Breaking NewsD5 specialNewsPunjab

ਚੋਰਾਂ ਨੇ ਗੁਰਦੁਆਰੇ ਨੂੰ ਬਣਾਇਆ ਨਿਸ਼ਾਨਾ, ਸ਼ਰੇਆਮ ਦਿੱਤਾ ਵਾਰਦਾਤ ਨੂੰ ਅੰਜਾਮ (ਵੀਡੀਓ)

ਅੰਮ੍ਰਿਤਸਰ : ਤਸਵੀਰਾਂ ਅੰਮ੍ਰਿਤਸਰ ਦੇ ਵਿਕਾਸ ਨਗਰ ਇਲਾਕੇ ਦੀਆਂ ਨੇ ਜਿਥੇ ਤਿੰਨ ਅਣਪਛਾਤੇ ਵਿਅਕਤੀ ਗੁਰਦੁਆਰੇ ਚੋਂ ਗੋਲਕ ਚੁੱਕ ਕੇ ਫਰਾਰ ਹੋ ਗਏ। ਇਸੇ ਦੌਰਾਨ ਉਨ੍ਹਾਂ ਦੀ ਇਹ ਸਾਰੀ ਕਰਤੂਤ ਸੀਸੀਟੀਵੀ ‘ਚ ਕੈਦ ਹੋ ਗਈ, ਤਸਵੀਰਾਂ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕੀ ਕਿਵੇਂ ਇਹ ਵਿਅਕਤੀ ਗੁਰਦੁਆਰੇ ‘ਚ ਦਖਲ ਹੁੰਦੇ ਹਨ ਤੇ ਉਸ ਤੋਂ ਬਾਅਦ ਗੋਲਕ ਨੂੰ ਤੋੜਣਾ ਸ਼ੁਰੂ ਕਰ ਦਿੰਦੇ ਹਨ। ਕਾਫੀ ਸਮਾਂ ਮੁਸ਼ੱਕਤ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਦੇ ਕੁਝ ਵੀ ਹੱਥ ਨਹੀਂ ਲਗਦਾ ਤਾਂ ਉਹ ਗੋਲਕ ਨੂੰ ਚੁੱਕ ਕੇ ਹੀ ਨਾਲ ਲੈ ਜਾਂਦੇ ਹਨ।

Read Also ਮੁਸਲਮਾਨ ਨੇ ਗੁਰਦੁਆਰੇ ‘ਚ ਕੀਤਾ ਅਜਿਹਾ ਕਾਰਨਾਮਾ (ਵੀਡੀਓ)

ਉਧਰ ਇਸ ਮਾਮਲੇ ‘ਚ ਗੁਰਦੁਆਰੇ ਦੇ ਗ੍ਰੰਥੀ ਦਾ ਕਹਿਣਾ ਹੈ ਕਿ ਗੋਲਕ ‘ਚ ਤਕਰੀਬਨ 6 ਤੋਂ 7 ਹਜਾਰ ਰੁਪਇਆ ਸੀ ਜਿਸ ਨੂੰ ਲੈ ਕੇ ਤਿਨੋਂ ਬੰਦੇ ਫਰਾਰ ਹੋ ਗਏ। ਉੱਧਰ ਇਸ ਮਾਮਲੇ ‘ਚ ਏਐੱਸਆਈ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਸੀਸੀਟੀਵੀ ਚੈੱਕ ਕਰ ਲਏ ਗਏ ਨੇ ਤੇ ਅਣਪਛਾਤਿਆਂ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਗੁਰਦੁਆਰਿਆਂ ‘ਚ ਚੋਰੀ ਤੇ ਬੇਅਦਬੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ, ਅਜਿਹੇ ‘ਚ ਕਿਸ ਨੂੰ ਜਿੰਮੇਵਾਰ ਠਹਿਰਾਇਆ ਜਾਵੇ, ਪੁਲਿਸ ਵੀ ਇਸ ਮਾਮਲੇ ‘ਚ ਫੇਲ ਹੁੰਦੀ ਜਾਪਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button