Breaking NewsD5 specialNewsPoliticsPunjab

ਸਰਪੰਚੀ ਲਈ ਕਾਂਗਰਸੀਆਂ ਨੇ ਕੁੱਟੇ ਕਾਂਗਰਸੀ (ਵੀਡੀਓ)

ਪੰਜਾਬ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਪੱਟੀ ਦੇ ਬਲਾਕ ਨੁਸ਼ਿਹਰਾ ਪਨੂੰਆਂ ਵਿੱਚ ਅੱਜ ਨਾਮਜਦਗੀ ਕਾਗਜ਼ ਦਾਖ਼ਲ ਕਰਾਉਣ ਵੇਲੇ ਕਾਂਗਰਸੀ ਆਪਸ ਵਿੱਚ ਭਿੜ ਗਏ, ਪੁਲਿਸ ਨੇ ਸਥਿਤੀ ਕਾਬੂ ਕਰਨ ਲਈ ਕੀਤਾ ਲਾਠੀ ਦਾ ਪਰਯੋਗ।
ਪੰਜਾਬ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਬਲਾਕ ਨੁਸ਼ਿਹਰਾ ਪੰਨੂਆਂ ਵਿੱਚ ਨਾਮਜਦਗੀ ਕਾਗਜਾਂ ਨੂੰ ਦਾਖਲ ਕਰਾਉਣ ਵੇਲੇ ਦੋ ਕਾਂਗਰਸੀ ਧਿਰਾਂ ਆਪਸ ਵਿੱਚ ਭਿੜ ਗਈਆਂ ਅਤੇ ਇਕ ਦੂਜੇ ਨੂੰ ਕੁੱਟਮਾਰ ਕਰਨ ਲੱਗ ਪਏ। ਮੌਕੇ ਤੇ ਪੁਲਿਸ ਵਲੋਂ ਹਾਲਾਤਾਂ ਨੂੰ ਕਾਬੂ ਕਰਨ ਲਈ ਲਾਠੀ ਦਾ ਪ੍ਰਯੋਗ ਵੀ ਕਰਨਾ ਪਿਆ।

Read Also ਵਿਧਾਨ ਸਭਾ ਘੇਰਨ ਆਏ ਅਕਾਲੀ ਪੁਲਿਸ ਨੇ ਭਿਓਂ ਭਿਓਂ ਕੁੱਟੇ

ਭਾਵੇ ਕਿ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਇਸ ਪਿੰਡ ਦੇ ਉਮੀਦਵਾਰਾਂ ਦੇ ਗੱਲ਼ਾਂ ਵਿੱਚ ਸਿਰਪਾਓ ਪਾ ਕੇ ਸਰਬ ਸੰਮਤੀ ਪ੍ਰਗਟਾਈ ਸੀ ਪਰ ਅੱਜ ਨਾਮਜਦਗੀ ਕਾਗਜ ਭਰਨ ਵੇਲੇ ਕਾਂਗਰਸੀ ਧੜਿਆਂ ਵਿੱਚ ਆਪਸੀ ਫੁੱਟ ਉਭਰ ਕੇ ਸਾਹਮਣੇ ਆਈ ਹੈ ਅਤੇ ਕਾਂਗਰਸੀ ਇਕ ਦੂਜੇ ਨਾਲ ਹੀ ਲੜ ਰਹੇ ਹਨ। ਇਸ ਮੌਕੇ ਤੇ ਕਾਂਗਰਸੀ ਧਿਰ ਦੇ ਰਣਜੀਤ ਸਿੰਘ ਨੇ ਕਿਹਾ ਕਿ ਉਹ ਬਲਾਕ ਨੁਸ਼ਿਹਰਾ ਪੰਨੂਆਂ ਤੋਂ ਸਰਪੰਚੀ ਦੇ ਉਮੀਦਵਾਰ ਹਨ ਅਤੇ ਉਹਨਾ ਨੂੰ ਦੂਸਰੀ ਪਾਰਟੀ ਤਰਸੇਮ ਸਿੰਘ ਵਲੋਂ ਓਹਨਾ ਦੇ ਬੰਦਿਆ ਨੇ ਸਾਡੇ ਤੇ ਹਮਲਾ ਕਰ ਦਿੱਤਾ ਹੈ ਅਤੇ ਨਾਮਜਦਗੀ ਕਾਗਜ ਦਾਖਲ ਕਰਨ ਤੋਂ ਰੋਕਿਆ ਜਾ ਰਿਹਾ ਹੈ ਉਹਨਾ ਨੇ ਕਿਹਾ ਕਿ ਹਰਮਿੰਦਰ ਸਿੰਘ ਗਿੱਲ ਵਲੋਂ ਜੋ ਸਿਰਪਾਓ ਪਾ ਕੇ ਤਰਸੇਮ ਸਿੰਘ ਨੂੰ ਸਨਮਾਨਿਤ ਕੀਤਾ ਹੈ ਬਿਲਕੁਲ ਗਲਤ ਹੈ ਅਤੇ ਪਿੰਡ ਵਾਲੇ ਇਸ ਗੱਲ ਨੂੰ ਨਹੀਂ ਮੰਨਦੇ ਹਰਮਿੰਦਰ ਸਿੰਘ ਗਿੱਲ ਨੇ ਤਰਸੇਮ ਸਿੰਘ ਦੇ ਗੱਲ ਵਿਚ ਸਿਰਪਾਓ ਪਾ ਕੇ ਪਿੰਡ ਵਿਚ ਵਿਵਾਦ ਖੜਾ ਕਰ ਦਿੱਤਾ ਹੈ।

ਦੂਜੇ ਪਾਸੇ ਕਾਂਗਰਸੀ ਤਰਸੇਮ ਸਿੰਘ ਨੇ ਕਿਹਾ ਕਿ ਹਰਮਿੰਦਰ ਸਿੰਘ ਗਿੱਲ ਨੇ ਓਹਨਾ ਦੇ ਗੱਲ ਵਿਚ ਸਿਰਪਾਓ ਪਾਕੇ ਉਹਨਾ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਸੀ ਪਰ ਜੇਕਰ ਹੁਣ ਪਿੰਡ ਵਿੱਚ ਵੋਟਾਂ ਦੀ ਗੱਲ ਆਉਂਦੀ ਹੈ ਤਾ ਉਹ ਵੋਟਾਂ ਨਾਲ ਚੋਣ ਲੜਨ ਲਈ ਵੀ ਤਿਆਰ ਹਨ।ਇਸ ਮੌਕੇ ਤੇ ਡੀ ਐੱਸ ਪੀ ਸੋਹਣ ਸਿੰਘ ਨੇ ਕਿਹਾ ਸਥਿਤੀ ਪੂਰੀ ਕਾਬੂ ਵਿੱਚ ਹੈ ਕਿਸੇ ਨੂੰ ਵੀ ਲਾ ਐਂਡ ਆਰਡਰ ਨੂੰ ਭੰਗ ਨਹੀਂ ਕਰਨ ਦਿੱਤਾ ਜਾਵੇ ਜੇਕਰ ਕਿਸੇ ਵੀ ਸ਼ਰਾਰਤੀ ਅਨਸਰ ਨੇ ਕੋਈ ਗੜਬੜੀ ਕੀਤੀ ਤਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button