PunjabTop News

ਹਾਈਕੋਰਟ ਵੱਲੋਂ Simranjit Singh Bains ਨੂੰ ਨਹੀਂ ਮਿਲੀ ਕੋਈ ਰਾਹਤ

ਚੰਡੀਗੜ੍ਹ: ਹਾਈਕੋਰਟ ਨੇ ਜਬਰ-ਜਨਾਹ ਮਾਮਲੇ ‘ਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ ਪਟੀਸ਼ਨ ਉੱਤੇ  ਕੋਈ ਰਾਹਤ ਨਹੀਂ ਦਿੰਦੇ ਹਏ ਮਾਮਲੇ ਦੀ ਅਗਲੀ ਸੁਣਵਾਈ 4 ਜਨਵਰੀ 2023 ਨੂੰ ਤੈਅ ਕੀਤੀ ਹੈ।

ਸੁਣਵਾਈ ਦੌਰਾਨ ਹਾਈਕੋਰਟ ਦਾ ਕਹਿਣਾ ਹੈ ਕਿ 4 ਜਨਵਰੀ 2023 ਨੂੰ ਦੋਵੇਂ ਧਿਰਾਂ ਆਪਣੀ ਬਹਿਸ ਖਤਮ ਕਰਨ ਤਾਂ ਕਿ ਇਸ ਤੋਂ ਬਾਅਦ ਫੈਸਲਾ ਸੁਣਾਇਆ ਜਾ ਸਕੇ। ਹਾਈਕੋਰਟ ਨੇ ਸਿਮਰਜੀਤ ਸਿੰਘ ਬੈਂਸ ਨੂੰ ਜ਼ਮਾਨਤ ਪਟੀਸ਼ਨ ਉੱਤੇ ਕੋਈ ਰਾਹਤ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾ ਸਿਮਰਜੀਤ ਬੈਂਸ 22 ਅਗਸਤ ਨੂੰ ਪਟਿਆਲਾ ਵਿਖੇ ਮਾਣਹਾਨੀ ਮਾਮਲੇ ਵਿੱਚ ਪੇਸ਼ ਹੋਏ ਸਨ।

ਦੱਸ ਦੇਈਏ ਕਿ ਇਹ ਮਾਮਲਾ ਲੁਧਿਆਣਾ ਦੀ ਇਕ ਵਿਧਵਾ ਮਹਿਲਾ ਨਾਲ ਜਬਰ ਜਨਾਹ ਦਾ ਹੈ। ਮਹਿਲਾ ਨੇ ਸਿਮਰਜੀਤ ਬੈਂਸ ਉੱਤੇ ਜਬਰ ਜਨਾਹ ਦੇ ਇਲਜ਼ਾਮ ਲਗਾਏ ਸਨ। ਮਹਿਲਾ ਨੇ ਸਿਮਰਜੀਤ ਬੈਂਸ ਸਮੇਤ 7 ਲੋਕਾਂ ਇਲਜ਼ਾਮ ਲਗਾਏ ਸਨ ਇਸ ਤੋਂ ਬਾਅਦ ਜੁਲਾਈ 2021 ਵਿੱਚ ਲੁਧਿਆਣਾ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button