Breaking NewsD5 specialIndiaInternationalNewsTop News

4 ਦਿਨਾਂ ਦੌਰੇ ‘ਤੇ ਜਮਾਇਕਾ ਪੁੱਜੇ ਰਾਸ਼ਟਰਪਤੀ RamNath Kovind, ਦਿੱਤੀ ਗਈ 21 ਤੋਪਾਂ ਦੀ ਸਲਾਮੀ

ਕਿੰਗਸਟਨ/ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣੇ ਚਾਰ ਦਿਨਾਂ ਦੇ ਦੌਰੇ ਦੌਰਾਨ ਜਮਾਇਕਾ ਪਹੁੰਚੇ। ਰਾਸ਼ਟਰਪਤੀ ਕੋਵਿੰਦ ਦਾ ਨਿੱਘਾ ਸਵਾਗਤ ਕਰਨ ਲਈ ਜਮਾਇਕਾ ਦੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੇਸ, ਜਮਾਇਕਾ ਦੇ ਗਵਰਨਰ-ਜਨਰਲ, ਕੈਬਨਿਟ ਦੇ ਮੈਂਬਰ, ਚੀਫ਼ ਆਫ਼ ਡਿਫੈਂਸ ਸਟਾਫ ਅਤੇ ਪੁਲਿਸ ਕਮਿਸ਼ਨਰ ਮੌਜੂਦ ਸਨ। ਇਸ ਦੌਰਾਨ, ਜਮਾਇਕਾ ਵਿੱਚ ਭਾਰਤੀ ਹਾਈ ਕਮਿਸ਼ਨਰ ਮਾਸਾਕੁਈ ਰੁੰਗਸੁੰਗ ਅਤੇ ਉਨ੍ਹਾਂ ਦੀ ਪਤਨੀ ਜਿੰਗਚਾਰਵਨ ਰੁੰਗਸੁੰਗ ਭਾਰਤੀ ਪੱਖ ਤੋਂ ਮੌਜੂਦ ਸਨ। ਕੋਵਿੰਦ 15 ਤੋਂ 21 ਮਈ ਤੱਕ ਜਮਾਇਕਾ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ (SVG) ਦੇ ਰਾਜ ਦੌਰੇ ‘ਤੇ ਹਨ। ਤੁਹਾਨੂੰ ਦੱਸ ਦਈਏ ਕਿ ਕਿਸੇ ਭਾਰਤੀ ਰਾਜ ਮੁਖੀ ਦੀ ਇਨ੍ਹਾਂ ਦੇਸ਼ਾਂ ਦੀ ਇਹ ਪਹਿਲੀ ਯਾਤਰਾ ਹੋਵੇਗੀ।

ਵੱਧ ਰਹੀ ਗਰਮੀ ਤੋਂ ਪਾਓ ਰਾਹਤ, ਲੋਕਾਂ ਦੀ ਆਹ ਢੰਗ ਨਾਲ ਕਰੋ ਸੇਵਾ

ਜਮਾਇਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਵੱਲੋਂ ਵੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਨਿੱਘਾ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਕੋਵਿੰਦ ਦੇ ਨਾਲ ਉਨ੍ਹਾਂ ਦੀ ਪਤਨੀ ਪ੍ਰਥਮ ਮਹਿਲਾ ਸਵਿਤਾ ਕੋਵਿੰਦ, ਬੇਟੀ ਸਵਾਤੀ ਕੋਵਿੰਦ, ਕੇਂਦਰੀ ਮੰਤਰੀ ਪੰਕਜ ਚੌਧਰੀ, ਲੋਕ ਸਭਾ ਮੈਂਬਰ ਰਮਾ ਦੇਵੀ, ਸਤੀਸ਼ ਕੁਮਾਰ ਗੌਤਮ ਅਤੇ ਸਕੱਤਰ ਪੱਧਰ ਦੇ ਅਧਿਕਾਰੀ ਵੀ ਹਨ। ਦੱਸ ਦਈਏ ਕਿ ਰਾਸ਼ਟਰਪਤੀ ਕੋਵਿੰਦ ਦਾ ਰਸਮੀ ਤੌਰ ‘ਤੇ ਗਾਰਡ ਆਫ ਆਨਰ ਦੇ ਕੇ ਅਤੇ 21 ਤੋਪਾਂ ਦੀ ਸਲਾਮੀ ਦੇ ਕੇ ਸਵਾਗਤ ਕੀਤਾ ਗਿਆ। ਭਾਰਤ ਦੇ ਰਾਸ਼ਟਰਪਤੀ ਨੂੰ ਜਮਾਇਕਾ ਦੇ ਚੀਫ਼ ਡਿਫੈਂਸ ਸਟਾਫ਼ ਨੇ ਸੁਰੱਖਿਆ ਦਿੱਤੀ।

BKU News: Rakesh Tikait ਨੂੰ BKU ‘ਚੋਂ ਕੱਢਿਆ ਬਾਹਰ,ਡੇਰਾ ਸਾਧ ਦੀ ਬੇਅਦਬੀ ਮਾਮਲੇ ’ਚ ਪੇਸ਼ੀ| D5 Channel Punjabi

ਭਾਰਤੀ ਭਾਈਚਾਰੇ ਨੇ ਕੀਤਾ ਸਵਾਗਤ
ਨਿਊ ਕਿੰਗਸਟਨ ਦੇ ਪੈਗਾਸਸ ਹੋਟਲ ਪਹੁੰਚਣ ‘ਤੇ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਜਮਾਇਕਾ ਅਤੇ ਭਾਰਤੀ ਪ੍ਰਵਾਸੀਆਂ ਨੇ ਨਿੱਘਾ ਸਵਾਗਤ ਕੀਤਾ। ਰਾਸ਼ਟਰਪਤੀ ਦੀ ਜਮਾਇਕਾ ਫੇਰੀ ਦੌਰਾਨ ਕਈ ਅਹਿਮ ਸਮਾਗਮ ਤੈਅ ਹਨ। ਆਪਣੇ ਚਾਰ ਦਿਨਾਂ ਦੌਰੇ ਦੌਰਾਨ ਰਾਸ਼ਟਰਪਤੀ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ।ਉਹ ਗਵਰਨਰ-ਜਨਰਲ ਅਤੇ ਪ੍ਰਧਾਨ ਮੰਤਰੀ ਹਾਊਸ ਜਾਣਗੇ, ਜਿੱਥੇ ਉਹ ਜਮਾਇਕਾ ਦੇ ਗਵਰਨਰ-ਜਨਰਲ ਸਰ ਪੈਟਰਿਕ ਐਲਨ ਅਤੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੇਸ ਨਾਲ ਮੁਲਾਕਾਤ ਕਰਨਗੇ।

Beadbi: ਡੇਰਾ ਮੁਖੀ Ram Rahim ਦੀ Faridkot Court ’ਚ ਪੇਸ਼ੀ! ਬੇਅਦਬੀ ਮਾਮਲਿਆ ’ਚ ਆਊ ਫੈਸਲਾ| D5 Channel Punjabi

ਪ੍ਰਧਾਨ ਮੰਤਰੀ ਨਿਵਾਸ ‘ਤੇ ਇੱਕ ਹਸਤਾਖਰ ਸਮਾਰੋਹ (ਐਮਓਯੂ ਸਮਝੌਤਾ) ਵੀ ਹੋਵੇਗਾ।ਰਾਸ਼ਟਰਪਤੀ ਕੋਵਿੰਦ ਭਲਕੇ ਭੀਮ ਰਾਓ ਰਾਮਜੀ ਅੰਬੇਡਕਰ ਦੇ ਨਾਂ ‘ਤੇ ਬਣੀ ਸੜਕ ‘ਅੰਬੇਦਕਰ ਐਵੇਨਿਊ’ ਦਾ ਉਦਘਾਟਨ ਵੀ ਕਰਨਗੇ। ਉਹ ਜਮਾਇਕਾ-ਇੰਡੀਆ ਫਰੈਂਡਸ਼ਿਪ ਗਾਰਡਨ ਦਾ ਉਦਘਾਟਨ ਕਰਨਗੇ। ਸ਼ਾਮ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜਮਾਇਕਾ ਵਿੱਚ ਚਾਹਵਾਨ ਕ੍ਰਿਕਟਰਾਂ ਨੂੰ ਕ੍ਰਿਕਟ ਕਿੱਟਾਂ ਦੇਣਗੇ। ਜਮਾਇਕਾ ਕ੍ਰਿਕਟ ਸੰਘ ਦੇ ਪ੍ਰਧਾਨ ਬਿਲੀ ਹੈਵਨ ਨੂੰ ਕ੍ਰਿਕਟ ਕਿੱਟ ਸੌਂਪੀ ਜਾਵੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button