NewsBreaking NewsD5 specialPunjab

ਸਾਬਕਾ SSP ਨੂੰ 11 ਦਿਨ ਰਿੜਕਿਆ, ਜੱਜ ਸਾਬ੍ਹ ਅੱਗੇ ਸਾਬਕਾ SSP ਨੇ ਮੰਗ ਰੱਖੀ (ਵੀਡੀਓ)

ਪਿਛਲੇ ਦਿਨੀਂ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤੇ ਬਹਿਬਲ ਗੋਲੀ ਕਾਂਡ ‘ਚ ਦੋਸ਼ੀ ਦਸੇ ਜਾ ਰਹੇ ਸਾਬਕਾ ਐਸ ਐਸ ਪੀ ਚਰਨਜੀਤ ਸਿੰਘ ਸਰਮਾਂ ਨੂੰ ਪਹਿਲਾਂ 8 ਦਿਨ ਅਤੇ ਬਾਅਦ ਚ 3 ਦਿਨਾਂ ਪੁਲਿਸ ਰਿਮਾਂਡ ਸਮਾਪਤ ਹੋਣ ਉਪਰੰਤ ਅੱਜ ਸਵੇਰੇ 10 ਵਜੇ ਦੇ ਕਰੀਬ ਹੀ ਮਾਨਯੋਗ ਅਦਾਲਤ ‘ਚ ਪੇਸ਼ ਕਰ ਦਿੱਤਾ ਗਿਆ ਹੈ। ਜਿਥੇ ਮਾਨਯੋਗ ਅਦਾਲਤ ਨੇ ਸਾਬਕਾ ਐਸ ਐਸ ਪੀ ਚਰਨਜੀਤ ਸਿੰਘ ਸ਼ਰਮਾਂ ਨੂੰ 14 ਦਿਨ ਲਈ ਨਾਇਕ ਹਿਰਾਸਤ ਤੇ ਭੇਜ ਦਿੱਤਾ ਹੈ। ਦੂਜੇ ਪਾਸੇ ਚਰਨਜੀਤ ਸ਼ਰਮਾ ਨੇ ਆਪਣੇ ਵਕੀਲ ਰਹੀ ਫਰੀਦਕੋਟ ਅਤੇ ਫਿਰੋਜ਼ਪੁਰ ਦੀ ਜੇਲ੍ਹ ‘ਚ ਨਾ ਭੇਜਣ ਲਈ ਅਰਜ਼ੀ ਦਿੱਤੀ ਸੀ।

Read Also ਸਾਬਕਾ SSP Charanjit Sharma ਦਾ ਰਿਮਾਂਡ ਖ਼ਤਮ, ਆ ਸਕਦੈ ਨਵਾਂ ਫ਼ੈਸਲਾ

ਜਿਸ ਦਾ ਸਰਕਾਰੀ ਪੱਖ ਨੇ ਜਵਾਬ ਬਣਾ ਕੇ ਮਾਨਯੋਗ ਅਦਾਲਤ ਨੂੰ ਦੇ ਦਿੱਤਾ ਸੀ ਉਪਰੰਤ ਮਾਨਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ ਫਿਲਹਾਲ ਫਰੀਦਕੋਟ ਦੀ ਮਾਡਰਨ ਜੇਲ੍ਹ ਚ ਭੇਜ ਦਿੱਤਾ ਹੈ। ਇਸ ਮੌਕੇ ਸਰਕਾਰੀ ਪੱਖ ਦੇ ਵਕੀਲ ਐਸ ਐਸ ਗਿੱਲ ਨੇ ਦੱਸਿਆ ਕਿ ਮਾਨਯੋਗ ਅਦਾਲਤ ਵਲੋ ਉਨ੍ਹਾਂ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਮੰਗ ਇਹ ਵੀ ਕੀਤੀ ਕਿ ਉਸ ਨੂੰ ਫਰੀਦਕੋਟ ਅਤੇ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਨਾ ਰੱਖਿਆ ਜਾਵੇ ਜਿਸ ਲਈ ਅਸੀਂ ਅੱਗੇ ਅਰਜ਼ੀ ਫਾਈਲ ਕੀਤੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button