Breaking NewsD5 specialInternationalNewsPunjab

ਹੁਸ਼ਿਆਰਪੁਰ ਦੀ 22 ਸਾਲਾ ਸਿੱਖ ਕੁੜੀ ਬਣੀ ਨਿਊਜ਼ੀਲੈਂਡ ‘ਚ ਏਅਰ ਫੋਰਸ ਦੀ ਅਫ਼ਸਰ

ਹੁਸ਼ਿਆਰਪੁਰ : ਪੰਜਾਬੀਆਂ ਦੀ ਇਕ ਵੱਖਰੀ ਕੌਮ ਹੈ, ਜੋ ਕਿ ਆਪਣੀ ਮਿਹਨਤ ਦੇ ਸਦਕਾ ਹਰ ਇਕ ਮੰਜ਼ਲ ਨੂੰ ਅਸਾਨੀ ਨਾਲ ਹਾਸ਼ਿਲ ਕਰ ਲੈਦੇ ਹਨ। ਜਿਸ ਕਰਕੇ ਦੇਸ਼ਾਂ-ਵਿਦੇਸ਼ ‘ਚ ਪੰਜਾਬੀ ਭਾਈਚਾਰੇ ਦੀ ਚੜ੍ਹਤ ਬਰਕਰਾਰ ਹੈ।ਹੁਣ ਸਿੱਖ ਭਾਈਚਾਰੇ ਲਈ ਇਕ ਹੋਰ ਨਿਊਜ਼ੀਲੈਂਡ ਤੋਂ ਖ਼ੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ,ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਮ ਨਗਰ ਢੇਹਾ ਦੀ ਰਹਿਣ ਵਾਲੀ 22 ਸਾਲਾ ਸਿੱਖ ਕੁੜੀ ਰਵਿੰਦਰਜੀਤ ਕੌਰ ਨੇ ਨਿਊਜ਼ੀਲੈਂਡ ਹਵਾਈ ਸੈਨਾ `ਚ ਭਰਤੀ ਹੋਈ ਹੈ, ਜੋ ਕਿ ਹਵਾਈ ਸੈਨਾ ‘ਚ ਪਹਿਲੀ ਸਿੱਖ ਮਹਿਲਾ ਬਤੌਰ ਭਰਤੀ ਹੋਈ ਹੈ। ਇਸ ਖ਼ਬਰ ਦੇ ਨਾਲ ਸਿੱਖ ਭਾਈਚਾਰੇ ‘ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Read Also ਮੋਗਾ ਦੀ ਕੁੜੀ ਨੇ ਅਮਰੀਕਾ ‘ਚ ਗੱਡੇ ਝੰਡੇ, ਬਣੀ ਜੱਜ

ਰਵਿੰਦਰਜੀਤ ਕੌਰ ਦਾ ਪਰਿਵਾਰ 1987 ‘ਚ ਨਿਊਜ਼ੀਲੈਂਡ ਚਲ੍ਹੇ ਗਏ ਸੀ , ਉੱਥੇ ਹੀ ਰਹਿ ਕੇ ਰਵਿੰਦਰਜੀਤ ਨੇ ਅਪਣੀ ਪੜ੍ਹਾਈ ਹਾਸ਼ਲ ਕੀਤੀ , ਤੇ ਅੱਜ ਇਹ ਮੁਕਾਮ ਹਾਸ਼ਿਲ ਕੀਤਾ। ਉੱਥੇ ਹੀ ਇਸ ਖ਼ਬਰ ਨਾਲ ਰਵਿੰਦਰਜੀਤ ਕੌਰ ਦੇ ਜੱਦੀ ਪਿੰਡ ਰਾਮ ਨਗਰ ਢੇਹਾ ‘ਚ ਪਾਰਵਿਰਇਕ ਮੈਬਰਾਂ ਨੇ ਮਿਠਾਈ ਵੰਡ ਕੇ ਖ਼ੁਸ਼ੀ ਜਾਹਿਰ ਕੀਤੀ ਹੈ। ਰਵਿੰਦਰਜੀਤ ਕੌਰ ਦੀ ਦਾਦੀ ਨੇ ਕਿਹਾ ਕਿ ਸਾਨੂੰ ਆਪਣੀ ਧੀ `ਤੇ ਬਹੁਤ ਮਾਣ ਹੈ, ਤੇ ਅਸੀ ਬਹੁਤ ਖ਼ੁਸ਼ ਹਾਂ। ਹਵਾਈ ਸੈਨਾ ‘ਚ ਭਰਤੀ ਹੋਣ ਨਾਲ ਜਿੱਥੇ ਸਿੱਖ ਭਾਈਚਾਰੇ ਨਾਂ ਰੌਸ਼ਨ ਕੀਤਾ ਹੈ ,ਉੱਥੇ ਉਹਨਾ ਲੋਕਾਂ ਲਈ ਵੀ ਸ਼ਬਕ ਹੈ ਜੋ ਲੜਕੀਆਂ ਨੂੰ ਬੋਝ ਸਮਝਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button