ਐਸ ਨਗਰ, ਲਖਵਿੰਦਰ ਸਿੰਘ ਇੰਸਪੈਕਟਰ ਪੋਵਿਜਨਿੰਗ ਵਿੰਗ ਪੰਜਾਬ, ਚੰਡੀਗੜ੍ਹ, ਸ਼ਿਵ ਕੁਮਾਰ ਇੰਸਪੈਕਟਰ, ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ, ਕਮਲਜੀਤ ਇੰਸਪੈਕਟਰ, 80 ਬਟਾਲੀਅਨ ਪੀ.ਏ.ਪੀ ਜਲੰਧਰ, ਕੁਲਦੀਪ ਸਿੰਘ ਸਬ ਇੰਸਪੈਕਟਰ, ਆਰਮਡ ਬਟਾਲੀਅਨ ਪੀ.ਏ.ਪੀ. ਜਲੰਧਰ, ਜਸਵੀਰ ਸਿੰਘ ਸਬ-ਇੰਸਪੈਕਟਰ, 7ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ, ਹਰਭਜਨ ਲਾਲ ਐਸ.ਆਈ ਓਪਰੇਸ਼ਨਲ ਸਟਾਫ ਬਠਿੰਡਾ, ਬੂਟਾ ਸਿੰਘ ਏ.ਐਸ.ਆਈ. ਭਰਤੀ ਟਰੇਨਿੰਗ ਸੈਂਟਰ ਪੀ.ਏ.ਪੀ. ਜਲੰਧਰ, ਸੁਖਦੇਵ ਸਿੰਘ ਏ.ਐਸ.ਆਈ. ਪੁਲਿਸ ਕੰਟਰੋਲ ਰੂਮ ਤਕਨੀਕੀ ਸਰਵਿਸਿਜ ਕਮਿਸ਼ਨਰੇਟ ਜਲੰਧਰ ਅਤੇ ਹਰਪਾਲ ਸਿੰਘ ਏ.ਐਸ.ਆਈ ਸਪੈਸ਼ਲ ਬ੍ਰਾਂਚ ਕਮਿਸ਼ਨਰੇਟ ਲੁਧਿਆਣਾ ਨੂੰ ਆਜਾਦੀ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

ਮੋਗਾ ਖਾਲਿਸਤਾਨੀ ਝੰਡਾ ਕਾਂਡ ਦੀ CCTV ਫੁਟੇਜ ਆਈ ਸਾਹਮਣੇ, ਦੇਖੋ ਕਿਵੇਂ ਵਾਰਦਾਤ ਨੂੰ ਦਿੱਤਾ ਅੰਜਾਮ

ਮੁੱਖ ਮੰਤਰੀ ਰਕਸ਼ਕ ਪਦਕ ਤੇ ਡਿਊਟੀ ਪ੍ਰਤੀ ਵਿਲੱਖਣ ਸੇਵਾ ਐਵਾਰਡ
ਉਨ੍ਹਾਂ ਅੱਗੇ ਦੱਸਿਆ ਕਿ ਸਵਰਨ ਸਿੰਘ ਏਐਸਆਈ (ਐਲਆਰ) ਨੂੰ ਮੁੱਖ ਮੰਤਰੀ ਰਕਸ਼ਕ ਪਦਕ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਦੀਪ ਗੋਇਲ, ਸੀਨੀਅਰ ਪੁਲਿਸ ਕਪਤਾਨ ਬਰਨਾਲਾ, ਬਲਵੰਤ ਕੌਰ, ਕਮਾਂਡੈਂਟ 13ਵੀਂ ਬਟਾਲੀਅਨ ਪੀਏਪੀ, ਸੁਖਵਿੰਦਰ ਸਿੰਘ, ਡੀਐਸਪੀ (ਪੀਬੀਆਈ) ਸਪੈਸ਼ਲ ਕ੍ਰਾਈਮ ਮੋਗਾ, ਜਗਦੀਸ਼ ਕੁਮਾਰ, ਡੀਐਸਪੀ (ਐਸਡੀ) ਫਾਜ਼ਿਲਕਾ, ਭੁਪਿੰਦਰ ਸਿੰਘ, ਇੰਸਪੈਕਟਰ ਇੰਟੈਲੀਜੈਂਸ ਵਿੰਗ, ਬਲਜੀਤ ਸਿੰਘ ਇੰਸਪੈਕਟਰ ਇੰਚਾਰਜ ਸੀਆਈਏ ਬਰਨਾਲਾ, ਕੌਰ ਸਿੰਘ ਇੰਸਪੈਕਟਰ (ਐਲਆਰ) ਇੰਚਾਰਜ ਸੀਆਈਏ ਮੁੱਖ ਦਫਤਰ ਫਿਰੋਜ਼ਪੁਰ, ਰਾਜੀਵ ਕੁਮਾਰ ਇੰਸਪੈਕਟਰ (ਐਲਆਰ) ਥਾਣਾ ਮਟੌਰ ਐਸਏਐਸਨਗਰ, ਸੁਖਬੀਰ ਸਿੰਘ ਸਬ ਇੰਸਪੈਕਟਰ (ਐਲਆਰ) ਇੰਟੈਲੀਜੈਂਸ ਵਿੰਗ ਅਤੇ ਨੀਰਜ ਕੁਮਾਰ ਇੰਸਪੈਕਟਰ 432 /ਬੀ.ਆਰ. ਨੂੰ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਮੁੱਖ ਮੰਤਰੀ ਮੈਡਲ ਦੇ ਸਨਮਾਨਿਤ ਕੀਤਾ ਜਾਵੇਗਾ।

ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਕੇਜਰੀਵਾਲ ਨੂੰ ਠੋਕਵਾਂ ਜਵਾਬ, ਮਿੰਟਾਂ ‘ਚ ਕਰਵਾਤੀ ਤਸੱਲੀ

ਡੀਜੀਪੀ ਵੱਲੋਂ ਸ਼ੁਭ ਕਾਮਨਾਵਾਂ
ਇਸੇ ਦੌਰਾਨ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਦਿਨਕਰ ਗੁਪਤਾ ਨੇ ਪੁਲਿਸ ਮੈਡਲ ਹਾਸਲ ਕਰਨ ਵਾਲੇ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀਆਂ ਸ਼ੁੱਭ ਇਛਾਵਾਂ ਅਤੇ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇੰਨਾਂ ਪੁਲਿਸ ਮੁਲਜ਼ਮਾਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਇਹ ਪੁਲਿਸ ਮੈਡਲਾਂ ਦੇ ਹੱਕਦਾਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button