NewsBreaking NewsD5 specialPunjab

ਲਓ ਜੀ ਬੱਸ ਇਹੀ ਦੇਖਣਾ ਬਾਕੀ ਸੀ!, ਸਮਾਧ ਵਾਲੇ ਬਾਬਿਆਂ ਨੇ ਕੁੱਟਤੇ ਸਿੰਘ (ਵੀਡੀਓ)

ਰੂਪਨਗਰ : ਸ਼੍ਰੀ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਰਾਮਪੁਰ ਬੇਟ ਝਮਲੂਟੀ ਵਿਖੇ ਮੁੱਖ ਪ੍ਰਬੰਧਕ ਰਣਜੀਤ ਸਿੰਘ ਵੱਲੋਂ ਸਮਾਧ ਵਾਲੇ ਸਥਾਨ ਦੇ ਨਾਲ ਸ਼੍ਰੀ ਅਖੰਡ ਪਾਠ ਰਖਵਾਏ ਗਏ ਸਨ। ਜਿਸ ਦੀ ਖਬਰ ਮਿਲਣ ਤੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪੰਜ ਸਿੰਘ ਮੌਕਾ ਦੇਖਣ ਲਈ ਪਹੁੰਚੇ ਤਾਂ ਉਸ ਸਮੇਂ ਮਾਹੌਲ ਤਨਾਅ ਪੂਰਨ ਹੋ ਗਿਆ। ਇਸ ਦੋਰਾਨ ਜਖਮੀ ਹੋਏ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਪ੍ਰਬੰਧਕਾਂ ਵਲੋਂ ਸਾਥੀਆਂ ਸਮੇਤ ਉਹਨਾਂ ‘ਤੇ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਦੇ ਦੋਸ਼ ਲਗਾਏ ਨੇ। ਜ਼ਖਮੀ ਹੋਏ ਭਾਈ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਮੋਕਾਂ ਦੇਖਣ ਲਈ ਗਏ ਸੀ ਤੇ ਹਾਲੇ ਗੱਲਬਾਤ ਹੀ ਕਰ ਰਹੇ ਸੀ ਕਿ ਉਨਾ ਤੇ ਅਚਾਨਕ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਪਰੰਤੂ ਦੂਜੇ ਪਾਸੇ ਅਖੰਡ ਪਾਠ ਕਰਵਾ ਰਹੇ ਮੁੱਖ ਪ੍ਰਬੰਧਕ ਰਣਜੀਤ ਸਿੰਘ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਉਕਤ ਸਥਾਨ ਤੇ ਪਾਠ ਕਰਵਾਉਦੇ ਆ ਰਹੇ ਹਨ ਅਤੇ ਇਸ ਵਾਰ ਉਨਾ ਨੇ ਗੁਰਦੁਆਰਾ ਸ਼੍ਰੀ ਕਤਲਗੜ ਸਾਹਿਬ ਦੇ ਹੈਡ ਗ੍ਰੰਥੀ ਤੋਂ ਆਗਿਆ ਲੈਕੇ ਉਕਤ ਸਥਾਨ ਤੇ ਪਾਠ ਰਖਵਾਏ ਹਨ।

Read Also ਸਰਪੰਚੀ ਲਈ ਕਾਂਗਰਸੀਆਂ ਨੇ ਕੁੱਟੇ ਕਾਂਗਰਸੀ (ਵੀਡੀਓ)

ਜਦੋਂ ਅਖੰਡ ਪਾਠ ਸਾਹਿਬ ਰੱਖਣ ਦੀ ਆਗਿਆ ਦੇਣ ਵਾਲੇ ਗੁ. ਸ਼੍ਰੀ ਕਤਲਗੜ ਸਾਹਿਬ ਦੇ ਹੈਡ ਗ੍ਰੰਥੀ ਨਾਲ ਗੱਲ ਕੀਤੀ ਤਾਂ ਉਨਾ ਨੇ ਕਿਹਾ ਕਿ ਜਿਸ ਸਥਾਨ ਦੀ ਪਿੰਡ ਵਾਲਿਆਂ ਨੇ ਆਗਿਆ ਲਈ ਹੈ। ਉਸ ਸਥਾਨ ਤੇ ਕੋਈ ਸਮਾਧ ਨਹੀਂ ਹੈ, ਅਗਰ ਪਿੰਡ ਵਾਲਿਆਂ ਨੇ ਸਮਾਧ ਵਾਲੇ ਸਥਾਨ ਦੇ ਕੋਲ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਹਨ ਤਾਂ ਇਹ ਗਲਤ ਗੱਲ ਹੈ। ਉਕਤ ਝਗੜੇ ਵਿੱਚ ਕੀਤੀ ਜਾ ਰਹੀ ਪੁਲਿਸ ਕਾਰਵਾਈ ਸਬੰਧਈ ਜਦੋਂ ਪੁਲਿਸ ਨਾਲ ਗੱਲ ਕੀਤੀ ਤਾਂ ਉਨਾ ਨੇ ਮੰਨਿਆ ਕਿ ਸਮਾਧਾਂ ਤੇ ਪਾਠ ਰੱਖਣ ਨੂੰ ਲੈਕੇ ਇਹ ਝਗੜਾ ਹੋਇਆ ਹੈ ਜਿਸ ਵਿੱਚ ਦੋ ਵਿਆਕਤੀ ਜਖਮੀ ਹਨ। ਉਨਾ ਕਿਹਾ ਕਿ ਜਖਮੀਆਂ ਦੇ ਬਿਆਨ ਅਤੇ ਸਾਰੇ ਮਾਮਲੇ ਦੀ ਜ਼ਾਚ ਕਰਨ ਉਪਰੰਤ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਤੇ ਹੋਏ ਇਸ ਹਮਲੇ ਨੂੰ ਲੈਕੇ ਸਮੂਹ ਸਿੱਖ ਜੱਥੇਬੰਦੀਆਂ ਵਿੱਚ ਕਾਫੀ ਰੋਸ ਹੈ, ਜ਼ਖਮੀਆਂ ਨੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button