Breaking NewsD5 specialNewsPunjab

ਪਰਮੀਸ਼ ਵਰਮਾ ਦੇ ਗੋਲੀਆਂ ਮਾਰਨ ਵਾਲੇ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਪੇਸ਼ੀ (ਵੀਡੀਓ)

ਮੋਹਾਲੀ : ਗੈਂਗਸਟਰ ਦਿਲਪ੍ਰੀਤ ਬਾਬਾ ਜੋ ਕਦੇ ਦਹਿਸ਼ਤ ਦਾ ਦੂਜਾ ਨਾਂ ਮੰਨਿਆ ਜਾਂਦਾ ਸੀ, ਹੁਣ ਠੀਕ ਤਰ੍ਹਾਂ ਚੱਲਣ ਤੋਂ ਵੀ ਅਸਮਰਥ ਹੈ। ਜੀ ਹਾਂ ਦਿਲਪ੍ਰੀਤ ਮੋਹਾਲੀ ਦੀ ਜ਼ਿਲ੍ਹਾ ਅਦਾਲਤ ‘ਚ ਪੇਸ਼ੀ ਲਈ ਲਿਆਂਦਾ ਗਿਆ ਤਾਂ ਦੋ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਫੜ੍ਹ ‘ਕੇ ਗੱਡੀ ‘ਚ ਬਿਠਾਇਆ, ਅਸਲ ਵਿੱਚ ਦਿਲਪ੍ਰੀਤ ਬਾਬਾ ਗ੍ਰਿਫਤਾਰੀ ਮੌਕੇ ਪੱਟ ਵਿੱਚ ਗੋਲੀਆਂ ਲੱਗੀਆਂ ਸੀ। ਜਿਸ ਕਾਰਨ ਉਸ ਦੀਆਂ ਲੱਤਾਂ ਦਾ ਕਈ ਵਾਰ ਅਪ੍ਰੇਸ਼ਨ ਹੋ ਚੁੱਕਾ ਹੈ ਅਤੇ ਕਿਸੇ ਸਮੇਂ ਪੁਲਿਸ ਨੂੰ ਚਕਮਾ ਦੇ ਕੇ ਭੱਜਣ ‘ਚ ਮਾਹਿਰ ਦਿਲਪ੍ਰੀਤ ਹੁਣ ਫੌੜੀਆਂ ਸਹਾਰੇ ਰਿੜਕ ਰਿੜਕ ਤੁਰਦਾ ਅਦਾਲਤ ਪਹੁੰਚਿਆ। ਜਿਥੋਂ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

Read Also ਵੇਖੋ ਐਨਕਾਊਂਟਰ ਦਾ LIVE, ਫੜਿਆ ਗਿਆ ਗੈਂਗਸਟਰ ਦਿਲਪ੍ਰੀਤ ਦਾ ਸਾਥੀ

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਪਹਿਲਾਂ ਇੱਕ ਸਰਪੰਚ ਦਾ ਕਤਲ ਮਾਮਲਾ ਅਤੇ ਫਿਰ ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਹਮਲੇ ਵਰਗੀਆਂ ਕਈ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਗੈਂਗਸਟਰ ਦਿਲਪ੍ਰੀਤ, 9 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 43 ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੌਰਾਨ ਪੁਲਿਸ ਅਤੇ ਦਿਲਪ੍ਰੀਤ ਵਿਚਾਲੇ ਐਨਕਾਉਂਟਰ ਹੋਇਆ, ਜਿਸ ਦੌਰਾਨ ਦਿਲਪ੍ਰੀਤ ਦੇ ਪੱਟ ਵਿੱਚ ਗੋਲੀਆਂ ਲੱਗੀਆਂ, ਹਾਲਾਂਕਿ ਪਿਛਲੇ ਲੰਮੇ ਸਮੇਂ ਤੋਂ ਰਿਮਾਂਡ ਤੇ ਚੱਲ ਰਹੇ ਦਿਲਪ੍ਰੀਤ ਨੇ ਪੁਲਿਸ ਕੋਲ ਕੀ ਖੁਲਾਸੇ ਕੀਤੇ ਹਨ। ਇਹ ਤਾਂ ਹਾਲੇ ਰਾਜ਼ ਹੀ ਬਣਿਆ ਹੋਇਆ ਹੈ ਪਰ ਪੁਲਿਸ ਦੇ ਆਲਾ ਅਧਿਕਾਰੀਆਂ ਦੀ ਮੰਨੀਏ ਤਾਂ ਦਿਲਪ੍ਰੀਤ ਹੁਣ ਪੁਰਾਣਾ ਰਾਹ ਛੱਡ ਸੁਧਰਨ ਦੀ ਗੱਲ ਆਖਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button